ਵਾਹ ਜੀ ਵਾਹ, ਬੈਠ ਕੇ ਭਗਤੀ ਵਾਲੀ ਗੱਦੀ ’ਤੇ ਕੰਮ ਕੀਤੇ ਆਹ,
ਬੇਮੁੱਖ ਹੋਏ ਵਚਣਾਂ ਤੋ, ਆਪਿਸੀ ਕੀਤੇ ਸਮਝੋਤੇ
7ਡੇਅ ਨਿੳੂਜ ਸਰਵਿਸ,
ਜਿਲਾ ਬਰਨਾਲਾ ਦਾ ਸ਼ਹਿਰ ਤਪਾ ਮੰਡੀ ਡੇਰੇਦਾਰਾਂ ਦੇ ਨਾਂਅ ਨਾਲ ਦੂਰ ਦੂਰੇਡੇ ਤੱਕ ਮਸ਼ਹੂਰ ਹੈ ਕਿਉਕਿ ਇਥੇ ਦੇ ਡੇਰੇਦਾਰ ਪਿਛਲੇ ਲੰਬੇਂ ਸਮੇਂ ਤੋ ਕਿਸੇ ਨਾ ਕਿਸੇ ਵਾਦ ਵਿਵਾਦ ਨਾਲ ਜੁੜੇ ਰਹੇ ਹਨ, ਖੁੱਲੀ ਡੁੱਲੀ ਜਮੀਨ ਕਾਰਨ ਇਨ੍ਹਾਂ ਡੇਰੇਦਾਰਾਂ ਦੇ ਪਰਿਵਾਰਾਂ ਨੇ ਇਕ ਦੂੁਜੇ ਨੂੰ ਜਾਨੋ ਮਾਰਨ ਤੱਕ ਦੀ ਪ੍ਰਵਾਹ ਨ੍ਹੀ ਕੀਤੀ, ਜਿਸ ਕਾਰਨ ਇਨ੍ਹਾਂ ਡੇਰੇਦਾਰਾਂ ਵਿਚੋ ਕਈ ਆਪਣੀ ਜਾਨ ਗੁਆ ਬੈਠੇ ਜਦਕਿ ਅਜਿਹੀਆ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਅੱਧੀ ਦਰਜਣ ਦੇ ਕਰੀਬ ਡੇਰੇਦਾਰ ਅੱਜ ਵੀ ਜੇਲ੍ਹ ਦੀ ਕਾਲ ਕੋਠੜੀ ਵਿਚ ਦਿਨ ਰਾਤ ਕੱਟ ਰਹੇ ਹਨ ਜਦਕਿ ਇਨ੍ਹਾਂ ਦੇ ਨਿਆਣੇ ਪਿੱਛੇ ਵਿਲਕਦੇ ਫਿਰਦੇ ਹਨ। ਇਨ੍ਹਾਂ ਵਿਚ ਇਕ ਬਾਹਰਲੇ ਡੇਰਾ ਠਾਕੁਰ ਦੁਆਰਾ ਨਾਲ ਮਸ਼ਹੂਰ ਹੈ ਜਦਕਿ ਡੇਰੇ ਕੋਲ ਖੁੱਲੀ ਡੁੱਲੀ ਸੈਂਕੜੇ ਏਕੜ ਵਾਹੀਯੋਗ ਜਮੀਨ ਹੈ। ਜਿਸ ਸਬੰਧੀ ਇਲਾਕੇ ਦੇ ਲੋਕ ਸੱਥਾਂ ਵਿਚ ਅਕਸਰ ਹੀ ਗੱਲਾਂ ਕਰਦੇ ਹੁੰਦੇ ਸਨ ਕਿ ਇਥੋ ਦੇ ਇਕ ਮਹੰਤ ਦੇ ਡੇਰੇ ਕੋਲ 14 ਮੁਰੱਬੇ ਭਾਵ 350 ਏਕੜ ਦੇ ਕਰੀਬ ਭੋਇ ਸੀ। ਜਿਸ ਵਿਚੋ ਭਾਵੇਂ ਕੁਝਕਿ ਸਮੇਂ-2 ’ਤੇ ਸਰਕਾਰ, ਸਰਕਾਰੀ ਹਾਕਮਾਂ ਸਣੇ ਪ੍ਰਸਾਸਨ ਨੇ ਲੋਕ ਭਲਾਈ ਦੇ ਕੰਮਾਂ ਲਈ ਵੀ ਵਰਤੀ ਹੈ ਪਰ ਉਸ ਦਾ ਹਿੱਸਾ ਕੁੱਲ ਭੋਇ ਵਿਚੋ ਬਹੁਤ ਘੱਟ ਹੈ ਜਦਕਿ ਬਾਕੀ ਬਚਦੀ ਸੈਕੜੇ ਏਕੜ ਜਮੀਨ ਦਾ ਕਰੋੜਾਂ ਰੁਪੈ ਸਲਾਨਾ ਠੇਕਾ ਜਾਂ ਹਿੱਸਾ ਬਣਦਾ ਹੈ। ਜਿਸ ਪੈਸੇ ਦੀ ਪਿਛਲੇ ਸਮੇਂ ਤੋ ਬੇ-ਕਿਰਕੀ ਨਾਲ ਬੇਕਦਰੀ ਹੋ ਰਹੀ ਹੈ ਕਿਉਕਿ ਜੇਕਰ ਠੇਕੇ ਦੀ ਸਲਾਨਾ ਆਮਦਨ ਦੇ ਵੇਰਵੇ ਕੁਝ ਵਰ੍ਹਿਆਂ ਦੇ ਹੀ ਜੋੜ ਲਏ ਜਾਣ ਤਾਂ ਇਹ ਰਕਮ ਕਈ ਅਰਬਾਂ-ਖਰਬਾਂ ਰੁਪੈ ਤੱਕ ਪੁੱਜ ਜਾਵੇਗੀ, ਗੱਲ ਲੰਘੇ ਦਾਹਕਿਆਂ ਪਹਿਲਾ ਹੋਂਦ ਵਿਚ ਆਏ ਇਹ ਜਾਂ ਇਨ੍ਹਾਂ ਵਰਗੇ ਹੋਰਨਾਂ ਡੇਰਿਆਂ ਦੀ ਕਰੀਏ ਕਿ ਇਹ ਕਿਉ ਅਤੇ ਕਿਸ ਮਜਬੂਰੀ ਕਾਰਨ ਬਣੇ ਤਦ ਇਹ ਸਾਹਮਣੇ ਆਵੇਗਾ ਕਿ ਜਦ ਰਾਜਿਆਂ ਦੇ ਰਾਜ ’ਚ ਜਦ ਜਮੀਨਾਂ ਤੇ ਘੱਟ ਪੈਦਾਵਾਰ ਹੁੰਦੀ ਸੀ ਅਤੇ ਜਮੀਨਾਂ ਦੀ ਵੀ ਕੋੲਂੀ ਬੁਹਤੀ ਬੁੱਕਤ ਨ੍ਹੀ ਸੀ, ਲੋਕ ਮਾਲੀਆ,ਭਰਨ ਦੀ ਥਾਂ ਜਮੀਨ ਨੂੰ ਛੱਡਣ ਨੂੰ ਤਰਜੀਹ ਦਿੰਦੇ ਸਨ ਤਦ ਇਹ ਡੇਰੇ ਹੋਂਦ ਵਿਚ ਆਏ, ਕਿਉਕਿ ਲੋਕਾਂ ਵੱਲੋ ਆਉਣ ਜਾਣ ਦੇ ਸਾਧਨਾਂ ’ਚ ਸਿਰਫ ਗੱਡਿਆਂ ਜਾਂ ਰੇਲਾਂ ’ਤੇ ਹੀ ਸਫਰ ਕੀਤਾ ਜਾਂਦਾ ਸੀ ਤਦ ਅਜਿਹੇ ਰਾਹਗੀਰ ਲੋਕਾਂ ਨੂੰ ਰਾਤ ਪੈ ਜਾਣ ਦੀ ਸੂਰਤ ਵਿਚ ਰਾਤ ਕੱਟਣ ਲਈ ਕੋਈ ਸਾਂਝੀ ਥਾਂ ਨਹੀ ਲੱਭਦੀ ਸੀ ਅਤੇ ਭਾਰੀ ਖੱਜਲ ਖੁਆਰੀ ਹੁੰਦੀ ਸੀ। ਜਿਸ ਕਾਰਨ ਰਾਜਿਆਂ ਕੋਲ ਮੰਡੀ/ਪਿੰਡ ਦੇ ਮੋਹਤਬਰ ਇੱਕਠੇ ਹੋ ਕੇ ਗਏ, ਜਿਨ੍ਹਾਂ ਨੇ ਗੁਹਾਰ ਲਗਾਈ ਕਿ ਮੰਡੀ/ਪਿੰਡ ਦੇ ਸਾਂਝੇਂ ਕੰਮਾਂ ਲਈ ਰੱਖੀ ਸ਼ਾਮਲਾਟ ਜਮੀਨ ਨੂੰ ਇਕ ਡੇਰੇ ਦੇ ਨਾਂਅ ਕੀਤੀ ਜਾਵੇ, ਤਾਂ ਜੋ ਉਸ ਜਮੀਨ ਤੋ ਹੋਣ ਵਾਲੀ ਆਮਦਨ ਨਾਲ ਲੋੜਵੰਦ-ਬੇਸਹਾਰੇ ਲੋਕਾਂ ਦੀਆ ਲੋੜਾਂ ਪੂਰੀਆ ਹੋਣ ਦੇ ਨਾਲੋ ਨਾਲ ਉਕਤ ਡੇਰੇ ਦੇ ਮਹੰਤ ਵੱਲੋ ਇਲਾਕੇ ਦੇ ਬੱਚਿਆਂ ਨੂੰ ਸਮਾਜਿਕ ਅਤੇ ਧਾਰਮਿਕ ਸਿੱਖਿਆਂ ਦੇ ਕੇ ਸਮੇਂ ਦਾ ਹਾਣੀ ਬਣਾਇਆ ਜਾ ਸਕੇ। ਅਜਿਹਾ ਹੀ ਹੋਇਆ ਾਜਿਆਂ ਵੱਲੋ ਸੈਕੜੇ ਏਕੜ ਜਮੀਨ ਠਾਕੁਰ ਦੁਆਰਾ ਦੇ ਨਾਂਅ, ਕਰ ਦਿੱਤੀ ਗਈ, ਪਹਿਲ ਪਹਿਲ ਡੇਰੇ ਅੰਦਰ ਸਕੂਲ ਚੱਲਣ ਲੱਗੇ, ਜਮਾਤਾਂ ਵਿਚ ਬੈਠੇ ਬੱਚੇ ਮਹੰਤ ਕੋਲੋ ਧਾਰਮਿਕ ਸਿੱਖਿਆਂ ਦੇ ਨਾਲੋ ਨਾਲ ਲੋੜੀਦੀ ਪੜਾਈ ਵੀ ਗ੍ਰਹਿਣ ਕਰਨ ਲੱਗੇ ਜਦਕਿ ਡੇਰੇ ਦਾ ਮਹੰਤ ਘਰ-ਘਰ ਜਾ ਕੇ ਡਾਲੀ ਮੰਗ ਕੇ ਖਾਣ ਪੀਣ ਦਾ ਪ੍ਰਬੰਧ ਆਪਣੇ ਲਈ ਅਤੇ ਡੇਰੇ ਅੰਦਰ ਪੁੱਜਣ ਵਾਲੀ ਸੰਗਤ ਲਈ ਵੀ ਕਰਦਾ ਸੀ, ਡੇਰੇ ਸ਼ਰਧਾ ਦੇ ਪ੍ਰਤੀਕ ਬਣਨ ਲੱਗੇ, ਅਜਿਹੇ ਕੰਮ ਲਈ ਤਪਾ ਦਾ ਮਸ਼ਹੂਰ ਬਾਹਰਲਾ ਡੇਰਾ ਠਾਕੂਰ ਦੁਆਰਾ ਵੀ ਜਾਣਿਆ ਜਾਣ ਲੱਗਾ। ਸਰਕਾਰ ਵੱਲੋ ਤਪਾ ਸ਼ਹਿਰ ਦੀਆ ਕਈ ਪੱਤੀਆ ਦੀ ਸ਼ਾਮਲਾਟ ਜਮੀਨ ਠਾਕੁਰ ਦੁਆਰਾ ਦੇ ਨਾਂਅ ਕੀਤੀ ਗਈ। ਜਿਸ ਦੀ ਇੱਕਲੀ ਸਾਂਭ ਸੰਭਾਲ ਦਾ ਜੁੰਮਾਂ ਇਨ੍ਹਾਂ ਡੇਰੇਦਾਰਾਂ ਦਾ ਸੀ, ਜਿਸ ਨੂੰ ਸਿਰਫ ਧਾਰਮਿਕ ਅਤੇ ਸਮਾਜਿਕ ਕਾਰਜਾਂ ਲਈ ਵਰਤਿਆ ਜਾਣਾ ਸੀ ਜਦਕਿ ਆਪਣੇ ਰਿਸ਼ਤੇਦਾਰਾਂ ਜਾਂ ਨਿੱਜ ਲਈ ਇਕ ਪੈਸੇ ਦੀ ਵਰਤੋ ਵੀ ਡੇਰਾ ਪ੍ਰਬੰਧਕਾਂ ਵੱਲੋ ਹਰਾਮ ਸਮਝੀ ਜਾਣੀ ਸੀ ਅਤੇ ਜਮੀਨ ਕਿਸੇ ਵੀ ਹੋਰ ਮੰਤਵ ਲਈ ਨ੍ਹੀ ਵਰਤੀ ਜਾਂਦੀ ਸੀ ਅਤੇ ਹੋਣ ਵਾਲੀ ਆਮਦਨ ਨੂੰ ਗੳੂੁ ਗਰੀਬ ਲਈ ਵਰਤਿਆ ਜਾਂਦਾ ਸੀ।। ਸ਼ੁਰੂ-2 ਵਿਚ ਅਜਿਹਾ ਹੀ ਹੋਇਆ, ਡੇਰੇ ਦੀ ਜਮੀਨ ’ਤੇ ਇਲਾਕੇ ਦੇ ਕਈ ਪਿੰਡਾਂ/ਸ਼ਹਿਰਾਂ ਦੇ ਲੋਕਾਂ ਨੂੰ ਰੋਜਗਾਰ ਦੇਣ ਲਈ ਸਰਕਾਰ ਵੱਲੋ 36 ਏਕੜ ਜਮੀਨ ਵਿਚ 99 ਸਾਲ ਪਟੇ ’ਤੇ ਧਾਗਾਂ ਮਿਲ ਵੀ ਬਣਾਈ, ਜੋ ਦੋ ਦਹਾਕੇ ਭਰ ਤਾਂ ਚਲਦੀ ਰਹੀ, ਪਰ ਅਫਸਰਾਂ ਦੀ ਮੇਹਰਬਾਨੀ ਸਦਕਾ ਇਸ ਦਾ ਸਮੇਂ ਤੋ ਪਹਿਲਾ ਹੀ ਭੋਗ ਪਾ ਦਿੱਤਾ ਗਿਆ, ਜਦਕਿ ਇਸ ਤੋ ਇਲਾਵਾ ਸਕੂਲ, ਕਾਲਜ ਅਤੇ ਸਬ ਡਵੀਜਨਲ ਹਸਪਤਾਲ ਸਣੇ ਪਿੰਡ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਛੱਪੜ ਲਈ ਵੀ ਜਮੀਨ ਡੇਰੇ ਤੋ ਹੀ ਲਈ ਗਈ ਹੈ, ਪਰ ਇਸ ਸਭ ਦੇ ਬਾਵਜੂਦ ਡੇਰੇ ਦੀ ਸੈਕੜੇ ਏਕੜ ਜਮੀਨ ਡੇਰੇ ਦੇ ਪ੍ਰਬੰਧਕਾਂ ਵੱਲੋ ਖਰਦ ਬੁਰਦ ਕਰ ਦਿੱਤੀ ਗਈ। ਡੇਰੇ ਦੇ ਡੇਢ ਦਹਾਕਾ ਪਹਿਲਾ ਗੁਜਰੇ ਮਹੰਤ ਦੇ ਕਈ ਆਸ਼ਿਕ ਮਿਜਾਜ ਕਿੱਸੇ ਅੱਜ ਵੀ ਸੱਥਾਂ ਵਿਚ ਲੋਕ ਟਿੱਚਰ ਵਜੋ ਮਸ਼ਰੂਫ ਹਨ ਜਦਕਿ ਡੇਰੇ ਦੇ ਮਹੰਤਾਂ ਨੇ ਲੋਕ ਭਲਾਈ ਲਈ ਵਰਤੀ ਜਾਣ ਵਾਲੀ ਜਮੀਨ ਦੀ ਆਮਦਨ ਤੋ ਜਾਂ ਤਾਂ ਐਸ਼ਪ੍ਰਸਤੀ ਜਾਂ ਫੇਰ ਉਸ ਨੂੰ ਕੋਡੀਆਂ ਦੇ ਭਾਅ ਆਪਣੇ ਚਹੇਤਿਆਂ ਨੂੰ ਵੰਡ ਕੇ ਆਪਣੇ ਕਈ ਸਿੱਧੇ-ਅਸਿੱਧੇ ਕਾਰਜ ਸਿੱਧ ਕਰ ਲਏ, ਭਾਵੇਂ ਪਿਛਲੇ ਸਮਿਆਂ ’ਚ ਡੇਰੇ ਦਾ ਮਹੰਤ ਪੂੁਰੀ ਤਰ੍ਹਾਂ ਬ੍ਰਹਮਚਾਰੀ ਹੁੰਦਾ ਸੀ ਜਾਂ ਫੇਰ ਇਹ ਕਹਿ ਲਈਏ ਕਿ ਡੇਰੇ ਅੰਦਰ ਇੱਕਲੀ ਇੱਕਹਰੀ ਤੀਵੀਂ ਉਨ੍ਹਾਂ ਦਿਨਾਂ ਵਿਚ ਨ੍ਹੀ ਜਾਂਦੀ ਸੀ, ਕਈ ਡੇਰਿਆਂ ਦੇ ਮਹੰਤ ਔਰਤ ਦੇ ਮੱਥੇ ਤੱਕ ਨ੍ਹੀ ਲੱਗਦੇ ਸਨ ਪਰ ਹੋਲੀ-2 ਡੇਰੇਦਾਰਾਂ ਦਾ ਸਰੂਪ ਬਦਲਣ ਲੱਗਾ। ਪਰ ਹੁਣ ਡੇਰੇ ਦੇ ਮਹੰਤ ਕਈ-2 ਜਬਾਕ ਕੁੱਛੜ ਚੁੱਕੀ ਫਿਰਦੇ ਹਨ। ਅੱਜ ਲੋਕਾਂ ਦੀ ਮੰਗ ਹੈ ਕਿ ਡੇਰੇਦਾਰਾਂ ਤੋ ਉਕਤ ਜਮੀਨ ਦਾ ਪਟਾਨਾਮਾ ਵਾਪਿਸ ਲੈ ਕੇ ਇਕ ਟਰੱਸਟ ਬਣਾਇਆ ਜਾਵੇ ਤਾਂ ਜੋ ਉਕਤ ਟਰੱਸਟ ਜਮੀਨ ਦੀ ਆਮਦਨ ਦੀ ਸਹੀ ਵਰਤੋ ਕਰ ਸਕੇ।
ਚਲਦਾ-ਅੱਗੇ ਦੱਸਾਗੇਂ, ਕਿਸ ਮਹੰਤ ਦੇ ਨਾਂਅ ਹੈ ਡੇਰੇ ਦੀ ਸੈਕੜੇ ਏਕੜ ਜਮੀਨ ਦਾ ਇੰਤਕਾਲ
ਕਿਉ ਨ੍ਹੀ ਚੜ੍ਹ ਸਕਿਆ ਸੀ ਮਰਹੂਮ ਮਹੰਤ ਦੇ ਨਾਂਅ ਇੰਤਕਾਲ
ਮਹੰਤ ਨੇ ਕਿਸ ਵਿਅਕਤੀ ਨੂੰ 20 ਸਾਲ ਪਹਿਲਾ ਬਣਾਇਆ ਸੀ ਆਪਣਾ ਉਤਰਾ-ਅਧਿਕਾਰੀ
ਕਿਹੜਾ ਮਹੰਤ ਕਿੰਨ੍ਹੀ ਜਮੀਨ ਦਾ ਕਿਸ ਤੋ ਲੈਂਦਾ ਹੈ, ਨਿੱਜੀ ਤੌਰ ’ਤੇ ਠੇਕਾ
ਠੇਕੇ ਦੀ ਆਮਦਨ ਤੋ ਕਿੰਨੀ ਬਣਾਈ ਨਿੱਜੀ ਜਾਇਦਾਦ