ਹੱਥ ਵਿਚ ਡਾਂਗ ਅਤੇ ਜੁਬਾਨ ਵਿਚ ਕੜ੍ਹਕ ਵਾਲੇ ਪ੍ਰੇਮੀ ਲਾਲਾ ਕੁਲਵੰਤ ਰਾਏ ਮਿੱਤਲ (ਢਿਲਵਾਂ ਵਾਲੇ) ਜਿੰਦਾਦਿਲੀ ਨਾਲ ਜਿੰਦਗੀ ਜਿਉ ਕੇ ਜਹਾਨੋ ਰੁਖਸਤ ਹੋਏ
7ਡੇਅ ਨਿੳੂਜ ਸਰਵਿਸ
’ ਜਿੰਦਗੀ ਜਿੰਦਾ ਦਿਲੀ ਦਾ ਨਾਮ ਹੈ, ਮੁਰਦੇ ਕਿਆ ਖਾਕ ਜੀਆ ਕਰੇਗੇ, ਵਾਕਇ ਹੀ ਇਹ ਕਥਨ ਲਾਲਾ ਕੁਲਵੰਤ ਰਾਏ ਮਿੱਤਲ ਢਿਲਵਾਂ ਵਾਲਿਆਂ ’ਤੇ ਢੁੱਕਦੇ ਹਨ, ਤਪਾ ਇਲਾਕੇ ਅੰਦਰ ਢਿਲਵਾਂ ਵਾਲਿਆਂ ਦੇ ਖੁੱਲੇ ਲਾਣੇ ਬਾਣੇ ਨਾਲ ਜਾਣੇ ਜਾਂਦੇ ਕਈ ਭੈਣ ਭਰਾਵਾਂ ਵਿਚੋ ਮੱਧ ਵਾਲੇ ਲਾਲਾ ਕੁਲਵੰਤ ਰਾਏ ਮਿੱਤਲ ਦੀ ਵੱਖਰੀ ਪਛਾਣ ਸੀ, ਹੱਥ ਵਿਚ ਡਾਂਗ ਅਤੇ ਜੁਬਾਨ ਵਿਚ ਕੜਕ, ਇਨ੍ਹਾਂ ਦੀ ਹੋਂਦ ਨੂੰ ਹਮੇਸ਼ਾਂ ਦਰਸਾਉਦੀ ਸੀ। ਕੁਲਵੰਤ ਰਾਏ ਮਿੱਤਲ ਆਪਣੀ ਜਿੰਦਗੀ ਦੇ 9 ਦਹਾਕਿਆਂ ਦੇ ਕਰੀਬ ਸ਼ਾਨੋ ਸ਼ੋਕਤ ਨਾਲ ਕਿਰਤ ਨੂੰ ਪਹਿਲ ਦਿੰਦੇ ਆਪਣਾ ਜੀਵਨ ਜਿਉ ਕੇ ਗਏ ਹਨ, ਚੱਕੀ ਵਾਲਿਆਂ ਦੇ ਨਾਂਅ ਨਾਲ ਮਸ਼ਹੂਰ ਗਲੀ ਨੰਬਰ 7 ਵਿਚ ਹਮੇਸ਼ਾਂ ਦੁਕਾਨ ’ਤੇ ਗ੍ਰਾਹਕਾਂ ਸਣੇ ਮੰਡੀ ਵਾਲਿਆਂ ਦੀ ਮਹਿਫਲ ਸਜੀ ਰਹਿੰਦੀ ਸੀ। ਜਿਨ੍ਹਾਂ ਦਾ ਵਿਆਹ ਸ੍ਰੀਮਤੀ ਮੂਰਤੀ ਦੇਵੀ ਨਾਲ ਜਵਾਨੀ ਪਹਿਰੇ ਹੋਇਆ ਅਤੇ ਇਨ੍ਹਾਂ ਦੇ ਘਰ ਦੋ ਪੁੱਤਰ ਮਹਿੰਦਰ ਪਾਲ ਮਿੱਤਲ ਅਤੇ ਰਾਕੇਸ਼ ਮਿੱਤਲ ਸਣੇ ਪੁੱਤਰੀ ਆਸ਼ਾ ਰਾਣੀ ਨੇ ਜਨਮ ਲਿਆ। ਜੀਵਨ ਸਾਥਣ ਨਾਲ ਮਿਲ ਕੇ ਆਪਣੇ ਤਿੰਨੇ ਬੱਚਿਆਂ ਨੂੰ ਹੱਥੀ ਕਿਰਤ ਸਿਖਾਉਣ ਦੇ ਨਾਲੋ ਨਾਲ ਪੁੱਤਰਾਂ ਨੂੰ ਨਸ਼ਿਆਂ ਪੱਤਿਆਂ ਤੋ ਦੂਰ ਲੋਕਾਂ ਨਾਲ ਸਨੇਹ ਬਣਾ ਕੇ ਰੱਖਣ ਦਾ ਅਜਿਹਾ ਗੁਣ ਦਿੱਤਾ ਕਿ ਇਹ ਗੁਣ ਚੋਥੀ ਪੀੜੀ ਤੱਕ ਆ ਉਪੜਿਆ ਹੈ। ਦੋ ਪੁੱਤਰਾਂ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਨਾਲੋ ਨਾਲ ਆਪਣੇ ਪੋਤਰੇ (ਮਾਲਵੇ ਇਲਾਕੇ ਅੰਦਰ ਬਤੌਰ ਆਰਟੀਟੇਕਟ ਵੱਖਰੀ ਪਛਾਣ ਰੱਖਣ ਵਾਲੇ ਇੰਜੀ: ਨੀਰਜ ਮਿੱਤਲ) ਨਾਲ ਵੱਖਰਾ ਹੀ ਪਿਆਰ ਸੀ। ਕਈ ਦਹਾਕੇ ਪਹਿਲਾ ਪੂਰਾ ਪਰਿਵਾਰ ਹੀ ਡੇਰਾ ਸਿਰਸਾ ਦਾ ਪੈਰੋਕਾਰ ਬਣ ਗਿਆ ਸੀ, ਜਿਸ ਕਾਰਨ ਪੂਰਾ ਪਰਿਵਾਰ ਸਿਰਸਾ ਡੇਰਾ ਨਾਲ ਜੁੜ ਕੇ ਸਮਾਜ ਸੇਵਾ ਨੂੰ ਪਹਿਲ ਦਿੰਦਾ ਸੀ, ਭਾਵੇਂ ਕਰੀਬ 7 ਕੁ ਵਰ੍ਹੇਂ ਪਹਿਲਾ ਇਨ੍ਹਾਂ ਦੀ ਧਰਮ ਪਤਨੀ ਮਾਤਾ ਮੂਰਤੀ ਦੇਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ ਸਨ, ਪਰ ਘਰ ਆਏ ਨਵੇਂ ਜੀਅ ਪੜਪੋਤਰੇ ਦੀਵਾਂਸ਼ ਮਿੱਤਲ ਨੇ ਆਪਣੇ ਪੜਦਾਦੇ ਦੀ ਉੱਗਲ ਫੜ੍ਹ ਲਈ ਸੀ ਅਤੇ ਚਾਰ ਪੀੜੀਆ ਤੱਕ ਦਾ ਸਫਰ ਬਾਜਾਰ ਜਾਂਦਾ ਵਿਖਾਈ ਦਿੰਦਾ ਸੀ। ਜਿਸ ਦੀ ਵੱਖਰੀ ਪਹਿਚਾਣ ਅਤੇ ਵੱਖਰਾ ਹੀ ਨਜਾਰਾ ਪੜਦਾਦੇ ਅਤੇ ਪੋਤਰੇ ਨੂੰ ਆਉਦਾ ਸੀ। ਲਾਲਾ ਕੁਲਵੰਤ ਰਾਏ ਮਿੱਤਲ ਆਪਣੀ ਸਮਾਜ ਸੇਵਾ ਦੀ ਲੱਗੀ ਚੇਟਕ ਆਪਣੇ ਪੜ-ਪੋਤਰੇ ਦੇ ਜਨਮ ਦਿਨ ’ਤੇ ਰੀਝ ਨਾਲ ਲੋੜਵੰਦ ਪਰਿਵਾਰਾਂ ਵਿਚ ਰਾਸ਼ਨ ਵੰਡ ਕੇ ਪੂਰੀ ਕਰਦੇ ਸਨ। ਪਰ ਮੋਤ ਹਰੇਕ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ, ਪਰ ਮੋਤ ਦਾ ਇੰਝ ਆਉਣਾ ਭਾਗਸ਼ਾਲੀ ਸਮਝਿਆ ਜਾਂਦਾ ਹੈ, ਕਿਉਕਿ ਇਸ ਸੰਸਾਰ ਤੋ ਤੰਦਰੁਸਤ ਸ਼ਰੀਰ ਨਾਲ ਰੁਖਸਤ ਹੋਣਾ ਟਾਵੇਂ ਟੱਲੇ ਦੇ ਹਿੱਸੇ ਆਉਦਾ ਹੈ। ਅਜਿਹਾ ਹੀ ਹੋਇਆ ਲਾਲਾ ਕੁਲਵੰਤ ਰਾਏ ਮਿੱਤਲ ਨਾਲ, ਜਿਹੜੇ ਬੀਤੇ ਦਿਨੀ ਬਿਨ੍ਹਾਂ ਕਿਸੇ ਹੀਲ ਹੁੱਜਤ ਤੋ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਜਿਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਈ ’ ਨਾਮ ਚਰਚਾ ’ 17 ਅਕਤੂਬਰ ਦਿਨ ਸ਼ੁੱਕਰਵਾਰ ਸ਼ਾਂਤੀ ਹਾਲ, ਨੇੜੇ ਬਾਬਾ ਮੱਠ ਵਿਖੇ 11 ਵਜੇ ਤੋ ਦੁਪਿਹਰ 1 ਵਜੇ ਤੱਕ ਹੋਵੇਗੀ। ਜਿਸ ਉੱਪਰੰਤ ਵੱਖ ਵੱਖ ਰਾਜਸੀ, ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਦੇ ਆਗੂ ਕੁਲਵੰਤ ਰਾਏ ਮਿੱਤਲ ਨੂੰ ਸ਼ਰਧਾਂ ਦੇ ਫੁੱਲ ਭੇਂਟ ਕਰਨਗੇ। -