ਰਾਮਪੁਰਾ ਫੂਲ ਹਲਕੇ ਅੰਦਰ ਸੱਤਾਧਾਰੀ ਧਿਰ ’ਚ ਸਿਆਸੀ ਧਮਾਕੇ ਦੀ ਤਿਆਰੀ!
ਰਾਮਪੁਰਾ ਫੂਲ (ਬਠਿੰਡਾ) 14 ਅਕਤੂਬਰ (ਲੁਭਾਸ਼ ਸਿੰਗਲਾ/ਮਨਮੋਹਨ ਗਰਗ/ਗੁਰਪ੍ਰੀਤ ਸਿੰਘ) :- ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਹਲਕਾ ਰਾਮਪੁਰਾ ਫੂਲ ਵਿਚ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਅੰਦਰ ਮੁੜ ਇਕ ਵੱਡੇ ਆਗੂ ਦੇ ਪਾਰਟੀ ਵਿਚ ਰਲੇਵੇਂ ਦੀਆ ਚਰਚਾਵਾਂ ਨੇ ਜੋਰ ਫੜ੍ਹ ਲਿਆ ਹੈ, ਭਾਵੇਂ ਇਸ ਦੀ ਅਧਿਕਾਰਿਤ ਤੌਰ ’ਤੇ ਕਿਸੇ ਨੇ ਪੁਸ਼ਟੀ ਨਹੀ ਕੀਤੀ ਪਰ ਇਸ ਵਿਚ ਕਿੰਨ੍ਹੀ ਕੁ ਸੱਚਾਈ ਹੈ, ਇਹ ਉਕਤ ਆਗੂ ਖੁਦ, ਪਾਰਟੀ ਜਾਂ ਪ੍ਰਮਾਤਮਾ ਨੂੰ ਪਤਾ ਹੈ, ਪਰ ਜੇ ਅਜਿਹੀਆ ਅਫਵਾਹਾਂ ਫੈਲ ਰਹੀਆ ਹਨ ਤਦ ਕੋਈ ਨਾ ਕੋਈ ਸੱਚਾਈ ਤਾਂ ਵਧ ਘੱਟ ਜਰੂੁਰ ਹੋਵੇਗਾ ਹੀ। ਜੇ ਇਹ ਸੱਚ ਹੋ ਜਾਂਦਾ ਹੈ ਤਦ ਹਲਕਾ ਫੂਲ ਅੰਦਰਲੀ ਸਿਆਸੀ ਪਿੱਚ ’ਤੇ ਹੁਣ ਸੱਤਾਧਾਰੀ ਧਿਰ ਦੇ ਕਈ ਖਿਡਾਰੀਆਂ ਵਿਚ ਸਿਆਸੀ ਮੈਚ ਖੇਡਿਆ ਜਾਵੇਗਾ। ਪਾਰਟੀ ਦੇ ਦਿੱਲੀ ਦਫਤਰ ਬੈਠੇ ਇਕ ਆਲਾ ਆਗੂ ਨੇ ਦੱਸਿਆਂ ਕਿ ਦਿੱਲੀ ਦਰਬਾਰ ਅੰਦਰ ਪਾਰਟੀ ਦੇ ਕੌਮੀ ਕਨਵੀਨਰ ਬਾਬੂੁ ਅਰਵਿੰਦ ਕੇਜਰੀਵਾਲ ਦੇ ਅਤਿ ਨਜਦੀਕੀ ਸਮਝੇ ਜਾਂਦੇ ਰਾਜ ਸਭਾ ਮੈਂਬਰ ਸੰਜੇ ਕੁਮਾਰ ਨੇ ਆਪਣਾ ਸਿਆਸੀ ਆਕਾ ਕੇਜਰੀਵਾਲ ਨਾਲ ਇਸ ਸਬੰਧੀ ਸਮੁੱਚੀ ਕਹਾਣੀ ਪਾ ਦਿੱਤੀ ਹੈ। ਜਿਨ੍ਹਾਂ ਨੇ ਜੁਬਾਨੀ ਕੁਲਾਮੀ ਸੰਜੇ ਸਿੰਘ ਨੂੰ ਇਹ ਭਰੋਸੇ ’ਤੇ ਹਾਂ ਕਹਿ ਦਿੱਤੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੇਕਰ ਇਸ ਵਿਚ ਦਿਲਚਸਪੀ ਲੈਂਦੇ ਹਨ ਤਦ ਮੈਨੂੰ ਕੋਈ ਇਤਰਾਜ ਨ੍ਹੀ, ਜਿਸ ਤੋ ਬਾਅਦ ਹਲਕਾ ਫੂਲ ਅੰਦਰ ਉਕਤ ਆਗੂ ਦੇ ਵਿਹੜੇ ਮੁੜ ਲੋਕਾਂ ਦਾ ਜਮਵਾੜਾ ਲੱਗਣ ਲੱਗ ਪਿਆ ਹੈ, ਭਾਵੇਂ ਇਸ ਸਬੰਧੀ ਸਿਆਸੀ ਪੱਤੇ ਪੂਰੇ ਨਹੀ ਖੋਲੇ ਜਾ ਰਹੇ ਕਿਉਕਿ ਜਿੱਥੇ ਪਹਿਲਾ ਉਕਤ ਆਗੂੁ ਦੇ ਕਾਂਗਰਸ ਵਿਚ ਵੀ ਜਾਣ ਦੀ ਕਿਆਸ ਅਰਾਈਆ ਸਨ, ਜਿਸ ਤੋ ਬਾਅਦ ਕਾਂਗਰਸੀਆਂ ਦੇ ਚੇਹਰੇ ਕੁਝ ਕੁ ਦਿਨ ਮੁਰਝਾਏ ਰਹੇ, ਪਰ ਜਦ ਤੋ ਇਹ ਖਬਰ ਨੇ ਜੋਰ ਫੜਿਆ ਹੈ ਤਦ ਤੋ ਇਹ ਮੁਰਝਾਇਆ ਪਣ ਕਾਂਗਰਸ ਤੋ ਬਦਲ ਕੇ ਆਪ ਦੇ ਖੇਮੇ ਆ ਵੜਿਆ ਹੈ। ਜਿਸ ਤੋ ਬਾਅਦ ਹੀ ਆਪ ਪਾਰਟੀ ਦੇ ਆਗੂਆਂ ਵਿਚ ਇਸ ਮਾਮਲੇ ਨੂੰ ਲੈ ਕੇ ਘੁਸਰ ਮੁਸਰ ਛਿੜ ਗਈ ਹੈ ਅਤੇ ਕਿਸੇ ਨਾ ਕਿਸੇ ਬਹਾਨੇ ਲੋਕਲ ਆਗੂ ਇਸ ਰਲੇਵੇਂ ਨੂੰ ਟਾਲਣਾ ਚਾਹੁੰਦੇ ਹਨ, ਪਰ ਅਜਿਹਾ ਕਰਨ ਲਈ ਹਲਕਾ ਫੂਲ ਦੀ ਆਪ ਆਗੂਆਂ ਦੀ ਤਿੱਕੜੀ ਨੂੰ ਇਕਜੁੱਟ ਹੋਣਾ ਪਵੇਗਾ, ਜੋ ਅਸੰਭਵ ਜਾਪ ਰਹੀ ਹੈ। ’ ਘਰ ਦੀ ਫੁੱਟ ਜਗਤ ਦੀ ਲੁੱਟ ‘ ਵਾਲੀ ਕਹਾਵਤ ਇਥੇ ਫਿੱਟ ਨਾ ਬੈਠ ਜਾਵੇ। ਉਧਰ ਕੌਮੀ ਪੱਧਰ ’ਤੇ ਐਨ.ਡੀ.ਏ ਨੂੰ ਸਿਆਸੀ ਟੱਕਰ ਦੇਣ ਲਈ ਬਣੇ ‘ ਇੰਡੀਆ ’ ਗਠਜੋੜ ਵਿਚ ਵੀ ਸੰਜੇ ਸਿੰਘ ਦੀ ਸਿਆਸੀ ਪਕੜ੍ਹ ਕਾਫੀ ਮਜਬੂੁਤ ਹੈ ਅਤੇ ਪੰਜਾਬ ਦਾ ਇਕ ਵੱਡਾ ਕਾਂਗਰਸ ਆਗੂ ਵੀ ਸਾਬਕਾ ਆਪ ਆਗੂ ਦੀ ਪਾਰਟੀ ਅੰਦਰ ਮੁੜ ਵਾਪਸੀ ਲਈ ਯਤਨਸ਼ੀਲ ਹੈ, ਕਿਉਕਿ ਬਠਿੰਡਾ ਜਿਲ੍ਹੇਂ ਅੰਦਰੋ ਉਸ ਨੂੰ ਕਈ ਸਿਫਾਰਿਸ਼ਾਂ ਉਕਤ ਰਲੇਵੇਂ ਲਈ ਪਾਈਆ ਗਈਆ ਹਨ ਤਾਂ ਜੋ ਸਿਆਸੀ ਗੋਟੀਆ ਨੂੰ ਸਹੀ ਥਾ ਫਿੱਟ ਕੀਤਾ ਜਾ ਸਕੇ। ਇਸ ਮਾਮਲੇ ਨੂੰ ਭਗਤਾ ਭਾਈਕਾ ਪਾਸੇ ਵਾਲੇ ਆਪ ਆਗੂ ਗੰਭੀਰਤਾ ਨਾਲ ਲੈ ਰਹੇ ਹਨ, ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਸੁਖਾਵੇਂ ਸਬੰਧ ਰੱਖਦੇ ਹਨ ਅਤੇ ਉਕਤ ਰਲੇਵੇਂ ਨੂੰ ਟਾਲਣ ਲਈ ਹਰ ਯਤਨ ਆਰੰਭਣਗੇ, ਹੁਣ ਇਨ੍ਹਾਂ ਯਤਨਾਂ ਵਿਚ ਉਹ ਕਿੰਨੇਂ ਕੁ ਪਾਸ ਹੁੰਦੇ ਹਨ, ਸਮਾਂ ਹੀ ਦੱਸੇਗਾ, ਪਰ ਜੇ ਅਜਿਹਾ ਹੋ ਜਾਂਦਾ ਹੈ, ਤਦ 2027 ਵਿਚ ਆਪ ਪਾਰਟੀ ਦੀ ਸਿਆਸੀ ਹਾਲਤ ਅਜਿਹੀ ਹੋ ਜਾਵੇਗੀ ਕਿ ’ ਸਿਆਸੀ ਕਬੱਡੀ ਦੀ ਖੇਡ ਵਿਚ ਰੇਡਰ ਵੀ ਇਹ ਖੁਦ ਹੋਣਗੇ ਅਤੇ ਜਾਫੀ ਵੀ ‘। ਜਿਕਰਯੋਗ ਹੈ ਕਿ 2017 ਤੋ ਪਹਿਲਾ ਸੰਜੇ ਸਿੰਘ ਪੰਜਾਬ ਦੇ ਇੰਚਾਰਜ ਰਹੇ ਹਨ ਅਤੇ ਫੂਲ ਹਲਕੇ ਦੇ ਆਗੂ ਨਾਲ ਉਨ੍ਹਾਂ ਦੇ ਨੇੜਲੇ ਸਬੰਧ ਰਹੇ ਹਨ, ਜੋ ਇਸ ਰਲੇਵੇਂ ਦੇ ਪੁੱਲਧਾਰ ਬਣ ਰਹੇ ਹਨ ਪਰ ਫਿਲਹਾਲ ਅਸੀ ਇਸ ਮਾਮਲੇ ’ਚ ਚੁੱਪ ਹੀ ਵੱਟਾਗੇਂ, ਕਿਉਕਿ ਜਿਆਦਾ ਬੋਲਣਾ ਸਿਹਤ ਅਤੇ ਸਮਾਜ ਦੋਵਾਂ ਲਈ ਠੀਕ ਨਹੀ ਹੁੰਦਾ।