Friday, August 07, 2026
BREAKING NEWS
ਤਪਾ ਡਾਕਟਰ ਐਸੋਸੀਏਸ਼ਨ ਨੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਕੀਤਾ ਸਨਮਾਨਿਤ, ਸੇਵਾ ਭਾਵਨਾ ਨੂੰ ਮਿਲੀ ਸਰਾਹਨਾਪ੍ਰੈੱਸ ਕਲੱਬ (ਰਜਿ.) ਵੱਲੋਂ "ਧਰਤੀ, ਰੁੱਖ, ਹਵਾ ਤੇ ਪਾਣੀ ਨਾ ਸਾਂਭੇ ਤਾਂ ਖ਼ਤਮ ਕਹਾਣੀ" ਵਿਸ਼ੇ 'ਤੇ ਪ੍ਰਭਾਵਸ਼ਾਲੀ ਸੈਮੀਨਾਰਕਾਲੇ ਦੌਰ ਦੀ ਇੱਕ ਯਾਦ: ਵੀਡੀਓ ਕੈਸਟਾਂ, ਵੰਗਾਰ ਅਤੇ ਇਨਸਾਨੀਅਤ ਦਾ ਦਰਦਵੱਡੇ-ਵੱਡੇ ਸਿਆਸੀ ਧੁੰਨਤਰਾਂ ਜੋ ਨਾ ਕਰ ਸਕੇ, ਉਹ 'ਕੁੱਲੀਆਂ' 'ਚੋਂ ਉੱਠੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਰ ਵਿਖਾਇਆ; ਤਪਾ ਨਗਰ ਕੌਂਸਲ 'ਚ ਸਰਬਸੰਮਤੀ ਨਾਲ ਪ੍ਰਧਾਨਗੀ ਚੋਣ ਕਰਵਾ ਕੇ ਰਚਿਆ ਨਵਾਂ ਇਤਿਹਾਸਸਬ ਡਿਵੀਜ਼ਨਲ ਹਸਪਤਾਲ ਤਪਾ ਨੂੰ ਮਿਲੇ ਨਵੇਂ ਸੀਨੀਅਰ ਮੈਡੀਕਲ ਅਫਸਰ, ਡਾ. ਸੰਜੇ ਕੁਮਾਰ ਨੇ ਸੰਭਾਲਿਆ ਅਹੁਦਾFCI ਰਾਮਪੁਰਾ ਫੂਲ ਮੁੜ ਵਿਵਾਦ ਵਿਚ, ਅਧਿਕਾਰੀਆਂ ‘ਤੇ ਮਿੱਲਰ ਵੱਲੋਂ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼ਭਦੌੜ ਪੁਲਿਸ ਦਾ ਖੁਲਾਸਾ: ਨਸ਼ਾ ਤਸਕਰੀ ਦੇ ਦੋਸ਼ ’ਚ ਏਅਰਫੋਰਸ ਦਾ ਜਵਾਨ ਕਾਬੂ, ਬੈਗ ’ਚੋਂ ਮਿਲੀ ਲੱਖਾਂ ਦੀ ਅਫ਼ੀਮਤਪਾ ਵਿਚ ਇਸ ਵਾਰ ਕੌਸਲਰਾਂ ਦੇ ਕੋਠੇ ਨ੍ਹੀ ਬੋਲੇ ਕਾਂ, ਪ੍ਰਧਾਨਗੀ- ਲੈਣ ਦੇਣ ਨੂੰ ਕੱਖ ਨ੍ਹੀ ਚ+ਤ+ਰੋ ਚਾਹ ਧਰ ਲੈਪਟਿਆਲਾ ਵਿਖੇ ਮੁਲਾਜ਼ਮਾਂ ’ਤੇ ਕੀਤਾ ਜ਼ੁਲਮ ‘ਆਪ’ ਸਰਕਾਰ ਦੇ ਕਫ਼ਨ ’ਚ ਆਖਰੀ ਕਿੱਲ ਸਾਬਤ ਹੋਵੇਗਾ: ਵਿਧਾਇਕ ਢਿੱਲੋਂਕੀਤੂ ਵਿਵਾਦ: ਨਵੇਂ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਦੀਆਂ ਵਧੀਆਂ ਮੁਸ਼ਕਲਾਂ, ਅਸਤੀਫ਼ੇ ਜਾਂ ਮਾਫ਼ੀ ਦੀ ਚਰਚਾ ਤੇਜ਼ ---ਬਿੱਟੂ ਤੇ ਰਣੌਤ ਤੋਂ ਬਾਅਦ ਢਿੱਲੋਂ ਨੇ ਵੀ ਵਰਤਿਆ ਪੈਂਤੜਾ: ਚੋਣਾਂ ਸਿਰ ’ਤੇ, ਭਾਜਪਾ ਲਈ ਖੜ੍ਹੀ ਹੋਈ ਵੱਡੀ ਮੁਸੀਬਤ

Punjab

ਨਗਰ ਕੌਂਸਲ ਚੋਣਾਂ: ਕੌਂਸਲਰ ਬਣਨ ਲਈ 'ਤਰਲੋ ਮੱਛੀ' ਹੋਏ ਉਮੀਦਵਾਰ; ਨਵੀਂ ਵਾਰਡਬੰਦੀ ਨੇ ਬਦਲੇ ਸਿਆਸੀ ਸਮੀਕਰਨ ਵਾਰਡਾਂ ਦੀ ਰਾਖਵਾਂਕਰਨ ਸੂਚੀ ਜਾਰੀ: ਟਾਕਰੇ ਦੀ ਤਿਆਰੀ, ਪਰ ਕੁਦਰਤ ਨੇ 'ਵਿਰੋਧੀਆਂ ਨੂੰ ਠੋਕਣ' ਵਾਲਿਆਂ ਦੀਆਂ ਯੋਜਨਾਵਾਂ 'ਤੇ ਫੇਰਿਆ ਪਾਣੀ

December 16, 2025 01:42 PM

ਨਗਰ ਕੌਂਸਲ ਚੋਣਾਂ: ਕੌਂਸਲਰ ਬਣਨ ਲਈ 'ਤਰਲੋ ਮੱਛੀ' ਹੋਏ ਉਮੀਦਵਾਰ; ਨਵੀਂ ਵਾਰਡਬੰਦੀ ਨੇ ਬਦਲੇ ਸਿਆਸੀ ਸਮੀਕਰਨ

ਵਾਰਡਾਂ ਦੀ ਰਾਖਵਾਂਕਰਨ ਸੂਚੀ ਜਾਰੀ: ਟਾਕਰੇ ਦੀ ਤਿਆਰੀ, ਪਰ ਕੁਦਰਤ ਨੇ 'ਵਿਰੋਧੀਆਂ ਨੂੰ ਠੋਕਣ' ਵਾਲਿਆਂ ਦੀਆਂ ਯੋਜਨਾਵਾਂ 'ਤੇ ਫੇਰਿਆ ਪਾਣੀ

ਵਾਰਡ ਨੰਬਰ 7 ਬਣਿਆ 'ਅਰੋੜਾ ਭਾਈਚਾਰੇ' ਦੀ ਹੋਂਦ ਦਾ ਸਵਾਲ; ਮਰਦਾਂ ਨਾਲੋਂ ਔਰਤਾਂ ਦੀ ਗਿਣਤੀ ਹੋਵੇਗੀ ਵੱਧ

                                              ਤਪਾ ਮੰਡੀ (ਬਰਨਾਲਾ), 7ਡੇਅ ਨਿੳਜ ਸਰਵਿਸ,
ਪਹਿਲੀ ਵਾਰ ਹੋਇਆ ਕਿ ਨਗਰ ਕੌਸਲਰਾਂ ਦੀ ਮਿਆਦ ਪੁੱਗਣ ਵਿਚ ਕੁਝ ਮਹੀਨਿਆਂ ਦਾ ਵਕਫਾ ਪਿਆ ਹੈ, ਪਰ ਨਵੇਂ ਬਣਨ ਵਾਲੇ ਕੌਸਲਰ ਹੁਣੇ ਤੋ ਹੀ ਤਰਲੋ ਮੱਛੀ ਹੋਏ ਪਏ ਹਨ। ਸ਼ਹਿਰੀ ਰਾਜਨੀਤੀ ਵਿਚ ਮੁੱਢਲੀ ਪੌੜੀ ਸਮਝੇ ਜਾਣ ਵਾਲੀਆ ਇਹ ਚੋਣਾਂ ਹਮੇਸ਼ਾਂ ਹੀ ਚਰਚਾ ਵਿਚ ਰਹਿੰਦੀਆ ਹਨ, ਪਿਛਲੇ ਤਿੰਨ ਦਹਾਕਿਆਂ ਭਾਵ 30 ਸਾਲ ਤੱਕ ਜੇਕਰ ਲੰਬੀ ਨਜਰ ਮਾਰੀਏ ਤਦ ਸਾਹਮਣੇ ਆਉਦਾ ਹੈ ਕਿ ਇਨ੍ਹਾਂ 13 ਤੋ 15 ਬਣੇ ਵਾਰਡਾਂ ਵਿਚੋ ਅੱਧ ਤੋ ਵੱਧ ਵਾਰਡਾਂ ਅੰਦਰ ਫਸਵੇਂ ਮੁਕਾਬਲੇ ਵਿਖਾਈ ਦਿੰਦੇ ਹੁੰਦੇ ਹਨ, ਮਹਿਜ ਇਕ ਵਾਰ 2002/03 ਵਿਚ ਹੋਈਆ ਨਗਰ ਕੌਸਲ ਚੋਣਾਂ ਨੂੰ ਛੱਡ ਕੇ ਬਾਕੀ ਸਮਿਆਂ ਵਿਚ ਇਥੇ ਸਿਆਸੀ ਸਿੰਗ ਫਸਦੇ ਹੀ ਰਹੇ ਹਨ, ਕਿਉਕਿ ਪਿਛਲੇ ਢਾਈ ਦਹਾਕਿਆਂ ਤੋ ਜਿਆਦਾ ਇਥੇ ਕਈ ਧੁਨੰਤਰ ਨੋਜਵਾਨਾਂ ਨੇ ਸਿਆਸਤ ਵਿਚ ਸਿੱਧੀ ਦਖਲਅੰਦਾਜੀ ਕਰ ਲਈ ਸੀ। ਸਰਕਾਰ ਦੀਆ ਹਦਾਇਤਾਂ ਤਹਿਤ ਸ਼ਹਿਰ ਦੀ ਨਵੀਂ ਵਾਰਡਬੰਦੀ ਲਈ ਬੇਸ਼ੱਕ ਕੁਝ ਲੋਕਾਂ ਨੇ ਆਪਣੀ ਜਿੱਤ ਨੂੰ ਪੱਕੀ ਕਰਨ ਲਈ ਜਾਂ ਵਿਰੋਧੀਆਂ ਨੂੰ ਸਿਆਸੀ ਤੌਰ ’ਤੇ ਠੋਕਣ ਲਈ ਲਾਇਨਾਂ ਖਿੱਚੀਆ ਤਾਂ ਜੋ ਵਾਰਡਾਂ ਦੀ ਦਿਸ਼ਾਂ ਇਸ ਢੰਗ ਨਾਲ ਬਣ ਸਕੇ, ਕਿ ਪਿਛਲੇ ਸਮਿਆਂ ਦੌਰਾਨ ਇਥੋ ਲੜਣ ਵਾਲੇ ਕਈ ਪਰਿਵਾਰਾਂ ਜਾਂ ਵਿਅਕਤੀ ਵਿਸ਼ੇਸ ਨੂੰ ਸਿਆਸੀ ਤੌਰ ’ਤੇ ਖੁੱਡੇ ਲਾਇਨ ਲਗਾਇਆ ਜਾ ਸਕੇ, ਪਰ ਕੁਦਰਤ ਅਤੇ ਪਰਮਾਤਮਾ ਹਮੇਸ਼ਾਂ ਮਨੁੱਖ ਦੇ ਚਾਹੁਣ ਨਾਲ ਨ੍ਹੀ ਚਲਦੇ, ਜਿਨ੍ਹਾਂ ਆਪਣੀ ਹੋਂਦ ਨੂੰ ਹਮੇਸ਼ਾਂ ਬਰਕਰਾਰ ਰੱਖਿਆ ਹੈ। ਸ਼ਹਿਰ ਦੇ ਹਰੇਕ ਕੱਲੀ ਵਾਲੇ ਵਾਰਡ ਭਾਵ ’ 1, 3, 5, 7, 9, 11, 13, 15 ‘ ਨੂੰ ਔਰਤਾਂ ਭਾਵੇਂ ਉਨ੍ਹਾਂ ਲਈ ਵੀ ਵੱਖ ਵੱਖ ਵਰਗ ਬਣਾਏ ਗਏ ਹਨ ਲਈ ਰਾਂਖਵਾਂ ਕੀਤਾ ਗਿਆ ਹੈ। ਜਿਸ ਕਾਰਨ ਆਉਦੀਆ ਚੋਣਾਂ ਵਿਚ ਮਰਦਾਂ ਨਾਲੋ ਔਰਤਾਂ ਦੀ ਗਿਣਤੀ ਵੱਧ ਹੋਵੇਗੀ ਜਦਕਿ ਜੋਟੇ ਵਾਲੇ ਵਾਰਡ ‘ 2, 4, 6, 8, 10, 12 ਅਤੇ 14 ’ ਅੰਦਰ ਮਰਦ ਜਾਤ ਵਾਲੇ ਵਿਅਕਤੀ ਖੜੇ ਹੋ ਸਕਦੇ ਹਨ। ਜਿਨ੍ਹਾਂ ਵਿਚੋ ’14’ ਨੰਬਰ ਵਾਰਡ ਪੱਛੜੀਆ ਸ੍ਰੇਣੀਆ ਲਈ ਰਾਂਖਵਾਂ ਰੱਖਿਆ ਗਿਆ ਹੈ, ਜਿੱਥੇ ਚੋਣ ਐਲਾਣ ਤੋ ਪਹਿਲਾ ਹੀ ਆਪ ਪਾਰਟੀ ਦੇ ਟਕਸਾਲੀ ਵਰਕਰ ਅਤੇ ’ ਵਿਧਾਇਕ ਲਾਭ ਸਿੰਘ ਉਗੋਕੇ ‘ ਦੇ ਸਾਬਕਾ ਨਿੱਜੀ ਸਹਾਇਕ ’ ਜਸਵੀਰ ਸਿੰਘ ਜੱਸੀ ਪੁਰਬਾ ‘ ਨੇ ਮੌਜੂਦਾ ਜੈਤੂ ‘ ਕੌਸਲਰ ਰਣਜੀਤ ਸਿੰਘ ਲਾਡੀ ‘ ਦੀ ਝੰਡੀ ਨੂੰ ਅਖਾੜੇ ਵਿਚ ਉੱਤਰਣ ਤੋ ਪਹਿਲਾ ਹੀ ਫੜ੍ਹ ਲਿਆ ਹੈ, ਭਾਵੇਂ ਲਾਡੀ ਵੀ ਪਿਛਲੇ ਸਮੇਂ ਆਪ ਪਾਰਟੀ ਵਿਚ ਸ਼ਾਮਿਲ ਹੋ ਗਿਆ ਸੀ, ਪਰ ਕਾਰਨ ਕਿਉ ਬਣੇ, ਇਹ ਕਿਸੇ ਤੋ ਭੁਲਿਆ ਨ੍ਹੀ, ਉਧਰ ਵਾਰਡ ਨੰਬਰ ਇਕ ਤੋ ਇਕ ਵਾਰ ਫੇਰ ਪਲੰਬਰ ’ ਲਖਵਿੰਦਰ ਸਿੰਘ ਲੱਖਾ ‘ ਦੀ ਪਤਨੀ ਅਤੇ ਮੌਜੂਦਾ ਕੌਸਲਰ ਚੋਣ ਲੜਣ ਲਈ ਤਿਆਰ ਹੈ, ਪਰ ਰਾਂਖਵੇਂ ਵਾਰਡ ਅੰਦਰ ਕਿੰਨ੍ਹੇਂ ਉਮੀਦਵਾਰ ਹੋਰ ਖੜਣਗੇ, ਸ਼ਾਇਦ ਇਸ ਦੀ ਭਿਣਕ ‘ ਲੱਖੇ ‘ ਦੀ ਪਰਿਵਾਰ ਨੂੰ ਵੀ ਨ੍ਹੀ ਹੈ, ਕਿਉਕਿ ਬੁਹਤੇ ਲੋਕ ਚੋਣਾਂ ਨੂੰ ਲੈ ਕੇ ਮੁੱਠੀਆ ’ਚ ਥੁੱਕੀ ਬੈਠੇ ਹਨ। ਵਾਰਡ ਨੰਬਰ 2 ਤੋ ਮੁੜ ਮੇਸ਼ੀ ਅਤੇ ਜੱਗੇ ਦੇ ਸਿਆਸੀ ਤੌਰ ’ਤੇ ਜੱਫੇ ਪੈਣ ਦੀ ਤਿਆਰੀ ਹੈ, ਪਰ ਇਸ ਵਾਰ ਮੇਸ਼ੀ ਪੱਖੀ ਤਾਂ ਪਹਿਲਾ ਦੀ ਤਰ੍ਹਾਂ ਜਿਉ ਦੇ ਤਿਉ ਖੜੇ ਹਨ ਪਰ ਜੱਗੇ ਦੀ ਪਿੱਠ ਲਈ ਅਜੇ ਕਿਸੇ ਹੱਥ ਕੋਈ ਝੰਡੀ ਵਿਖਾਈ ਨ੍ਹੀ ਦੇ ਰਹੀ ਪਰ ਸਮਾਂ ਆਉਣ ’ਤੇ ਇਸ ਦੇ ਨਾਲ ਵੀ ਤਾਤਾਂ ਲੱਗ ਜਾਵੇਗਾ। ਵਾਰਡ ਨੰਬਰ 3 ਤੋ ਵਿਨੋਦ ਕੁਮਾਰ ਕਾਲਾ ਕੌਸਲਰ ਮੁੜ ਚੋਣ ਮੈਦਾਨ ਵਿਚ ਨਿੱਤਰਣਗੇ, ਜਦਕਿ ਸਾਹਮਣੇ ਵਾਲੇ ਪਾਸੇ ਵੀ ਚੋਣ ਲੜਣ ਲਈ ਇਕ ਫੋਜ ਤਿਆਰ ਹੈ, ਪਰ ਸਭ ਕੁਝ ਦੇ ਬਾਵਜੂਦ ਕਾਲੇ ਦੀ ਬਸਤੀ ਵਿਚ ਸਿਆਸੀ ਅਤੇ ਸਮਾਜਿਕ ਤੌਰ ’ਤੇ ਚੜਤ ਵੀ ਬਰਕਰਾਰ ਹੈ। ਵਾਰਡ ਨੰਬਰ 4 ਜੋ ਮੁੱਢ ਤੋ ਹੀ ਚਰਚਾ ਵਿਚ ਰਿਹਾ ਹੇ ਤੋ ਕੌਸਲਰ ਧਰਮਪਾਲ ਸ਼ਰਮਾ ਮੁੜ ਉਮੀਦਵਾਰ ਹੋਣਗੇ। ਜਿਨ੍ਹਾਂ ਦੀ ਸ਼ੋਸ਼ਲ ਮੀਡੀਆ ’ਤੇ ਖੂਬ ਚਰਚਾ ਹੈ, ਭਾਵੇਂ ਪੈਸੇ ਅਤੇ ਪਾਰਟੀਆਂ ਵਾਲਿਆਂ ਨੇ ਪਹਿਲਾ ਵੀ ਧਰਮੇ ਪੰਡਿਤ ਨੂੰ ਘੇਰਣ ਦੀ ਕੋਸ਼ਿਸ ਕੀਤੀ ਪਰ ਪੰਡਿਤ ਨਾਲ ਕਈ ਪਰਿਵਾਰ ਪੱਕੇ ਤੌਰ ’ਤੇ ਇੱਟ ਵਾਂਗ ਖੜੇ ਰਹੇ। ਜਿਸ ਕਾਰਨ ਸਭ ਤੋ ਵੱਧ ਸ਼ਹਿਰ ਅੰਦਰੋ ਸੁਰਖੀਆ ਬਟੋਰਨ ਵਾਲੇ ਇਸ ਕੌਸਲਰ ਦੀ ਰੋਜਾਨਾ ਸ਼ੋਸ਼ਲ ਮੀਡੀਆ ’ਤੇ ਇਕ ਪੋਸਟ ਲੋਕ ਹਿੱਤ ਵਿਚ ਪਈ ਨਜਰ ਆਉਦੀ ਹੈ ਜਦਕਿ ਇਸ ਦੀ ਧਰਮਪਤਨੀ ਸਾਬਕਾ ਕੌਸਲਰ ਲਤਾ ਸ਼ਰਮਾ ਨੇ ਵੀ ਇਕ ਵਾਰਡ ਅੰਦਰ ਚੋਣ ਲੜਣ ਦਾ ਮਨ ਬਣਾਇਆ ਹੈ। ਉਸ ’ਤੇ ਕਿੰਨ੍ਹਾ ਕੁ ਖਰਾ ਉੱਤਰਿਆ ਜਾਵੇਗਾ, ਇਹ ਸਮਾਂ ਦੱਸੇਗਾ। ਵਾਰਡ ਨੰਬਰ 5 ਜੋ ਕੌਸਲਰ ਕਮ ਨਗਰ ਕੌਸਲ ਪ੍ਰਧਾਨ ਡਾ ਸੋਨੀਕਾ ਬਾਂਸਲ ਪਤਨੀ ਡਾ ਬਾਲ ਚੰਦ ਬਾਂਸਲ ਬਰਨਾਲੇ ਵਾਲੇ ਦਾ ਵਾਰਡ ਹੈ, ਤੋ ਮੁੜ ਡਾ ਸੋਨੀਕਾ ਬਾਂਸਲ ਦੇ ਉਮੀਦਵਾਰ ਬਣਨ ਦੀ ਪੂੁਰਨ ਸੰਭਾਵਨਾ ਹੈ, ਭਾਵੇਂ ਅਜੇ ਤੱਕ ਸਾਹਮਣੇ ਵਾਲੇ ਪਾਸੇ ਕੋਈ ਉਮੀਦਵਾਰ ਨਿੱਤਰਿਆ ਨ੍ਹੀ ਹੈ, ਪਰ ਪਿਛਲੇ ਸਮੇਂ ਬੇਸ਼ੱਕ ਬੁੱਧ ਰਾਮ ਕਾਲਾ ਸਾਬਕਾ ਕੌਸਲਰ ਦੇ ਪਰਿਵਾਰਿਕ ਮੈਂਬਰ ਦੇ ਚੋਣ ਲੜਣ ਦੀਆ ਚਰਚਾਵਾਂ ਨੇ ਜੋਰ ਫੜ੍ਹ ਲਿਆ ਸੀ ਪਰ ਢਿਲਵਾਂ ਪਰਿਵਾਰ ਵਿਚ ਬੀਤੇ ਸਮੇਂ ਵਾਪਰੀ ਅਣਸੁਖਾਵੀ ਘਟਨਾ ਤੋ ਬਾਅਦ ਸ਼ਾਇਦ ਪਰਿਵਾਰ ਇਸ ਗੱਲ ’ਤੇ ਮੁੜ ਵਿਚਾਰ ਕਰੇ, ਉਧਰ ਵਿਧਾਇਕ ਉਗੋਕੇ ਵੀ ਚਾਹੁਣਗੇ ਕਿ ਡਾਕਟਰ ਅਤੇ ਢਿਲਵਾਂ ਦੋਵੇ ਪਰਿਵਾਰਾਂ ਦੇ ਮੈਂਬਰਾਂ ਨੂੰ ਕੌਸਲਰ ਤਾਂ ਬਣਾਇਆ ਜਾਵੇ, ਪਰ ਵਾਰਡ ਵੱਖੋ ਵੱਖਰੇ ਹੋਣ, ਜਦਕਿ ਇੱਕਾ ਦੁੱਕਾ ਬੇ-ਅਸਰਦਾਰ ਨਾਵਾਂ ਦੀ ਵੀ ਵਾਰਡ ਅੰਦਰਜੋ ਚੋਣ ਲੜਣ ਦੀ ਚਰਚਾ ਹੈ, ਪਰ ਇਹ ਚਰਚਾ ਹੀ ਨਾ ਰਹਿ ਜਾਵੇ। ਉਧਰ ਵਾਰਡ ਨੰਬਰ 6 ਜਿਸ ਦੀ ਸਿਆਸੀ ਭੰਨਤੋੜ ਇੰਝ ਕੀਤੀ ਗਈ ਹੈ, ਜਿਵੇਂ ਕੋਈ ਸਿਆਸੀ ਵੈਰ ਕੱਢਣਾ ਹੋਵੇ, ਪਰ ਇਥੋ ਰਸੂਖਦਾਰ ਪਰਿਵਾਰ ਜਾਂ ਨਗਰ ਕੌਸਲ ਦੇ ਸਾਬਕਾ ਪ੍ਰਧਾਨ ਤਰਲੋਚਨ ਬਾਂਸਲ ਦੇ ਚੋਣ ਲੜਣ ਦੇ ਆਸਾਰ ਬਣ ਰਹੇ ਹਨ, ਜੇਕਰ ਤਰਲੋਚਨ ਇਥੋ ਚੋਣ ਲੜਦੇ ਹਨ ਤਦ ਜਿੱਤਣ ਵਿਚ ਕੋਈ ਮੁਸ਼ਕਿਲ ਨ੍ਹੀ ਆਵੇਗੀ, ਬਾਕੀ ਸਿਆਸਤ ਵਿਚ ਕਿਸੇ ਨੂੰ ਵੀ ਕਮਜੋਰ ਸਮਝਣਾ ਬੇਵਕੂਫੀ ਹੁੰਦੀ ਹੈ, ਪਰ ਸਾਬਕਾ ਪ੍ਰਧਾਨ ਬਾਂਸਲ ਦਾ ਪੂਰੇ ਸ਼ਹਿਰ ਅੰਦਰ ਇਕ ਧੜਾ ਕਾਇਮ ਹੈ, ਭਾਵੇਂ ਸਿਆਸਤ ਵਿਚ ਉਤਰਾਅ ਚੜਾਅ ਦਾ ਆਉਣਾ ਆਮ ਗੱਲ ਹੈ। ਵਾਰਡ ਨੰਬਰ 7 ਚਰਚਾ ਦਾ ਵਿਸ਼ਾ ਹੈ, ਨਵੇਂ ਹੋਂਦ ਵਿਚ ਆਏ ਵਾਰਡ ਅੰਦਰ ਕਈ ਲੋਕਾਂ ਨੇ ਖੁਦ ਨੂੰ ਇਥੋ ਉਮੀਦਵਾਰ ਐਲਾਣਿਆ ਹੈ, ਜਦਕਿ ਵਾਰਡ ਅੰਦਰ ਅਰੋੜਾ ਭਾਈਚਾਰੇ ਦੀ 350 ਦੇ ਕਰੀਬ ਵੋਟ ਹੈ, ਜੇਕਰ ਇੰਝ ਕਹਿ ਲਈਏ ਕਿ ਇਕ ਵਾਰਡ ਅੰਦਰ ਹੀ 95 ਫੀਸਦੀ ਅਰੋੜਾ ਭਾਈਚਾਰੇ ਦੀ ਵੋਟ ਨੂੰ ਇਕੋ ਮਾਲਾ ਅੰਦਰ ਪਰੁੰਨ ਦਿੱਤਾ ਗਿਆ ਹੈ ਤਦ ਕੋਈ ਅਤਿਕਥਨੀ ਨ੍ਹੀ ਹੋਵੇਗੀ, ਜਿੱਥੋ ਆਪ ਪਾਰਟੀ ਦੇ ਵਲੰਟੀਅਰ ਰਿੰਕਾਂ ਅਰੋੜਾ ਦੀ ਮਾਤਾ ਸ੍ਰੀਮਤੀ ਕਮਲੇਸ਼ ਰਾਣੀ ਨੇ ਜਿੱਥੇ ਭਾਈਚਾਰੇ ਸਣੇ ਵਾਰਡ ਦੇ ਹੋਰਨਾਂ ਲੋਕਾਂ ਨੂੰ ਮਿਲਣਾ ਜੁਲਣਾ ਸ਼ੁਰੂ ਕਰ ਦਿੱਤਾ ਹੈ, ਜਦਕਿ ਵਧਵਾ ਅਤੇ ਧਿੰਗੜਾ ਪਰਿਵਾਰ ਵਿਚੋ ਵੀ ਅਰੋੜਾ ਭਾਈਚਾਰਾ ਵੱਲੋ ਉਮੀਦਵਾਰ ਬਣਾਉਣ ਦੀ ਸੰਭਾਵਨਾ ਬਣ ਸਕਦੀ ਹੈ। ਉਥੇ ਗੁਰਮੀਤ ਸਿੰਘ ਰੋੜ ਸਾਬਕਾ ਕੌਸਲਰ ਜੋ ਕਿਸੇ ਵੀ ਹਾਲਾਤਾਂ ਵਿਚ ਆਪਣੇ ਵਿਰੋਧੀਆਂ ਨੂੰ ਸਿਆਸੀ ਟੱਕਰ ਦੇਣ ਦੇ ਸਮਰੱਥ ਹੈ, ਦੇ ਚੋਣ ਲੜਣ ਦਾ ਐਲਾਣ ਜਲਦ ਹੋ ਜਾਵੇਗਾ, ਜੇਕਰ ਇਥੋ ਦੋ ਤੋ ਵੱਧ ਉਮੀਦਵਾਰ ਚੋਣ ਮੈਦਾਨ ਵਿਚ ਡੱਟਦੇ ਹਨ ਤਦ ਰੋੜ ਦੀ ਜਿੱਤ ਦੀ ਉਮੀਦ ਜਿਆਦਾ ਬਣਨ ਦੀ ਸੰਭਾਵਨਾ ਹੈ, ਜਿਸ ਦਾ ਮੁੱਖ ਕਾਰਨ ਅਰੋੜਾ ਅਤੇ ਅੱਗਰਵਾਲ ਭਾਈਚਾਰੇ ਦੀ ਵੋਟਾਂ ਦਾ ਵੰਡ ਜਾਣਾ ਪ੍ਰਮੁੱਖ ਹੋਵੇਗਾ, ਪਰ ਇਸ ਗੱਲ ਤੋ ਵੀ ਮੁਨਕਰ ਨ੍ਹੀ ਹੋਇਆ ਜਾ ਸਕਦਾ ਕਿ ਜੇਕਰ ਇਸ ਵਾਰ ਅਰੋੜਾ ਭਾਈਚਾਰਾ ਦਾ ਕੋਈ ਵਿਅਕਤੀ ਖੜਾ ਨ੍ਹੀ ਹੁੰਦਾ ਤਦ ਸਾਰੀ ਉਮਰ ਲਈ ਇਥੋ ਭਾਈਚਾਰੇ ਦਾ ਲੜਣਾ ਜਾਂ ਜਿੱਤਣਾ ਅਸੰਭਵ ਹੋ ਜਾਵੇਗਾ। ਜਿਸ ਕਾਰਨ ਆਪਣੀ ਹੋਦ ਨੂੰ ਬਚਾਉਣ ਲਈ ਇਸ ਵਾਰ ਅਰੋੜਾ ਭਾਈਚਾਰੇ ਦਾ ਚੋਣ ਮੈਦਾਨ ਵਿਚ ਨਿੱਤਰਣਾ ਸੋ ਫੀਸਦੀ ਤੈਅ ਹੈ। ਵਾਰਡ ਨੰਬਰ 8 ਜੋ ਜਨਰਲ ਵਾਰਡ ਹੈ, ਤੋ ਨਿਰਭੈ ਸਿੰਘ ਸਿੱਧੂ ਵੀ ਚੋਣ ਲੜਣ ਦਾ ਇੱਛਕ ਹੈ, ਭਾਵੇਂ ਇਥੋ ਰੋਸਾ ਪਰਿਵਾਰ ਸਣੇ ਕਈ ਹੋਰ ਉਮੀਦਵਾਰ ਵੀ ਚੋਣ ਲੜਣ ਲਈ ਕਾਹਲੇ ਹਨ। ਵਾਰਡ ਨੰਬਰ 9 ਵਿਚੋ ਦੀਕਿਸ਼ਤ ਪਰਿਵਾਰ ਦੇ ਮੈਂਬਰ ਦਾ ਚੋਣ ਲੜਣਾ ਤਹਿ ਮੰਨਿਆ ਜਾ ਰਿਹਾ ਹੈ ਜਦਕਿ ਸਾਹਮਣੇ ਮੌਜੂੁਦਾ ਕੌਸਲਰ ਹਰਦੀਪ ਪੁਰਬਾ ਦੇ ਪਰਿਵਾਰਿਕ ਔਰਤ ਮੈਂਬਰ ਜਾਂ ਫੇਰ ਵਾਰਡ ਅੰਦਰੋ ਹੀ ਕੋਈ ਹੋਰ ਉਮੀਦਵਾਰ ਚੋਣ ਲੜੇਗਾ। ਵਾਰਡ ਨੰਬਰ 10 ਅਤੇ 11 ਦੇ ਰਾਂਖਵੇਂ ਹੋਣ ਕਾਰਨ ਇਥੋ ਵੀ ਕਈ ਉਮੀਦਵਾਰ ਚੋਣ ਮੈਦਾਨ ਵਿਚ ਨਿੱਤਰਣਗੇ, ਇਨ੍ਹਾਂ ਤੋ ਇਲਾਵਾ ਬਲਜੀਤ ਸਿੰਘ ਬਾਸੀ ਆਪ ਵਲੰਟੀਅਰ, ਦਰਸ਼ਨ ਸਿੰਘ ਦਰਸ਼ੀ ਬਸਪਾ ਆਗੂ ਸਣੇ ਅੱਧੀ ਦਰਜਣ ਹੋਰ ਨਾਂਟ ਵੀ ਚਰਚਾ ਵਿਚ ਹਨ। ਵਾਰਡ ਨੰਬਰ 15 ਤੋ ਕਾਲਾ ਰੋਸਾ, ਚੰਚਲ ਰਾਜੂ, ਗੁਰਪ੍ਰੀਤ ਘੁੱਗੀ ਸਣੇ ਇਕ ਵੱਡੇ ਪੱਤਰਕਾਰ ਪਰਿਵਾਰ ਦੇ ਮੈਂਬਰ ਦੀ ਵੀ ਚੋਣ ਲੜਣ ਦੀਆ ਕਨਸੋਅ ਹੈ, ਜੇਕਰ ਉਕਤ ਪੱਤਰਕਾਰ ਪਰਿਵਾਰ ਇਥੋ ਚੋਣ ਲੜਦਾ ਹੈ, ਤਦ ਸਿਆਸੀ ਸਮੀਕਰਣ ਵੱਖਰੇ ਹੋਣਗੇ। ਪਰ ਨਗਰ ਕੌਸਲ ਚੋਣਾਂ ਵਿਚ ਹਮੇਸ਼ਾਂ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਿੰਕਦਰਾਂ ਦੇ ਰਾਹ ਹਮੇਸ਼ਾਂ ਆਮ ਰਾਹਿਆਂ ਨੇ ਰੋਕੇ ਹਨ। ਜਿਸ ਕਾਰਨ ਸ਼ਹਿਰ ਅੰਦਰ ਇਕ ਵੱਖਰੇ ਧੜੇ ਨੇ ਨਵੀਂ ਵਿਉਤਬੰਦੀ ਘੜ੍ਹ ਲਈ। ਜਿਸ ਦੀ ਭਿਣਕ ਅੱਜ ਤੱਕ ਕਿਸੇ ਕੰਨ੍ਹੀ ਨ੍ਹੀ ਪਈ।

Have something to say? Post your comment

More in Punjab

ਤਪਾ ਡਾਕਟਰ ਐਸੋਸੀਏਸ਼ਨ ਨੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਕੀਤਾ ਸਨਮਾਨਿਤ, ਸੇਵਾ ਭਾਵਨਾ ਨੂੰ ਮਿਲੀ ਸਰਾਹਨਾ

ਪ੍ਰੈੱਸ ਕਲੱਬ (ਰਜਿ.) ਵੱਲੋਂ "ਧਰਤੀ, ਰੁੱਖ, ਹਵਾ ਤੇ ਪਾਣੀ ਨਾ ਸਾਂਭੇ ਤਾਂ ਖ਼ਤਮ ਕਹਾਣੀ" ਵਿਸ਼ੇ 'ਤੇ ਪ੍ਰਭਾਵਸ਼ਾਲੀ ਸੈਮੀਨਾਰ

ਕਾਲੇ ਦੌਰ ਦੀ ਇੱਕ ਯਾਦ: ਵੀਡੀਓ ਕੈਸਟਾਂ, ਵੰਗਾਰ ਅਤੇ ਇਨਸਾਨੀਅਤ ਦਾ ਦਰਦ

ਵੱਡੇ-ਵੱਡੇ ਸਿਆਸੀ ਧੁੰਨਤਰਾਂ ਜੋ ਨਾ ਕਰ ਸਕੇ, ਉਹ 'ਕੁੱਲੀਆਂ' 'ਚੋਂ ਉੱਠੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਰ ਵਿਖਾਇਆ; ਤਪਾ ਨਗਰ ਕੌਂਸਲ 'ਚ ਸਰਬਸੰਮਤੀ ਨਾਲ ਪ੍ਰਧਾਨਗੀ ਚੋਣ ਕਰਵਾ ਕੇ ਰਚਿਆ ਨਵਾਂ ਇਤਿਹਾਸ

ਸਬ ਡਿਵੀਜ਼ਨਲ ਹਸਪਤਾਲ ਤਪਾ ਨੂੰ ਮਿਲੇ ਨਵੇਂ ਸੀਨੀਅਰ ਮੈਡੀਕਲ ਅਫਸਰ, ਡਾ. ਸੰਜੇ ਕੁਮਾਰ ਨੇ ਸੰਭਾਲਿਆ ਅਹੁਦਾ

FCI ਰਾਮਪੁਰਾ ਫੂਲ ਮੁੜ ਵਿਵਾਦ ਵਿਚ, ਅਧਿਕਾਰੀਆਂ ‘ਤੇ ਮਿੱਲਰ ਵੱਲੋਂ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼

ਭਦੌੜ ਪੁਲਿਸ ਦਾ ਖੁਲਾਸਾ: ਨਸ਼ਾ ਤਸਕਰੀ ਦੇ ਦੋਸ਼ ’ਚ ਏਅਰਫੋਰਸ ਦਾ ਜਵਾਨ ਕਾਬੂ, ਬੈਗ ’ਚੋਂ ਮਿਲੀ ਲੱਖਾਂ ਦੀ ਅਫ਼ੀਮ

ਤਪਾ ਵਿਚ ਇਸ ਵਾਰ ਕੌਸਲਰਾਂ ਦੇ ਕੋਠੇ ਨ੍ਹੀ ਬੋਲੇ ਕਾਂ, ਪ੍ਰਧਾਨਗੀ- ਲੈਣ ਦੇਣ ਨੂੰ ਕੱਖ ਨ੍ਹੀ ਚ+ਤ+ਰੋ ਚਾਹ ਧਰ ਲੈ

ਪਟਿਆਲਾ ਵਿਖੇ ਮੁਲਾਜ਼ਮਾਂ ’ਤੇ ਕੀਤਾ ਜ਼ੁਲਮ ‘ਆਪ’ ਸਰਕਾਰ ਦੇ ਕਫ਼ਨ ’ਚ ਆਖਰੀ ਕਿੱਲ ਸਾਬਤ ਹੋਵੇਗਾ: ਵਿਧਾਇਕ ਢਿੱਲੋਂ

ਕੀਤੂ ਵਿਵਾਦ: ਨਵੇਂ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਦੀਆਂ ਵਧੀਆਂ ਮੁਸ਼ਕਲਾਂ, ਅਸਤੀਫ਼ੇ ਜਾਂ ਮਾਫ਼ੀ ਦੀ ਚਰਚਾ ਤੇਜ਼ ---ਬਿੱਟੂ ਤੇ ਰਣੌਤ ਤੋਂ ਬਾਅਦ ਢਿੱਲੋਂ ਨੇ ਵੀ ਵਰਤਿਆ ਪੈਂਤੜਾ: ਚੋਣਾਂ ਸਿਰ ’ਤੇ, ਭਾਜਪਾ ਲਈ ਖੜ੍ਹੀ ਹੋਈ ਵੱਡੀ ਮੁਸੀਬਤ