ਨਗਰ ਕੌਂਸਲ ਬਰਨਾਲਾ 'ਚ ਭ੍ਰਿਸ਼ਟਾਚਾਰ ਦਾ ਵਿਸਫੋਟ: ਜੇ.ਈ. ਅਤੇ ਠੇਕੇਦਾਰ ਆਹਮੋ-ਸਾਹਮਣੇ, ਵਿਜੀਲੈਂਸ ਦੀ ਦਸਤਕ ਤੈਅ
ਵਿਵਾਦ ਦੀ ਜੜ੍ਹ: ਫਰਜ਼ੀ ਬਿੱਲ ਪਾਸ ਕਰਨ ਦਾ ਦਬਾਅ ਅਤੇ ਭ੍ਰਿਸ਼ਟਾਚਾਰ ਦੇ ਦੋਸ਼
ਬਰਨਾਲਾ, ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ
ਨਗਰ ਕੌਂਸਲ ਬਰਨਾਲਾ ਦੇ ਦਫਤਰ ਵਿਚ ਬੀਤੇ ਕੱਲ੍ਹ ਤੋਂ ਜੂਨੀਅਰ ਇੰਜੀਨੀਅਰ (ਜੇ.ਈ.) ਇੰਜੀ. ਨਿਖਿਲ ਸਰਮਾ ਅਤੇ ਠੇਕੇਦਾਰ ਅਮਨਦੀਪ ਸਰਮਾ ਵਿਚਕਾਰ ਛਿੜਿਆ ਵਿਵਾਦ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਇਸ ਮਾਮਲੇ ਨੇ ਨਗਰ ਕੌਂਸਲ ਦੇ ਅੰਦਰੂਨੀ ਭਿ੍ਰਸਟਾਚਾਰ ਨੂੰ ਸਭ ਦੇ ਸਾਹਮਣੇ ਲਿਆ ਦਿੱਤਾ ਹੈ। ਇਕ ਪਾਸੇ ਜੇ.ਈ. ਨਿਖਿਲ ਸਰਮਾ ਨੇ ਠੇਕੇਦਾਰ ਅਮਨਦੀਪ ਸਰਮਾ ’ਤੇ ਫਰਜੀ ਬਿੱਲ ਪਾਸ ਕਰਵਾਉਣ ਲਈ ਕਥਿਤ ਤੌਰ ’ਤੇ ਦਬਾਅ ਪਾਉਣ ਦੇ ਦੋਸ ਲਗਾਉਂਦੇ ਹੋਏ ਪੁਲਿਸ ਕੋਲ ਕਾਰਵਾਈ ਲਈ ਅਰਜੀ ਦਿੱਤੀ ਹੈ। ਦੂਜੇ ਪਾਸੇ ਤਲਵੰਡੀ ਸਾਬੋ ਦੇ ਵਸਨੀਕ ਠੇਕੇਦਾਰ ਅਮਨਦੀਪ ਸਰਮਾ ਨੇ ਇਸ ਤੋਂ ਪਹਿਲਾਂ ਹੀ ਵਿਜੀਲੈਂਸ ਵਿਭਾਗ ਦੇ ਡੀ.ਐਸ.ਪੀ. ਦਫਤਰ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ। ਠੇਕੇਦਾਰ ਅਮਨਦੀਪ ਸਰਮਾ ਨੇ ਆਪਣੀ ਅਰਜੀ ਵਿਚ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਕੀਤੇ ਜਾਂਦੇ ਕਥਿਤ ਭਿ੍ਰਸਟਾਚਾਰ ਅਤੇ ਆਪਣੇ ਨਾਲ ਹੋ ਰਹੇ ਧੱਕੇਸਾਹੀ ਬਾਰੇ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਆਪਣੀ ਸ਼ਿਕਾਇਤ ਨਾਲ ਅਜਿਹੇ ਠੋਸ ਸਬੂਤ ਵੀ ਨੱਥੀ ਕੀਤੇ ਹਨ, ਜਿਨ੍ਹਾਂ ਨੂੰ ਨਜਰਅੰਦਾਜ ਕਰਨਾ ਮੁਸਕਿਲ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿਚ ਨਗਰ ਕੌਂਸਲ ਬਰਨਾਲਾ ਦੇ ਦਫਤਰ ਵਿਚ ਵਿਭਾਗੀ ਅਤੇ ਪੰਜਾਬ ਸਰਕਾਰ ਦੇ ਵਿਜੀਲੈਂਸ ਵਿੰਗ ਦੀਆਂ ਗੱਡੀਆਂ ਦੀ ਦਸਤਕ ਤੈਅ ਮੰਨੀ ਜਾ ਰਹੀ ਹੈ ਅਤੇ ਕਈ ਅਧਿਕਾਰੀਆਂ ਨੂੰ ਵਿਜੀਲੈਂਸ ਦਫਤਰ ਦੇ ਚੱਕਰ ਕੱਟਣੇ ਪੈ ਸਕਦੇ ਹਨ।
ਠੇਕੇਦਾਰ ਦੇ ਗੰਭੀਰ ਇਲਜਾਮ , 18 ਫੀਸਦੀ ਕੱਟ, ਵਰਕ ਆਰਡਰ ਲਈ ਰਿਸਵਤ ਅਤੇ ਹੱਥੋਪਾਈ ਠੇਕੇਦਾਰ ਅਮਨਦੀਪ ਸਰਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੀ ਹੱਡਬੀਤੀ ਸੁਣਾਈ ਅਤੇ ਵਿਜੀਲੈਂਸ ਨੂੰ ਦਿੱਤੀ ਚਿੱਠੀ ਦੇ ਵੇਰਵੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਵਿਚ ਉਨ੍ਹਾਂ ਦੀ ਫਰਮ ’ਸਨਰਾਈਜ ਕੰਸਟ੍ਰਕਸਨਜ’ ਨੂੰ ਕਰੀਬ 1.25 ਕਰੋੜ ਰੁਪਏ ਦੇ ਟੈਂਡਰ 15.25 ਫੀਸਦੀ ਕੱਟ ’ਤੇ ਅਲਾਟ ਹੋਏ ਸਨ। ਉਨ੍ਹਾਂ ਅੱਗੇ ਦੱਸਿਆ ਕਿ ਨਗਰ ਕੌਂਸਲ ਵਿਚ ਜਿਆਦਾਤਰ ਕਰੀਬ 22 ਕਰੋੜ ਦੇ ਟੈਂਡਰ ’ਪੂਲ’ (ਇਕੇ) ਵਿਚ 4-9 ਫੀਸਦੀ ਕੱਟ ’ਤੇ ਅਲਾਟ ਕੀਤੇ ਗਏ ਸਨ, ਪਰ ਉਨ੍ਹਾਂ ਦੇ ਟੈਂਡਰ ਦਾ ਕੱਟ 15.25 ਕੱਟ ’ਤੇ ਸੀ। ਉਨ੍ਹਾਂ ਦਾਅਵਾ ਕੀਤਾ ਕਿ ਨਗਰ ਕੌਂਸਲ ਦੇ ਕੁਝ ਲੋਕ ਚਾਹੁੰਦੇ ਸਨ ਕਿ ਇਹ ਕੰਮ ਉਨ੍ਹਾਂ ਦੀ ਫਰਮ ਦੇ ਨਾਂ ’ਤੇ ਕਿਸੇ ਹੋਰ ਕੋਲੋਂ ਕਰਵਾਏ ਜਾਣ ਜਦੋਂ ਉਨ੍ਹਾਂ ਨੇ ਸਾਫ ਇਨਕਾਰ ਕਰ ਦਿੱਤਾ, ਤਾਂ ਅਧਿਕਾਰੀਆਂ ਨੇ ਗੱਲਬਾਤ ਰਾਹੀਂ ਕੱਟ ਨੂੰ ਵਧਾ ਕੇ 16 ਅਤੇ 18 ਫੀਸਦੀ ਕੱਟ ਤੱਕ ਕਰ ਦਿੱਤਾ।
ਰਿਸਵਤ ਦੇ ਦੋਸ: ਪੀੜਤ ਠੇਕੇਦਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਕੰਮ ਸੁਰੂ ਕਰਨ ਲਈ ਵਰਕ ਆਰਡਰ ਦੀ ਮੰਗ ਕੀਤੀ, ਤਾਂ ਅਧਿਕਾਰੀਆਂ ਦਾ ਕਥਿਤ ਭਿ੍ਰਸਟਾਚਾਰ ਵਾਲਾ ਰੂਪ ਸਾਹਮਣੇ ਆ ਗਿਆ, ਪਹਿਲਾਂ ਵਰਕ ਪਰਮਿਟ ਲਈ 2 ਫੀਸਦੀ ਰਕਮ ਦੀ ਮੰਗ ਕੀਤੀ ਗਈ (ਜਿਸ ਸਬੰਧੀ ਉਨ੍ਹਾਂ ਨੇ ਈ.ਓ. ਖਿਲਾਫ ਸ਼ਿਕਾਇਤ ਵੀ ਕੀਤੀ)। ਬਾਅਦ ਵਿਚ ਜੇ.ਈ. ਵੱਲੋਂ ਇਕ ਕੰਪਿਊਟਰ ਮੁਲਾਜਮ ਦੇ ਖਾਤੇ ਵਿਚ ਉਨ੍ਹਾਂ ਕੋਲੋਂ ਰਕਮ ਲਈ ਗਈ ਜਦਕਿ 25 ਲੱਖ ਤੋਂ ਵੱਧ ਦੇ ਕੰਮ ਹੋਣ ਕਾਰਨ ਕਥਿਤ ਤੌਰ ’ਤੇ ’ਚੀਫ’ ਦੇ ਨਾਂ ’ਤੇ ਵੀ 18,000 ਰੁਪਏ ਲਏ ਗਏ। ਠੇਕੇਦਾਰ ਕੋਲ ਗੂਗਲ ਪੇ ਰਾਹੀਂ ਕੀਤੀ ਅਦਾਇਗੀ ਦੇ ਸਕਰੀਨ ਸਾਟ ਸਬੂਤ ਵਜੋਂ ਮੌਜੂਦ ਹਨ, ਜੋ ਉਨ੍ਹਾਂ ਨੇ ਵਿਜੀਲੈਂਸ ਨੂੰ ਸੌਂਪੇ ਹਨ।
ਹੱਥੋਪਾਈ ਦੀ ਘਟਨਾ: ਉਨ੍ਹਾਂ ਦੱਸਿਆ ਕਿ ਫਰਜੀ ਬਿੱਲਾਂ ਦੇ ਦੋਸ ਝੂਠੇ ਹਨ, ਜਦੋਂ ਕਿ ਉਨ੍ਹਾਂ ਦੇ ਆਪਣੇ ਕੀਤੇ ਕੰਮਾਂ ਦੇ ਬਿੱਲਾਂ ਦੀ ਛਾਂਟੀ ਕਰਕੇ ਮਹਿਜ 9 ਲੱਖ ਦੇ ਬਣਾਏ ਗਏ ਹਨ। 1300 ਫੁੱਟ ਕੰਧ ਦੀ ਉਸਾਰੀ ਸਮੇਤ ਕੰਮ ਵਾਲੀ ਥਾਂ ਦੀਆਂ ਵੀਡੀਓਜ ਜੇ.ਈ. ਨੂੰ ਭੇਜਣ ਦੇ ਬਾਵਜੂਦ ਕੋਈ ਅਸਰ ਨਹੀਂ ਹੋਇਆ। ਠੇਕੇਦਾਰ ਨੇ ਦੱਸਿਆ ਕਿ ਜਦੋਂ ਉਹ ਬਿੱਲਾਂ ਸਬੰਧੀ ਦਫਤਰ ਗਏ ਤਾਂ ਵਿਜੀਲੈਂਸ ਨੂੰ ਦਿੱਤੀ ਦਰਖਾਸਤ ਤੋਂ ਨਾਰਾਜ ਮੁਲਾਜਮਾਂ ਨੇ ਉਨ੍ਹਾਂ ਨਾਲ ਹੱਥੋਪਾਈ ਕੀਤੀ, ਜਿੱਥੋਂ ਉਨ੍ਹਾਂ ਨੂੰ ਪ੍ਰਧਾਨ ਅਤੇ ਹੋਰਨਾਂ ਕਰਮਚਾਰੀਆਂ ਨੇ ਮੁਸਕਿਲ ਨਾਲ ਬਚਾਇਆ।
ਵਿਜੀਲੈਂਸ ਜਾਂਚ ਅਤੇ ਪਿਛਲੇ ਮਾਮਲਿਆਂ ਦਾ ਖੁਲਾਸਾ- ਅਮਨਦੀਪ ਸਰਮਾ ਨੇ ਜੇ.ਈ. ’ਤੇ ਲਗਾਏ ਜਾ ਰਹੇ ਫਰਜੀ ਬਿੱਲਾਂ ਦੇ ਦੋਸਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਚੁਣੌਤੀ ਦਿੱਤੀ ਕਿ ਜੇਕਰ ਇਹ ਗੱਲ ਸਾਬਤ ਹੋ ਜਾਂਦੀ ਹੈ ਤਾਂ ਉਹ ਆਪਣੀ 7 ਕੁ ਮਹੀਨੇ ਦੀ ਬੱਚੀ ਨੂੰ ਲੈ ਕੇ ਗੁਰਦੁਆਰਾ ਸਾਹਿਬ ਜਾਣ ਲਈ ਤਿਆਰ ਹਨ।

ਪਿਛਲੇ ਮਾਮਲੇ: ਠੇਕੇਦਾਰ ਨੇ ਵਿਜੀਲੈਂਸ ਨੂੰ ਦਿੱਤੇ ਪੱਤਰ ਵਿਚ ਇਹ ਵੀ ਖੁਲਾਸਾ ਕੀਤਾ ਹੈ ਕਿ ਉਕਤ ਜੇ.ਈ. ਖਿਲਾਫ ਸੰਗਰੂਰ ਜਿਲ੍ਹੇ ਵਿਚ ਵੀ ੱਿਕ ਮਾਮਲਾ ਦਰਜ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਜਾਨ-ਮਾਲ ਦਾ ਖਤਰਾ ਮਹਿਸੂਸ ਹੋ ਰਿਹਾ ਹੈ। ਇਸ ਤੋਂ ਇਲਾਵਾ, ਉਹ ਪਹਿਲਾਂ ਵੀ ਕਾਹਰਜ ਸਾਧਕ ਅਫਸਰ ਖਿਲਾਫ ਵੱਡੇ ਖੁਲਾਸੇ ਕਰ ਚੁੱਕੇ ਹਨ, ਜਿਸ ਕਾਰਨ ਨਗਰ ਕੌਂਸਲ ਵਿਚ ਕਈ ਦਿਨ ਸਨਾਟਾ ਛਾਇਆ ਰਿਹਾ ਸੀ, ਪਰ ਤਿੰਨ ਮਹੀਨਿਆਂ ਬਾਅਦ ਭਿ੍ਰਸਟਾਚਾਰ ਰੂਪੀ ਦੈਂਤ ਫਿਰ ਬਾਹਰ ਆ ਗਿਆ ਹੈ। ਉਧਰ ਜਦ ਇਸ ਸਬੰਧੀ ਨਗਰ ਕੌਸਲ ਦੇ ਜੇ.ਈ ਇੰਜੀ: ਨਿਖਿਲ ਸ਼ਰਮਾ ਨਾਲ ਗੱਲ ਕਰਨੀ ਚਾਹੀ ਤਦ ਉਨ੍ਹਾਂ ਫੋਨ ਨ੍ਹੀ ਚੁੱਕਿਆ । ਇਸ ਸਬੰਧੀ ਜਦੋਂ ਸਥਾਨਕ ਸਰਕਾਰਾਂ ਵਿਭਾਗ ਦੇ ਇਕ ਉੱਚ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਜ ਹੀ ਵਾਪਰੀ ਘਟਨਾ ਦਾ ਪਤਾ ਲੱਗਿਆ ਹੈ, ਪਹਿਲਾਂ ਵੀ ਸ਼ਿਕਾਇਤਾਂ ਮਿਲਦੀਆਂ ਰਹੀਆਂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਘਟਨਾ ਦੀ ਜਾਂਚ ਕਰਵਾ ਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਕਿਸੇ ਨੂੰ ਵੀ ਬਖਸਅਿਾ ਨਹੀਂ ਜਾਵੇਗਾ। ਪਰ ਆਉਦੇਂ ਦਿਨਾਂ ਵਿਚ ਉਕਤ ਮਾਮਲੇ ਦੇ ਹੋਰ ਵਧੇਰੇ ਵਧਣ ਦੇ ਆਸਾਰ ਹਨ।