ਪੱਖੋ ਕਲਾਂ ਬਲਾਕ ਤੋ ਟਕਸਾਲੀ ਕਾਂਗਰਸ ਆਗੂ ਮਹਿੰਦਰਪਾਲ ਸ਼ਰਮਾ ਨੂੰ ਪਾਰਟੀ ਨੇ ਉਮੀਦਵਾਰ ਐਲਾਣਿਆ
ਤਪਾ ਮੰਡੀ 2 ਦਸੰਬਰ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਵਿਧਾਨ ਸਭਾ ਹਲਕਾ ਭਦੌੜ ਦੇ ਸਾਬਕਾ ਵਿਧਾਇਕ ਪਿਰਮਲ ਸਿੰਘ ਧੋਲਾ ਦੀ ਅਗਵਾਈ ਹੇਠ ਹਲਕਾ ਭਦੌੜ ਦੇ ਅਹਿਮ ਵੱਡੇ ਪਿੰਡ ਪੱਖੋ ਕਲਾਂ ਤੋ ਪਾਰਟੀ ਨੇ ਪੰਚਾਇਤ ਸੰਮਤੀ ਦੇ ਜਨਰਲ ਬਲਾਕ ਲਈ ਪਿੰਡ ਦੇ ਇਕ ਵੱਡੇ ਸਿਆਸੀ ਚੇਹਰੇ ਮਹਿੰਦਰਪਾਲ ਸਰਮਾ ਸੀਨੀਅਰ ਕਾਂਗਰਸ ਆਗੂ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ। ਇਸ ਸਬੰਧੀ ਸਾਬਕਾ ਵਿਧਾਇਕ ਪਿਰਮਲ ਸਿੰਘ ਖਾਲਸਾ ਨੇ ਦੱਸਿਆਂ ਕਿ ਪੱਖੋ ਕਲਾਂ ਪੰਚਾਇਤ ਸੰਮਤੀ ਤੋ ਪਾਰਟੀ ਨੇ ਸਰਬਸੰਮਤੀ ਨਾਲ ਸੀਨੀਅਰ ਅਤੇ ਟਕਸਾਲੀ ਕਾਂਗਰਸ ਆਗੂ ਮਹਿੰਦਰਪਾਲ ਸ਼ਰਮਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ ਜਦਕਿ ਉਕਤ ਬਲਾਕ ਅੰਦਰੋ ਪਾਰਟੀ ਵੱਡੇ ਫਰਕ ਨਾਲ ਚੋਣ ਜਿੱਤੇਗੀ। ਖਾਲਸਾ ਨੇ ਅੱਗੇ ਦੱਸਿਆਂ ਕਿ ਮਹਿੰਦਰਪਾਲ ਸ਼ਰਮਾ ਨੇ ਆਪਣੇ ਪਿੰਡ ਅੰਦਰ ਅਥਾਹ ਵਿਕਾਸ ਕਾਰਜ ਕਰਵਾਏ ਹਨ, ਜਿਸ ਕਾਰਨ ਪਿੰਡ ਦਾ ਹਰੇਕ ਵਿਆਕਤੀ ਪਾਰਟੀਬਾਜੀ ਤੋ ਉੱਪਰ ਉੱਠ ਕੇ ਇਨ੍ਹਾਂ ਨੂੰ ਵੋਟ ਪਾਵੇਗਾ। ਜਿਕਰਯੋਗ ਹੈ ਕਿ ਮਹਿੰਦਰਪਾਲ ਸ਼ਰਮਾ ਜਿਨ੍ਹਾਂ ਦੀ ਪਤਨੀ ਸ੍ਰੀਮਤੀ ਰਾਜ ਰਾਣੀ 2008 ਵਿਚ ਅਕਾਲੀ ਦਲ ਦੇ ਰਾਜ ਵਿਚ ਵੀ 5 ਵਰ੍ਹੇਂ ਪਿੰਡ ਅੰਦਰ ਉਸ ਵੇਲੇ ਜਦ ਪੰਚਾਂ ਦੇ ਸਮੱਰਥਣ ਨਾਲ ਸਰਪੰਚ ਚੁਣੇ ਜਾਂਦੇ ਸਨ ਵੀ ਸਰਪੰਚੀ ਕੀਤੀ ਹੈ ਅਤੇ ਆਪਣੇ ਕਾਰਜਕਾਲ ਨੂੰ ਵਧੀਆ ਤਰੀਕੇ ਨਾਲ ਨਿਭਾਕੇ ਗਏ ਹਨ ਅਤੇ ਮਹਿੰਦਰ ਸ਼ਰਮਾ ਨੂੰ ਚੋਣ ਲੜਣ ਦਾ ਕਾਫੀ ਸਿਆਸੀ ਤਜਰਬਾ ਹੈ। ਮਹਿੰਦਰਪਾਲ ਸ਼ਰਮਾ ਦੇ ਸਿਆਸੀ ਮੈਦਾਨ ਵਿਚ ਨਿੱਤਰਣ ਤੋ ਬਾਅਦ ਪਿੰਡ ਪੱਧਰ ਦਾ ਇਹ ਮੁਕਾਬਲਾ ਕਾਫੀ ਰੋਚਕ ਭਰਿਆ ਹੋ ਜਾਵੇਗਾ। ਇਸ ਮੌਕੇ ਨਾਜਰ ਸਿੰਘ ਮਾਨਸ਼ਾਹੀਆ ਸਾਬਕਾ ਵਿਧਾਇਕ ਮਾਨਸਾ, ਸੁਖਜਿੰਦਰ ਸਿੰਘ ਕਾਲਾ ਜਿਲਾ ਪ੍ਰਧਾਨ ਯੂਥ ਕਾਂਗਰਸ, ਪਰਮਜੀਤ ਕੌਰ ਧੋਲਾ ਸੀਨੀਅ ਕਾਂਗਰਸ ਆਗੂ ਮਹਿਲਾ ਵਿੰਗ, ਕੁਲਵਿੰਦਰ ਸਿੰਘ ਧੋਲਾ ਬਲਾਕ ਪ੍ਰਧਾਨ ਸਣੇ ਕਾਂਗਰਸ ਆਗੂ ਹਾਜਰ ਸਨ।