ਬਦੀ ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦਾ ਦਿਹਾੜੇ ਸਾਨੂੰ ਆਪਣੀਆ ਸੀਮਾਵਾਂ ’ਚ ਰਹਿਣ ਦੀ ਸਿੱਖਿਆਂ ਦਿੰਦਾ ਹੈ- ਵਿਧਾਇਕ ਲਾਭ ਸਿੰਘ ਉਗੋਕੇ
ਸ੍ਰੀਰਾਮ ਲੀਲਾ ਕਮੇਟੀ ਵਧਾਈ ਦੀ ਪਾਤਰ ਜੋ ਸਾਨੂੰ ਸਾਡੀ ਸਭਿੱਅਤਾ, ਇਤਿਹਾਸ ਅਤੇ ਵਿਰਸੇ ਨਾਲ ਜੋੜ ਕੇ ਰੱਖਦੀ ਹੈ-ਡਾ ਸੋਨੀਕਾ ਬਾਂਸਲ
ਤਪਾ ਮੰਡੀ 2 ਅਕਤੂਬਰ(ਸੁਭਾਸ਼ ਸਿੰਗਲਾ/ਰੋਹਿਤ ਸਿੰਗਲਾ)- ਸਥਾਨਕ ਸ੍ਰੀ ਰਾਮਲੀਲਾ ਅਤੇ ਦੁਸਹਿਰਾ ਕਮੇਟੀ ਤਪਾ ਵੱਲੋਂ
ਦੁਸਹਿਰੇ ਦਾ ਤਿਉਹਾਰ ਉਤਸ਼ਾਹ ਅਤੇ ਸ਼ਰਧਾਪੂਰਵਕ ਮਨਾਇਆ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋ ਆਪ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਭਦੋੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਆਪਣੇ ਸਾਥੀਆਂ ਡਾ ਬਾਲ ਚੰਦ ਬਾਂਸਲ ਅਤੇ ਡਾ ਸੋਨੀਕਾ ਬਾਂਸਲ ਪ੍ਰਧਾਨ ਨਗਰ ਕੌਸਲ ਅਤੇ ਸ਼ਹਿਰ ਦੀਆ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁੰਮਾਇਦਿਆਂ ਨਾਲ ਮਿਲ ਕੇ ਸਟੇਜ ’ਤੇ ਫੀਤਾ ਕੱਟ ਕੇ ਭਗਵਾਨ ਸ੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੌਰਾਨ ਵਿਧਾਇਕ ਲਾਭ ਸਿੰਘ ਉਗੋਕੇ ਨੇ ਵੱਡੀ ਗਿਣਤੀ ਵਿਚ ਪੁੱਜੀ ਹਾਜਰੀਨ ਨੂੰ ਬਦੀ ’ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਿਹਰਾ ਦੇ ਪਵਿੱਤਰ ਦਿਹਾੜੇ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਬੁਰਾਈਆ ਦੇ ਇਸ ਯੁੱਗ ਵਿਚ ਸਾਨੂੰ ਦੁਸਿਹਰਾ ਦਾ ਦਿਹਾੜੇ ਬਹੁਤ ਕੁਝ ਸਿੱਖਣ ਅਤੇ ਆਪਣੇ ਆਪ ਨੂੰ ਇਕ ਦਾਇਰੇ ਵਿਚ ਰਹਿਣ ਦੀ ਸਿੱਖਿਆਂ ਦਿੰਦਾ ਹੈ ਅਤੇ ਯਾਦ ਕਰਵਾਉਦਾ ਹੈ ਕਿ ਜੋ ਵੀ ਵਿਆਕਤੀ ਜਾਂ ਸਮੂਹ ਆਪਣੀਆ ਸੀਮਾਵਾਂ ਦੀ ਉਲੰਘਣਾ ਕਰਦਾ ਹੈ ਤਾਂ ਉਹ ਕਿੰਨਾਂ ਵੀ ਵੱਡਾ ਵਿਦਵਾਨ ਜਾਂ ਫੇਰ ਮਹਾਂਬਲੀ ਕਿਉ ਨਾ ਹੋਵੇ, ਉਸ ਦਾ ਪਤਨ ਪੱਕਾ ਹੈ। ਜਿਸ ਵਿਚ ਸ੍ਰੀ ਰਾਮ ਲੀਲਾ ਕਮੇਟੀ ਦਾ ਵੱਡਮੁੱਲਾ ਯੋਗਦਾਨ ਹੈ ਕਿਉਕਿ ਇਨ੍ਹਾਂ ਦੀ ਲਗਨ ਅਤੇ ਮਿਹਨਤ ਸਦਕਾ ਸਾਡੀਆ ਆਉਣ ਵਾਲੀਆ ਪੀੜੀਆ ਪ੍ਰਭੂ ਸ੍ਰੀ ਰਾਮ ਜੀ ਦੀਆ ਸਿੱਖਿਆਵਾਂ ਤੋ ਜਾਣੂੰ ਹੁੰਦੀਆ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਦੁਸਹਿਰਾ ਦੇ ਤਿਉਹਾਰ ਰਾਹੀ ਭਗਵਾਨ ਸ੍ਰੀ ਰਾਮ ਚੰਦਰ ਜੀ ਵੱਲੋਂ ਬੁਰਾਈ ਦਾ ਅੰਤ ਕੀਤਾ ਗਿਆ ਸੀ। ਜਿਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਸੀਂ ਵੀ ਆਪਣੇ ਜੀਵਨ ਵਿਚ ਚੰਗੇ ਕਰਮ ਕਰਕੇ ਇਸ ਨੂੰ ਖ਼ੁਸ਼ਹਾਲੀ ਦੇ ਰਾਹ ਤੋਰੀਏੇ।

ਉਧਰ ਨਗਰ ਕੌਸਲ ਦੀ ਪ੍ਰਧਾਨ ਡਾ ਸੋਨੀਕਾ ਬਾਂਸਲ ਨੇ ਸ਼ਹਿਰੀਆਂ ਨੂੰ ਦੁਸਿਹਰੇ ਦੀ ਮੁਬਾਰਕਬਾਦ ਦੇਣ ਦੇ ਨਾਲ ਸ਼ਹਿਰ ਨੂੰ ਸਾਫ ਰੱਖਣ ਵਿਚ ਨਗਰ ਕੌਸਲ ਦਾ ਸਹਿਯੋਗ ਦੇਣ ਦੀ ਜਿੱਥੇ ਅਪੀਲ ਕੀਤੀ, ਉਥੇ ਉਨ੍ਹਾਂ ਅੱਜ ਦੇ ਦਿਹਾੜੇ ਸਬੰਧੀ ਕਿਹਾ ਕਿ ਪੂਰੇ ਭਾਰਤ ’ਚ ਬਣਾਏ ਜਾਣ ਵਾਲੇ ਇਸ ਤਿਉਹਾਰ ਨਾਲ ਸਾਨੂੰੂ ਆਪਣੀ ਸਭਿੱਅਤਾ, ਇਤਿਹਾਸ ਅਤੇ ਵਿਰਸੇ ਦਾ ਗਿਆਨ ਹੁੰਦਾ ਹੈ। ਸ੍ਰੀਰਾਮ ਲੀਲਾ ਕਮੇਟੀ ਵੱਲੋ ਵਿਧਾਇਕ ਲਾਭ ਸਿੰਘ ਉਗੋਕੇ, ਡਾ ਸੋਨੀਕਾ ਬਾਂਸਲ ਅਤੇ ਉਨ੍ਹਾਂ ਦੀ ਪੂਰਨ ਟੀਮ ਦਾ ਸਨਮਾਨ ਅਤੇ ਹਲਕਾ ਵਿਧਾਇਕ ਵੱਲੋ ਵੀ ਸ੍ਰੀ ਰਾਮਲੀਲਾ ਵਿਚ ਯੋਗਦਾਨ ਪਾਉਣ ਵਾਲੇ ਪਾਤਰਾਂ ਸਣੇ ਸਹਿਯੋਗੀ ਲੋਕਾਂ ਦਾ ਯਾਦਗਾਰੀ ਚਿੰਨ੍ਹ ਨਾਲ ਸਨਮਾਨ

ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਰੀਸ਼ੂ ਬਾਂਸਲ ਮੀਤ ਪ੍ਰਧਾਨ, ਮਾਰਕੀਟ ਕਮੇਟੀ ਭਦੋੜ ਦੇ ਚੇਅਰਮੈਨ ਅੰਮਿ੍ਰਤ ਢਿਲਵਾਂ, ਐਡਵੋਕੈਟ ਨਿਰਭੈ ਸਿੰਘ ਸਿੱਧੂ, ਟਰੱਕ ਯੂਨੀਅਨ ਤਪਾ ਦੇ ਪ੍ਰਧਾਨ ਜਸਵਿੰਦਰ ਸਿੰਘ ਚੱਠਾ ਅਤੇ ਗੁਰਤੇਜ ਸਿੰਘ ਧਾਲੀਵਾਲ, ਸੁਰੇਸ਼ ਕੁਮਾਰ ਕਾਲਾ ਪ੍ਰਧਾਨ ਆੜ੍ਹਤੀਆਂ ਐਸੋਸ਼ੀਏਸਨ, ਅਮਨਦੀਪ ਦਰਾਜ, ਹੈਰੀ ਧੂਰਕੋਟ, ਰਣਜੀਤ ਸਿੰਘ ਲਾਡੀ, ਡਾ ਲਾਭ ਸਿੰਘ ਚਹਿਲ, ਜਗਦੇਵ ਸਿੰਘ ਜੱਗਾ, ਪਰਮਜੀਤ ਸਿੰਘ ਤਪਾ, ਕੁਲਵਿੰਦਰ ਚੱਠਾ ਸਣੇ ਪੁਲਿਸ ਪ੍ਰਸ਼ਾਸਨ ’ਚ ਡੀ.ਐਸ.ਪੀ ਤਪਾ ਗੁਰਬਿੰਦਰ ਸਿੰਘ, ਥਾਣਾ ਮੁੱਖੀ ਸਰੀਫ ਖਾਂ, ਥਾਣੇਦਾਰ ਹਰਿੰਦਰ ਪਾਲ ਸਿੰਘ, ਥਾਣੇਦਾਰ ਰਣਜੀਤ ਸਿੰਘ ਅਤੇ ਚੌਂਕੀ ਇੰਚਾਰਜ ਕਰਮਜੀਤ ਸਿੰਘ ਦੀ ਅਗਵਾਈ ‘ਚ ਪੁਲਸ ਪਾਰਟੀ ਵੱਲੋਂ ਸੁਰੱਖਿਆ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਸਨ। ਇਸ ਮੌਕੇ ਸੱਤਪਾਲ ਮੋੜ ਮੀਤ ਪ੍ਰਧਾਨ ਆਰੀਆ ਹਾਈ ਸਕੂਲ, ਰਘੁਵੀਰ ਚੰਦ ਅੱਗਰਵਾਲ ਪ੍ਰਧਾਨ ਪੋਲਟਰੀ ਫਾਰਮਰਜ ਐਸੋਸੀਏਸ਼ਨ, ਮੁਨੀਸ਼ ਮਿੱਤਲ, ਮੁਨੀਸ਼ ਗਰਗ ਆਪ ਆਗੂ, ਵਿਨੋਦ ਕੁਮਾਰੀ ਗਰਗ ਸੇਵਾਮੁਕਤ ਲੈਕਚਰਾਰ, ਮਦਨ ਲਾਲ ਗਰਗ ਸਾਬਕਾ ਪ੍ਰਧਾਨ ਨਗਰ ਕੌਸਲ, ਹੇਮ ਰਾਜ ਸ਼ੰਟੀ ਮੋੜ ਸਾਬਕਾ ਪ੍ਰਧਾਨ, ਅਰਵਿੰਦ ਰੰਗੀ, ਕੌਸਲਰ ਅਮਰਜੀਤ ਸਿੰਘ, ਸ੍ਰੀ ਰਾਮ ਲੀਲਾ ਕਮੇਟੀ ਦੇ ਚੇਅਰਮੈਨ ਜੀਵਨ ਕੁਮਾਰ ਭੂਤ, ਸਰਪ੍ਰਸ਼ਤ ਸੁਰੇਸ਼ ਚੰਦੇਲ, ਲਵਲੀ ਭੈਣੀ ਵਾਲੇ, ਪ੍ਰਧਾਨ ਰਾਜੂ ਮਾਰਕੰਡਾ, ਬਲਜੀਤ ਸਿੰਘ ਬਾਸੀ, ਸਿੰਕਦਰ ਸਿੰਘ ਸਰਾਫ, ਵਿਜੈ ਸਰਮਾ ਡਾਇਰੈਕਟਰ, ਸੰਜੀਵ ਜਿੰਦਲ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਪਵਨ ਕੁਮਾਰ ਬਤਾਰਾ ਸਟੇਟ ਐਵਾਰਡੀ, ਕੌਸਲਰ ਧਰਮਪਾਲ ਸ਼ਰਮਾ ਸਮਾਜ ਸੇਵੀ, ਰਾਮ ਲੀਲਾ ਕਮੇਟੀ ਦੇ ਪ੍ਰਧਾਨ ਨਾਜ ਸਿੰਗਲਾ. ਪ੍ਰੈਸ ਸਕੱਤਰ ਪ੍ਰਵੀਨ ਘੁੰਨਸ, ਮਿਊਜਿਕ ਡਾਇਰੈਕਟਰ ਉਮੇਸ਼ ਪਿੰਕਾ, ਮੇਸ਼ੀ ਪੱਖੋ, ਸੂਰਜ ਭਾਨ ਆਲੀਕੇ, ਚੁੰਨੀ ਲਾਲ ਅਰੋੜਾ, ਵਿਜੈ ਭਾਈਰੂਪਾ, ਸ਼ੈਲੀ, ਪੁਨੀਤ ਮੈਨਨ, ਗਿਰੀ ਰਾਜ ਸ਼ਰਮਾ, ਅਸੋਕ ਕੁਮਾਰ, ਪੰਡਤ ਰਾਕੇਸ ਕੁਮਾਰ, ਰਾਜੂ ਚੰਚਲ, ਮਨੀ, ਰਮੇਸ ਕੁਮਾਰ, ਜਸਵੰਤ ਰਾਏ, ਪੰਡਤ ਰਾਣਾ ਸਰਮਾ, ਰਾਜੂ, ਬਿੱਟੂ ਰਾਮ, ਵੀ ਹਾਜਰ ਸਨ।