ਗੋਬਿੰਦ ਸਿੰਘ ਟਰੱਸਟ ਸੰਘੇੜਾ ਵੱਲੋ ਨਗਰ ਨੂੰ ਮੈਡੀਕਲ ਸਹੂਲਤਾਵਾਂ ਦੇਣ ਲਈ ਹਰੇਕ ਨੂੰ ਅੱਗੇ ਆਉਣ ਦਾ ਖੁੱਲਾ ਸੱਦਾ, ਮੁਫਤ ਦਿੱਤੀ ਜਾਵੇਗੀ ਬਹੁ-ਕਰੋੜੀ/ਅਰਬਾਂ ਦੀ ਜਾਇਦਾਦ
ਟਰੱਸਟ ਦੀ ਇੱਛਾ, ਵਿਦੇਸ਼ ਦੀ ਤਰਜ ’ਤੇ ਮੈਡੀਕਲ ਕਾਲਜ ਅਤੇ ਹਸਪਤਾਲ ਬਣਾਉਣ ਲਈ ਆਵੈ ਕੋਈ ਅੱਗੇ-ਸਟੇਟ ਐਵਾਰਡੀ ਭੋਲਾ ਸਿੰਘ ਵਿਰਕ ਮੁੱਖ ਸੇਵਾਦਾਰ ਟਰੱਸਟ
ਬਰਨਾਲਾ 26 ਅਕਤੂੁਬਰ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਪ੍ਰਧਾਨ ਅਤੇ ਸਟੇਟ ਐਵਾਰਡੀ ਭੋਲਾ ਸਿੰਘ ਵਿਰਕ ਨੇ ਇਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿੳੂ ਵਿਚ ਇਕ ਅਹਿਮ ਮੁੱਦੇ ’ਤੇ ਆਪਣੇ ਵਿਚਾਰ ਸਾਂਝੇਂ ਕੀਤੇ। ਜਿਸ ਦੀ ਚਹੁੰ ਪਾਸਿਓ ਸ਼ਲਾਘਾ ਹੋ ਰਹੀ ਹੈ। ਸਟੇਟ ਐਵਾਰਡੀ ਭੋਲਾ ਸਿੰਘ ਵਿਰਕ ਨੇ ਦੱਸਿਆਂ ਕਿ ਪਿੰਡ ਸੰਘੇੜਾ ਦੇ ਸਾਬਕਾ ਸਰਪੰਚ ਅਤੇ ਅਗਾਂਹਵਧੂੁ ਸੋਚ ਦੇ ਮਾਲਿਕ ਗੁਰਦਿੱਤ ਸਿੰਘ ਸੰਘੇੜਾ ਨੇ ਲੰਬਾਂ ਸਮਾਂ ਪਹਿਲਾ ਨਗਰ ਸੰਘੇੜਾ ਦੀ ਕਰੀਬ 47/48 ਏਕੜ ਜਮੀਨ ਗੁਰੂ ਗੋਬਿੰਦ ਸਿੰਘ ਟਰੱਸਟ ਸੰਘੇੜਾ ਦੇ ਨਾਂਅ ’ਤੇ ਕਰ ਦਿੱਤੀ ਸੀ ਤਾਂ ਜੋ ਟਰੱਸਟ ਨਗਰ ਅੰਦਰ ਆਪਣੀ ਦੇਖ ਰੇਖ ਹੇਠ ਨੇਕ ਕਾਰਜ ਕਰਕੇ ਆਪਣੀਆ ਸੇਵਾਵਾਂ ਪ੍ਰਦਾਨ ਕਰ ਸਕੇ। ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਬਾਨੀ ਵਜੋ ਵੀ ਸਾਬਕਾ ਸਰਪੰਚ ਗੁਰਦਿੱਤ ਸਿੰਘ ਨੂੰ ਜਾਣਿਆ ਜਾਂਦਾ ਹੈ। ਜਿਸ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ (ਮੁੱਖ ਸੇਵਾਦਾਰ) ਵਜੋ ਉਹ (ਭੋਲਾ ਸਿੰਘ ਵਿਰਕ) ਪਿਛਲੇ ਢਾਈ ਦਹਾਕਿਆਂ ਤੋ ਆਪਣੀਆ ਸੇਵਾਵਾਂ ਨਿਭਾ ਰਹੇ ਹਨ ਜਦਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਚਲ ਰਿਹਾ ਉਕਤ ਕਾਲਜ ਅੱਜ ਇਲਾਕੇ ਦੀ ਮੌਹਰੀ ਸਿੱਖਿਆਂ ਪ੍ਰਦਾਨ ਕਰਨ ਵਾਲੀ ਸੰਸਥਾਂ ਵਜੋ ਜਾਣਿਆਂ ਜਾਂਦਾ ਹੈ। ਜਿਸ ਤੋ ਹਜਾਰਾਂ ਵਿਦਿਆਰਥੀ ਸਿੱਖਿਆਂ ਗ੍ਰਹਿਣ ਕਰਕੇ ਉੱਚ ਅਹੁਦਿਆਂ ’ਤੇ ਬਿਰਾਜਮਾਨ ਹੋਣ ਦੇ ਨਾਲੋ ਨਾਲ ਸਮੇਂ ਦੇ ਹਾਣੀ ਬਣ ਚੁੱਕੇ ਹਨ, ਜੋ ਸੰਸਥਾਂ ਦੀ ਭਲਾਈ ਅਤੇ ਤਰੱਕੀ ਵਿਚ ਵੀ ਆਪਣਾ ਯੋਗਦਾਨ ਪਾਉਣਾ ਕਦਇ ਨਹੀ ਭੁਲਦੇ ਕਿਉਕਿ ਸੰਸਥਾਂ ਦਾ ਮੁੱਖ ਕਾਰਜ ਜਿੱਥੇ ਵਿਦਿਆਰਥੀਆਂ ਨੂੰ ਸਿੱਖਿਆਂ ਨਾਲ ਜੋੜਣਾ ਹੈ, ਉਥੇ ਵਿਦਿਆਰਥੀਆਂ ਦਾ ਬੋਧਿਕ ਵਿਕਾਸ ਅਤੇ ਚੰਗੇ ਆਚਰਣ ਨਾਲ ਜੋੜਣ ਵਾਲੀ ਸੰਸਥਾਂ ਵਜੋ ਵੀ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਮਾਣ ਮਹਿਸੂਸ ਕਰਦਾ ਹੈ। ਵਿਰਕ ਨੇ ਟਰੱਸਟ ਪ੍ਰਬੰਧਕਾਂ ਦੀ ਇੱਛਾ ਜਾਹਿਰ ਕਰਦਿਆਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਹੁਣ ਇਲਾਕੇ ਅੰਦਰ ਇਕ ਅਜਿਹਾ ਮੈਡੀਕਲ ਕਾਲਜ ਅਤੇ ਹਸਪਤਾਲ ਲਿਆਂਦਾ ਜਾਵੇ, ਜੋ ਅਧੁਨਿਕ ਸਹੂਲਤਾਵਾਂ ਪ੍ਰਦਾਨ ਕਰਦਾ ਹੋਵੇ, ਜੋ ਨਗਰ ਸੰਘੇੜਾ ਦੇ ਵੰਸਿਦਿਆਂ ਨੂੰ ਸਹੂਲਤਾਵਾਂ ਮੁਫਤ ਜਾਂ ਰਿਆਇਤ ਦਰ ’ਤੇ ਪ੍ਰਦਾਨ ਕਰਨ ਦੇ ਨਾਲੋ ਨਾਲ ਵਿਦਿਆਰਥੀਆਂ ਨੂੰ ਵੀ ਮੈਡੀਕਲ ਦਾਖਲੇ ਵਿਚ ਰਿਆਇਤ ਦੇਵੇ। ਜਿਸ ਦੇ ਲਈ ਟਰੱਸਟ ਆਪਣੇ ਅਧੀਨਲੇ ਕਰੀਬ ਬਹੁ ਕਰੋੜੀ/ਅਰਬਾਂ ਰੁਪੈ ਦੀ ਜਾਇਦਾਦ ਜੋ ਬਰਨਾਲਾ-ਲੁਧਿਆਣਾ ਮੁੱਖ ਮਾਰਗ ਸੰਘੇੜਾ ’ਤੇ ਸਥਿਤ ਹੈ ਨੂੰ ਟਰੱਸਟ ਮੁਫਤ ’ਚ ਦੇਣ ਲਈ ਤਿਆਰ ਹੈ। ਉਨ੍ਹਾਂ ਅੱਗੇ ਕਿਹਾ ਕਿ ਟਰੱਸਟ ਅਜਿਹੀ ਹਰੇਕ ਸੰਸਥਾਂ ਨੂੰ ਖੁੱਲਾ ਸੱਦਾ ਦਿੰਦਾ ਹੈ, ਭਾਵੇਂ ਉਹ ਸਮਾਜਿਕ ਸੰਸਥਾਂ, ਕਾਰਪੋਰੇਟ ਘਰਾਣੇ ਜਾਂ ਪਹਿਲਾ ਮੈਡੀਕਲ ਸਹੂਲਤਾਵਾਂ ਪ੍ਰਦਾਨ ਕਰਨ ਵਾਲੀ ਸੰਸਥਾਂ ਵਜੋ ਕੰਮ ਕਰਨ ਵਾਲੀ ਹੋਵੇ, ਕਿਉਕਿ ਅਜੌਕੇ ਸਮੇਂ ਵਿਚ ਸਿਹਤ ਮਨੁੱਖ ਦਾ ਸਭ ਤੋ ਕੀਮਤੀ ਗਹਿਣਾ ਹੈ। ਜਿਸ ਦੀ ਸਾਂਭ ਸੰਭਾਲ ਬਹੁਤ ਜਰੂੁਰੀ ਹੈ, ਉਧਰ ਲੋੜਵੰਦਾਂ ਦੀ ਮੱਦਦ ਕਰਨਾ ਵੀ ਇਕ ਸਮਾਜਿਕ ਕਾਰਜ ਹੈ। ਵਿਰਕ ਨੇ ਕਿਹਾ ਕਿ ਬੇਸ਼ੱਕ ਬਰਨਾਲਾ ਇਲਾਕੇ ਅੰਦਰ ਅਨੇਕਾਂ ਮੈਡੀਕਲ ਪੜਾਈ ਕਰਵਾਉਣ ਵਾਲੀਆ ਸੰਸਥਾਵਾਂ ਦੇ ਨਾਲੋ ਨਾਲ ਜਾਂ ਫੇਰ ਮੈਡੀਕਲ ਸਹੂਲਤਾਵਾਂ ਦੇਣ ਵਾਲੇ ਸਰਕਾਰੀ/ਗੈਰ ਸਰਕਾਰੀ ਹਸਪਤਾਲ ਉਪਲਬੱਧ ਹਨ, ਪਰ ਜਿਸ ਤਰ੍ਹਾਂ ਦਾ ਸ਼ਹਿਰ, ਇਸ ਦੀ ਆਬਾਦੀ ਜਾਂ ਇਲਾਕਾ ਹੈ, ਇੰਝ ਦੀ ਲੋੜ ਦਾ ਅਦਾਰਾ ਕੋਈ ਨੇੜੇ ਤੇੜੇ ਵੀ ਨਹੀ ਹੈ, ਜਦਕਿ ਲੋਕਾਂ ਨੂੰ ਮਹਿੰਗਾਂ ਅਤੇ ਦੂਰ ਦੁਰੇਡੇ ਤੋ ਇਲਾਜ ਕਰਵਾਉਣ ਲਈ ਜਾਣਾ ਪੈਂਦਾ ਹੈ, ਜੋ ਹਰੇਕ ਵਿਆਕਤੀ ਦੇ ਵਸ ਦੀ ਗਲ ਨਹੀ। ਉਨ੍ਹਾਂ ਇਹ ਵੀ ਕਿਹਾ ਕਿ ਟਰੱਸਟ ਦੀ ਇੱਛਾ ਹੈ ਕਿ ਉਕਤ ਬਹੁ ਕਰੋੜੀ ਜਮੀਨ ਜੋ ਤਕਰੀਬਨ 15 ਏਕੜ ਦਾ ਇਕੋ ਟੱਕ ਹੈ ਮੁੱਖ ਮਾਰਗ ’ਤੇ ਲੱਗਦਾ ਹੈ। ਜਿਸ ਦਾ ਲਗਭਗ 4 ਏਕੜ ਦਾ ਮੱਥਾ ਹੈ ਨੂੰ ਸ਼ਰਤਾਂ ਤਹਿਤ ਕਿਸੇ ਵੀ ਅਜਿਹੀਆ ਸਹੂਲਤਾਵਾਂ ਪ੍ਰਦਾਨ ਕਰਨ ਵਾਲੀ ਸੰਸਥਾਂ ਦੇ ਸਪੁਰਦ ਕੀਤਾ ਜਾ ਸਕਦਾ ਹੈ ਜਾਂ ਫੇਰ ਉਨ੍ਹਾਂ ਦੀ ਮੰਗ ’ਤੇ ਵੱਧ-ਘੱਟ ਇਥੋ ਤੱਕ ਕਿ 25 ਏਕੜ ਤੱਕ ਵੀ ਜਮੀਨ ਟਰੱਸਟ ਵੱਲੋ ਦਿੱਤੀ ਜਾ ਸਕਦੀ ਹੈ, ਬਸ਼ਰਤੇ ਉਕਤ ਸੰਸਥਾਂ ਇਸ ਲੋਕ ਸੇਵਾ ਵਾਲੇ ਕਾਰਜ ਨੂੰ ਹੱਥ ਪਾਵੈ ਜਦਕਿ ਇਸ ਦਾ ਲਾਭ ਇੱਕਲੇ ਸੰਘੇੜਾ ਨਗਰ ਜਾਂ ਬਰਨਾਲਾ ਇਲਾਕੇ ਨੂੰ ਨਹੀ ਬਲਕਿ ਜਲੰਧਰ, ਲੁਧਿਆਣਾ ਇਥੋ ਤੱਕ ਕਿ ਇਨ੍ਹਾਂ ਸ਼ਹਿਰਾਂ ਵਿਚ ਇਲਾਜ ਲਈ ਜਾਣ ਵਾਲੇ ਰਾਜਸਥਾਨ ਵਰਗੇ ਸੂਬੇ ਦੇ ਲੋਕਾਂ ਨੂੰ ਵੀ ਪਹੁੰਚੇਗਾ। ਵਿਰਕ ਨੇ ਆਖਿਰ ਵਿਚ ਕਿਹਾ ਕਿ ਟਰੱਸਟ ਦੀ ਦਿਲੀ ਇੱਛਾ ਹੈ ਕਿ ਕੈਨੇਡਾ, ਅਮੇਰੀਕਾ ਵਰਗੇ ਵਿਕਾਸ਼ੀਲ ਦੇਸ਼ਾਂ ਵਿਚ ਮਿਲਣ ਵਾਲੀਆ ਸਹੂਲਤਾਵਾਂ ਇਥੇ ਪ੍ਰਦਾਨ ਹੋਣ ਤਾਂ ਜੋ ਟਰੱਸਟ ਆਪਣੀ ਦਿੱਤੀ ਜੁੰਮੇਵਾਰੀ ਬਾਖੂਬੀ ਨਾਲ ਨਿਭਾ ਸਕੇ। ਇਸ ਮੌਕੇ ਟਰੱਸਟ ਦੇ ਅਹੁਦੇਦਾਰ ਵੀ ਹਾਜਰ ਸਨ।