ਜੈ ਸ਼ਕਤੀ ਆਯੂਰਵੈਦਿਕ ਹਸਪਤਾਲ ਵਿਖੇ ਕੈਂਸਰ ਦੀ ਜਾਂਚ ਅਤੇ ਮੈਡੀਕਲ ਚੈੱਕਅਪ ਕੈਂਪ 7 ਨਵੰਬਰ ਨੂੰ
ਫੂਲ ਟਾਊਨ 4ਨਵੰਬਰ (ਕੁਲਦੀਪ ਗਰਗ)
ਉਘੇ ਸਮਾਜ ਸੇਵੀ ਅਤੇ ਲੰਬੇ ਸਮੇਂ ਤੋਂ ਨਾਮੁਰਾਦ ਕੈਂਸਰ ਦੀ ਬੀਮਾਰੀ ਦੀ ਰੋਕਥਾਮ ਲਈ ਆਪਣਾ ਯੋਗਦਾਨ ਪਾ ਰਹੇ ਕੁਲਵੰਤ ਸਿੰਘ ਧਾਲੀਵਾਲ ਚੇਅਰਮੈਨ ਵਰਲਡ ਕੈਸਰ ਕੇਅਰ ਸੁਸਾਇਟੀ ਅਤੇ ਐਸ .ਬੀ .ਆਈ. ਕਾਰਡ ਵੱਲੋਂ ਜੈ ਸ਼ਕਤੀ ਆਯੂਰਵੈਦਿਕ ਹਸਪਤਾਲ ਰਾਮਪੁਰਾ ਫੂਲ ਦੇ ਸਹਿਯੋਗ ਨਾਲ ਮੈਡੀਕਲ ਅਤੇ ਕੈਸਰ ਦੀ ਜਾਚ ਅਤੇ ਜਾਗਰੂਕਤਾ ਕੈਂਪ 7 ਨਵੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10ਵਜੇ ਤੋਂ 4ਵਜੇ ਤੱਕ ਨੇੜੇ ਲਾਈਨਜ ਭਵਨ (ਪਾਣੀ ਵਾਲੀ ਟੈਂਕੀ) ਰਾਮਪੁਰਾ ਫੂਲ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੈ ਸ਼ਕਤੀ ਆਯੂਰਵੈਦਿਕ ਹਸਪਤਾਲ ਦੇ ਪ੍ਰਧਾਨ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਮੌਕੇ ਤੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀ ਜਾਂਚ ਅਤੇ ਟੈਸਟ ਮੁਫ਼ਤ ਕੀਤੇ ਜਾਣਗੇ। ਕੈਂਪ ਦੌਰਾਨ ਸ਼ੂਗਰ, ਬੀ .ਪੀ. ਔਰਤਾਂ ਦੀ ਛਾਤੀ ਲਈ ਮੈਮੋਗਰਾਫੀ, ਔਰਤਾ ਦੀ ਬੱਚੇਦਾਨੀ ਲਈ ਪੈਪ ਸਮੇਅਰ, ਗਦੂਦਾ ਦੀ ਜਾਂਚ ਲਈ ਪੀ. ਐੱਸ. ਏ. , ਮੂੰਹ ,ਗਲੇ ਅਤੇ ਹੱਡੀਆਂ ਦੀ ਜਾਚ ਲਈ ਟੈਸਟ ਅਤੇ ਦਵਾਈਆ ਮੁਫ਼ਤ ਦਿੱਤੀਆਂ ਜਾਣਗੀਆਂ।