ਮਹਿਤਾ ਪਿੰਡ ਅੰਦਰ ਪਤੀ ਪਤਨੀ ਦੀ ਮੋਤ, ਸ਼ੱਕ ਨਜਾਇਜ ਸਬੰਧਾਂ ਦਾ, ਚਾਰ ਖਿਲਾਫ ਮਾਮਲਾ ਦਰਜ
7ਡੇਅ ਨਿੳੂਜ ਸਰਵਿਸ
ਜਿਲਾ ਬਰਨਾਲਾ ਦੀ ਸਬ ਡਵੀਜਨ ਤਪਾ ਦੇ ਪਿੰਡ ਮਹਿਤਾ ਵਿਖੇ ਪਤੀ ਪਤਨੀ ਦੇ ਹੋਏ ਦੋਹਰੇ ਕਤਲ ਦੇ ਮਾਮਲੇ ਨੂੰ ਭਾਵੇਂ ਦੱਬੀ ਆਵਾਜ ਵਿਚ ਪਿੰਡ ਦੇ ਲੋਕ ਵਿਅੁਹਤਾ ਦੇ ਕਥਿਤ ਨਜਾਇਜ ਪ੍ਰੇਮ ਸਬੰਧਾਂ ਦਾ ਕਾਰਨ ਦੱਸ ਰਹੇ ਹਨ ਪਰ ਇਸ ਵਿਸ਼ੇ ’ਤੇ ਕੋਈ ਵੀ ਸਿੱਧੇ ਤੋਰ ’ਤੇ ਆਪਣੀ ਜੁਬਾਨੀ ਨਹੀ ਖੋਲਣਾ ਚਾਹੁੰਦਾ। ਕਤਲ ਦੇ ਮਾਮਲੇ ਵਿਚ ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਮਿ੍ਰਤਕ ਨਿਰਮਲ ਸਿੰਘ ਨੇ ਮਰਨ ਤੋ ਪਹਿਲਾ ਸ਼ੋਸ਼ਲ ਮੀਡੀਆ ’ਤੇ ਕੋਈ ਵੀਡੀਓ ਪਾਈ ਸੀ ਪਰ ਪੱਤਰਕਾਰਾਂ ਨੂੰ ਅਜੇ ਤੱਕ ਅਜਿਹਾ ਕੋਈ ਵੀਡੀਓ ਆਡੀਓ ਕਲਿੱਪ ਨਹੀ ਮਿਲਿਆ। ਜਿਸ ਕਾਰਨ ਉਕਤ ਗੱਲ ਦੀ ਵੀ ਪੁਸ਼ਟੀ ਨਹੀ ਹੋ ਰਹੀ। ਲੋਕਾਂ ਅਨੁਸਾਰ ਪਿੰਡ ਮਹਿਤਾ ਦੀ ਵਸਨੀਕ ਰਮਨਦੀਪ ਕੌਰ ਦੇ ਆਪਣੇ ਹੀ ਪਿੰਡ ਦੇ ਨੌਜਵਾਨ ਨਾਲ ਕੋਈ ਸਬੰਧ ਸਨ ਜਾਂ ਫੇਰ ਉਕਤ ਮਾਮਲਾ ਸਿਰਫ ਸ਼ੱਕ ਦਾ ਅਧਾਰ ਹੈ। ਜਿਸ ਦੀ ਭਿਣਕ ਉਸ ਦੇ ਪਤੀ ਨਿਰਮਲ ਸਿੰਘ ਨੂੰ ਵੀ ਲੱਗ ਗਈ ਸੀ। ਜਿਸ ਤੋ ਬਾਅਦ ਘਰ ਵਿਚ ਘਰੈਲੂ ਕਲੇਸ਼ ਰਹਿਣ ਲੱਗ ਗਿਆ ਸੀ ਭਾਵੇਂ ਪਿੰਡ ਦੇ ਕੁਝ ਵਿਅਕਤੀਆਂ ਨੇ ਵਿਚਕਾਰ ਪੈ ਕੇ ਦੋਵੇਂ ਧਿਰਾਂ ਵਿਚਕਾਰ ਰਾਜੀਨਾਮਾ ਕਰਵਾ ਦਿੱਤਾ ਸੀ ਅਤੇ ਕਥਿਤ ਸਬੰਧਾਂ ਵਾਲੀ ਧਿਰ ਨੇ ਵੀ ਅਜਿਹਾ ਕੁਝ ਵੀ ਨਾ ਹੋਣ ਬਾਰੇ ਸਫਾਈ ਦਿੱਤੀ ਸੀ ਪਰ ਪਤੀ ਦੇ ਮਨ ਅੰਦਰ ਸ਼ੱਕ ਦੀ ਸੂਈ ਅੱੜਕੀ ਹੋਈ ਸੀ। ਜਿਸ ਦੇ ਚਲਦਿਆਂ ਹੀ ਬੀਤੀ ਰਾਤ ਪਹਿਲਾ ਨਿਰਮਲ ਸਿੰਘ ਦੀ ਪਤਨੀ ਰਮਨਦੀਪ ਕੌਰ ਦੀ ਸ਼ੱਕੀ ਹਾਲਤ ਵਿਚ ਮੋਤ ਹੋਈ ਜਦਕਿ ਉਸ ਤੋ ਬਾਅਦ ਨਿਰਮਲ ਸਿੰਘ ਦੀ ਵੀ ਮੋਤ ਹੋਈ। ਜਿਸ ਨੂੰ ਕਥਿਤ ਤੌਰ ’ਤੇ ਖੁਦਕਸ਼ੀ ਵੀ ਕਿਹਾ ਜਾ ਸਕਦਾ ਹੈ। ਦੋਵੇ ਪਤੀ ਪਤਨੀ ਦੀਆ ਲਾਸ਼ਾਂ ਇਕੋ ਹੀ ਬੈਂਡ ’ਤੇ ਪਈਆ ਸਨ। ਘਟਨਾ ਦਾ ਪਤਾ ਚਲਦਿਆਂ ਹੀ ਥਾਣਾ ਮੁੱਖੀ ਸ਼ਰੀਫ ਖਾਂ ਦੀ ਅਗਵਾਈ ਹੇਠ ਪੁਲਿਸ ਪਾਰਟੀ ਘਟਨਾ ਸਥਾਨ ’ਤੇ ਪੁੱਜੀ। ਜਿਨ੍ਹਾਂ ਨੇ ਦੋਵੇ ਲਾਸ਼ਾਂ ਨੂੰ ਆਪਣੇ ਕਬਜੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁੱਖੀ ਸ਼ਰੀਫ ਖਾਂ ਨੇ ਦੱਸਿਆਂ ਕਿ ਮਿ੍ਰਤਕ ਨਿਰਮਲ ਸਿੰਘ ਦੇ ਭਰਾ ਲਾਭ ਸਿੰਘ ਪੁੱਤਰ ਬਲਵੰਤ ਸਿੰਘ ਦੇ ਬਿਆਨਾਂ ’ਤੇ ਪਿੰਡ ਦੇ ਹੀ ਚਾਰ ਵਿਆਕਤੀਆਂ ਖਿਲਾਫ ਵੱਖ ਵੱਖ ਬੀ.ਐਨ.ਐਸ ਦੀਆ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਨੂੰ ਲੇ ਕੇ ਪਿੰਡ ਅੰਦਰ ਕਈ ਚਰਚਾਵਾਂ ਹਨ ਕਿਉਕਿ ਮਾਮਲੇ ਵਿਚ ਨਾਮਜਦ ਹੋਣ ਵਾਲੇ ਵਿਅਕਤੀ ਇਕੋ ਪਰਿਵਾਰ ਦੇ ਪਤੀ ਪਤਨੀ ਅਤੇ ਉਨ੍ਹਾਂ ਦੇ ਦੋ ਪੁੱਤਰ ਦੱਸੇ ਜਾ ਰਹੇ ਹਨ।