ਕੱਟੂ (ਬਰਨਾਲਾ) ’ਚ ਫੜੇ ਯੂ.ਪੀ ਦੇ ਘੱਟ ਭਾਅ ਦੇ ਝੋਨੇ ਦੀਆ ਤਾਰਾਂ ਤਪਾ ਦੇ ਇਕ ਕਾਰੋਬਾਰੀ ਨਾਲ ਜੁੜੀਆ
ਬਰਨਾਲਾ,
7ਡੇਅ ਨਿੳੂਜ ਸਰਵਿਸ
ਜਿਲਾ ਬਰਨਾਲਾ ਦੇ ਪਿੰਡ ਕੱਟੂ ਦੀ ਇਕ ਚੋਲ ਮਿੱਲ ਅੰਦਰੋ ਖੁਰਾਕ ਅਤੇ ਸਪਲਾਈ ਵਿਭਾਗ ਵੱਲੋ ਯੂ.ਪੀ. (ਉੱਤਰ ਪ੍ਰਦੇਸ਼) ਦੇ ਫੜੇ ਗਏ ਝੋਨੇ ਦੀਆ ਤਾਰਾਂ ਤਪਾ ਦੇ ਇਕ ਕਾਰੋਬਾਰੀ ਨਾਲ ਜੁੜੀਆ ਹੋਣ ਦੀਆ ਚਰਚਾਵਾਂ ਨੇ ਜੋਰ ਫੜ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਚੋਲ ਮਿਲ ਦੇ ਕਾਰੋਬਾਰ ਵਿਚ ਪਿਛਲੇ ਕਈ ਦਹਾਕਿਆਂ ਤੋ ਜੁੜਿਆ ਇਹ ਵੱਡਾ ਕਾਰੋਬਾਰੀ ਬਰਨਾਲਾ ਜਿਲ੍ਹੇਂ ਦੀਆ ਕਰੀਬ ਦਰਜਣਾਂ ਮਿੱਲਾਂ ਨੂੰ ਇਸ ਵਾਰ ਯੂ.ਪੀ ਦੇ ਘੱਟ ਭਾਅ ਦਾ ਝੋਨਾ ਸਪਲਾਈ ਕਰ ਰਿਹਾ ਹੈ। ਜਿਸ ’ਚ ਇਸ ਨੇ ਮੁਨਾਫੇ ਪੱਖ ਤੋ ਚੰਗੇ ਹੱਥ ਰੰਗੇ ਹਨ, ਭਾਵੇਂ ਕੱਟੂ ਅੰਦਰ ਫੜੇ ਗਏ ਝੋਨੇ ਨੂੰ ਲੈ ਕੇ ਜੇਕਰ ਸੂਤਰਾਂ ਦੀ ਗੱਲ ਸੱਚ ਮੰਨ ਲਈਏ ਤਾਂ ਕਥਿਤ ਤੌਰ ’ਤੇ ਇਸ ਕਾਰੋਬਾਰੀ ਦੀ ਕੰਜੂਸੀ ਹੀ ਉਕਤ ਮਿੱਲ ਮਾਲਿਕ ਦੇ ਜੋੜਾਂ ਵਿਚ ਬੈਠ ਗਈ ਕਿਉਕਿ ਮੌਕੇ ’ਤੇ ਪੁੱਜੀ ਟੀਮ ਨੂੰ ਉਕਤ ਕਾਰੋਬਾਰੀ ਸਹੀ ਤਰੀਕੇ ਨਾਲ ਹੈਡਲ ਨਾ ਕਰ ਸਕਿਆ, ਲੰਬੀ ਚਲੀ ਘੇਸ-2 ਤੋ ਬਾਅਦ ਐਨਾ ਰੋਲਾ ਪੈ ਗਿਆ ਕਿ ਮਾਮਲਾ ਨਿਪਟਾਉਣਾ ਫੇਰ ਕਿਸੇ ਦੇ ਹੱਥ ਵਸ ਦੀ ਗੱਲ ਨਾ ਰਹੀ ਅਤੇ ਉਕਤ ਕਾਰਵਾਈ ਅਮਲ ਵਿਚ ਆਈ। ਉਧਰ ਇੱਕਲੇ ਬਰਨਾਲਾ ਇਲਾਕੇ ਵਿਚ ਹੀ ਨ੍ਹੀ ਬਲਕਿ ਤਪਾ ਇਲਾਕੇ ਦੀਆ ਮਿੱਲਾਂ ਨੂੰ ਵੀ ਇਹ ਕਾਰੋਬਾਰੀ ਯੂ.ਪੀ ਦਾ ਝੋਨਾ ਕਾਰੋਬਾਰੀ ਮੁਕਾਬਲੇਬਾਜੀ ਵਿਚ ਘੱਟ ਭਾਅ ’ਤੇ ਮੁਹੱਈਆ ਕਰਵਾਉਣ ਦਾ ਦਮ ਭਰਦਾ ਸੀ, ਪਰ ਕੱਟੂ ਵਾਲੀ ਕਾਰਵਾਈ ਨੇ ਸਮੁੱਚੇ ਕਾਰੋਬਾਰ ਦੀ ਫੂਕ ਕੱਢ ਕੇ ਰੱਖ ਦਿੱਤੀ। ਉਧਰ ਕੱਟੂ ਵਿਚ ਫੜੇ ਬਾਹਰੀ ਸੂਬੇ ਦੇ ਝੋਨੇ ਤੋ ਬਾਅਦ ਬਰਨਾਲਾ ਜਿਲ੍ਹੇਂ ਅੰਦਰ ਖੁਰਾਕ ਅਤੇ ਸਪਲਾਈ ਵਿਭਾਗ ਸਣੇ ਪ੍ਰਸਾਸਨ ਪੂਰੀ ਤਰ੍ਹਾਂ ਚੋਕੰਨਾ ਹੋ ਗਿਆ ਹੈ। ਜਿਸ ਤੋ ਬਾਅਦ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਵੱਲੋ ਚੋਲ ਮਿੱਲਾਂ ਅੰਦਰ ਜਾ ਕੇ ਝੋਨੇ ਦਾ ਮਿਲਾਨ ਕੀਤਾ ਜਾ ਰਿਹਾ ਹੈ ਤਾਂ ਜੋ ਸਮੁੱਚੇ ਅੰਕੜੇ ਪਤਾ ਲੱਗ ਸਕਣ, ਉਧਰ ਇਸ ਕਾਰੋਬਾਰੀ ਦੀ ਗਲਤੀ ਨਾਲ ਸਮੁੱਚੇ ਜਿਲ੍ਹੇਂ ਦੇ ਚੋਲ ਮਿੱਲ ਮਾਲਿਕਾਂ ਨੂੰ ਆਰਥਿਕ ਅਤੇ ਸਮਾਜਿਕ ਸੱਟ ਲੱਗੀ ਹੈ। ਮਾਮਲੇ ਸਬੰਧੀ ਖੁਰਾਕ ਅਤੇ ਸਪਲਾਈ ਵਿਭਾਗ ਧਨੌਲਾ ਦੇ ਇੰਚਾਰਜ ਵਰੁਣ ਕੁਮਾਰ ਨੇ ਦੱਸਿਆਂ ਕਿ ਸਹਾਇਕ ਖੁਰਾਕ ਸਪਲਾਈ ਅਫਸਰ ਦੇ ਬਿਆਨਾਂ ’ਤੇ ਸੂ-- ਰਾਈਸ ਮਿੱਲ ਕੱਟੂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਵਾ ਦਿੱਤੀ ਗਈ ਹੈ।