Friday, September 18, 2026
BREAKING NEWS
ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”, ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆਤਪਾ ਡਾਕਟਰ ਐਸੋਸੀਏਸ਼ਨ ਨੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਕੀਤਾ ਸਨਮਾਨਿਤ, ਸੇਵਾ ਭਾਵਨਾ ਨੂੰ ਮਿਲੀ ਸਰਾਹਨਾਪ੍ਰੈੱਸ ਕਲੱਬ (ਰਜਿ.) ਵੱਲੋਂ "ਧਰਤੀ, ਰੁੱਖ, ਹਵਾ ਤੇ ਪਾਣੀ ਨਾ ਸਾਂਭੇ ਤਾਂ ਖ਼ਤਮ ਕਹਾਣੀ" ਵਿਸ਼ੇ 'ਤੇ ਪ੍ਰਭਾਵਸ਼ਾਲੀ ਸੈਮੀਨਾਰਕਾਲੇ ਦੌਰ ਦੀ ਇੱਕ ਯਾਦ: ਵੀਡੀਓ ਕੈਸਟਾਂ, ਵੰਗਾਰ ਅਤੇ ਇਨਸਾਨੀਅਤ ਦਾ ਦਰਦਵੱਡੇ-ਵੱਡੇ ਸਿਆਸੀ ਧੁੰਨਤਰਾਂ ਜੋ ਨਾ ਕਰ ਸਕੇ, ਉਹ 'ਕੁੱਲੀਆਂ' 'ਚੋਂ ਉੱਠੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਰ ਵਿਖਾਇਆ; ਤਪਾ ਨਗਰ ਕੌਂਸਲ 'ਚ ਸਰਬਸੰਮਤੀ ਨਾਲ ਪ੍ਰਧਾਨਗੀ ਚੋਣ ਕਰਵਾ ਕੇ ਰਚਿਆ ਨਵਾਂ ਇਤਿਹਾਸ

Punjab

ਪੰਜਾਬ ਕਾਂਗਰਸ ’ਚ ਵੱਡਾ ਫੇਰਬਦਲ ਨਜਦੀਕ : ਪ੍ਰਧਾਨਗੀ ਨੂੰ ਲੈ ਕੇ ਸਿਆਸੀ ਹਲਚਲ ਤੇਜ, ਰਾਜੇ ਦੀ ਛੁੱਟੀ ਤੈਅ!

March 20, 2026 12:08 PM

ਪੰਜਾਬ ਕਾਂਗਰਸ ’ਚ ਵੱਡਾ ਫੇਰਬਦਲ ਨਜਦੀਕ : ਪ੍ਰਧਾਨਗੀ ਨੂੰ ਲੈ ਕੇ ਸਿਆਸੀ ਹਲਚਲ ਤੇਜ, ਰਾਜੇ ਦੀ ਛੁੱਟੀ ਤੈਅ!
ਚੰਡੀਗੜ੍ਹ/ਲੁਭਾਸ਼ ਸਿੰਗਲਾ- ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਵਿਚ ਵੱਡੇ ਪੱਧਰ ’ਤੇ ਫੇਰਬਦਲ ਦੀਆਂ ਚਰਚਾਵਾਂ ਨੇ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਹੈ। ਸੂਤਰਾਂ ਅਨੁਸਾਰ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਛੁੱਟੀ ਲਗਭਗ ਪੱਕੀ ਮੰਨੀ ਜਾ ਰਹੀ ਹੈ ਅਤੇ ਨਵੇਂ ਪ੍ਰਧਾਨ ਦੀ ਨਿਯੁਕਤੀ ਲਈ ਦਿੱਲੀ ਦਰਬਾਰ ਵਿਚ ਤੇਜ ਗਤੀ ਨਾਲ ਮੰਥਨ ਚੱਲ ਰਿਹਾ ਹੈ। ਇਸ ਦੌੜ ਵਿਚ ਵਿਧਾਇਕ ਪ੍ਰਗਟ ਸਿੰਘ, ਰਾਣਾ ਗੁਰਜੀਤ ਸਿੰਘ ਅਤੇ ਦਬੀ ਆਵਾਜ ’ਚ ਸੁਖਪਾਲ ਖਹਿਰਾ ਦਾ ਨਾਂਅ ਜਿੱਥੇ ਦਾਅਵੇਦਾਰ ਵਜੋਂ ਸਾਹਮਣੇ ਆ ਰਹੇ ਹਨ, ਉਥੇ ਸੰਗਰੂੁਰ ਤੋ ਸਾਬਕਾ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੇ ਨਾਂਅ ’ਤੇ ਵੀ ਵਿਚਾਰ ਚਰਚਾ ਪਹਿਲੀ ਕਤਾਰ ’ਤੇ ਹੋ ਰਹੀ ਹੈ, ਭਾਵੇਂ ਵਿਜੈਇੰਦਰ ਸਿੰਗਲਾ ਨੂੰ ਬੀਤੇ ਕੱਲ ਹੀ ਦਿੱਲੀ ਦੇ ਅਬਜਰਬਰ ਵਜੋ ਨਿਯੁਕਤ ਕੀਤਾ ਗਿਆ ਹੈ, ਪਰ ਸਿਆਸੀ ਸੱਥਾਂ ਵਿਚ ਸਿੰਗਲਾ ਦਾ ਨਾਂਅ ਮੂਹਰਲੀ ਕਤਾਰ ’ਚ ਲਿਆ ਜਾ ਰਿਹਾ ਹੈ। ਜੇਕਰ ਕਾਂਗਰਸ ਸੂਤਰਾਂ ਦੀ ਗੱਲ ਪੱਕੀ ਮੰਨੀ ਜਾਵੇ ਤਦ ਪੰਜਾਬ ਕਾਂਗਰਸ ਦੇ ਕਈ ਵੱਡੇ ਚਿਹਰੇ ਦਿੱਲੀ ਪਹੁੰਚੇ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਲਗਭਗ ਦਰਜਨ ਭਰ ਆਗੂਆਂ ਨੇ ਹਾਈਕਮਾਂਡ ਨਾਲ ਮੁਲਾਕਾਤ ਕਰਕੇ ਸੰਗਠਨ ਵਿਚ ਤੁਰੰਤ ਤਬਦੀਲੀਆਂ ਦੀ ਮੰਗ ਕੀਤੀ ਹੈ। ਇਹ ਮੀਟਿੰਗਾਂ ਦੇ ਕੇਂਦਰੀ ਨੇਤਿ੍ਰਤਵ ਲਈ ਵੀ ਮਹੱਤਵਪੂਰਨ ਮੰਨੀਆਂ ਜਾ ਰਹੀਆਂ ਹਨ।
ਪ੍ਰਧਾਨਗੀ ਦੀ ਦੌੜ : ਪਾਰਟੀ ਦੇ ਅੰਦਰਲੇ ਸੂਤਰਾਂ ਅਨੁਸਾਰ ਇਸ ਸਮੇਂ ਪ੍ਰਧਾਨਗੀ ਲਈ ਸਭ ਤੋਂ ਮਜਬੂਤ ਦਾਅਵੇਦਾਰ ਪ੍ਰਗਟ ਸਿੰਘ ਅਤੇ ਰਾਣਾ ਗੁਰਜੀਤ ਸਿੰਘ ਨੂੰ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦਾ ਪ੍ਰਸਾਸਕੀ ਤਜਰਬਾ, ਸਿਆਸੀ ਖੇਤਰ ਵਿਚ ਮਜਬੂਤ ਪਕੜ ਅਤੇ ਹਾਈਕਮਾਂਡ ਨਾਲ ਸਾਂਝ ਉਨ੍ਹਾਂ ਨੂੰ ਦੌੜ ਵਿਚ ਅੱਗੇ ਲਿਆ ਰਹੀ ਹੈ। ਇਸਦੇ ਨਾਲ ਹੀ ਪ੍ਰਗਟ ਸਿੰਘ ਅਤੇ ਰਾਣਾ ਗੁਰਜੀਤ ਸਿੰਘ ਨੂੰ ਇਕ ਇਮਾਨਦਾਰ ਅਤੇ ਲੜਾਕੂ ਆਗੂਆਂ ਵਜੋਂ ਦੇਖਿਆ ਜਾਂਦਾ ਹੈ, ਜਦਕਿ ਪ੍ਰਗਟ ਸਿੰਘ ਆਪਣੇ ਤਿੱਖੇ ਬਿਆਨਾਂ ਅਤੇ ਮਜਬੂਤ ਜਨ ਆਧਾਰ ਕਾਰਨ ਦੌੜ ਵਿਚ ਹਨ, ਜੋ ਪਿਛਲੀ ਕਾਗਰਸ ਖਿਲਾਫ ਚਲੀ ਸਿਆਸੀ ਹਵਾ ਵਿਚ ਵੀ ਜਿੱਤ ਕੇ ਵਿਧਾਨ ਸਭਾ ਵਿਚ ਪੁਹੰਚੇ ਸਨ ਅਤੇ ਲਗਾਤਾਰ ਸਰਕਾਰ ਨੂੰ ਘੇਰ ਰਹੇ ਹਨ।
ਰਾਜਾ ਵੜਿੰਗ ਦੀ ਕਾਰਗੁਜਾਰੀ ’ਤੇ ਸਵਾਲ - 
ਮੌਜੂਦਾ ਪ੍ਰਧਾਨ ਰਾਜਾ ਵੜਿੰਗ ਦੀ ਕਾਰਗੁਜਾਰੀ ਨੂੰ ਲੈ ਕੇ ਪਾਰਟੀ ਅੰਦਰੋਂ ਹੀ ਅਸੰਤੁਸਟੀ ਸਾਹਮਣੇ ਆ ਰਹੀ ਹੈ। ਕਈ ਸੀਨੀਅਰ ਆਗੂ ਮੰਨਦੇ ਹਨ ਕਿ ਪਿਛਲੇ ਦੋ ਸਾਲਾਂ ਵਿਚ ਸੰਗਠਨ ਨੂੰ ਮਜਬੂਤ ਕਰਨ ਵਿਚ ਉਨ੍ਹਾਂ ਦੀ ਕੋਸਿਸ ਉਮੀਦਾਂ ’ਤੇ ਖਰੀ ਨਹੀਂ ਉਤਰੀ ਜਦਕਿ ਰਾਜਾ ਵੜਿੰਗ ਦੇ ਪਿਛਲੇ 6 ਮਹੀਨਿਆਂ ਅੰਦਰ ਜਨਤਕ ਹੋਏ ਬਿਆਨਾਂ ਨੇ ਵਡੀ ਭਸੂੜੀ ਪਾਈ ਹੋਈ ਹੈ ਅਤੇ ਕਈ ਹਲਕਿਆਂ ਵਿਚ ਕਾਂਗਰਸ ਧੜੇਬਦੀ ਸਿਖਰਾਂ ’ਤੇ ਹੈ। ਜਿਸ ੂ ਖਤਮ ਕਰਨ ਵਿਚ ਵੜਿੰਗ ਨਾ ਕਾਮਯਾਬ ਰਹੇ ਹਨ, ਜੋ ਵੀ ਇਸ ਦਾ ਮੁੱਖ ਕਾਰਨ ਮੰਨੇ ਜਾਂਦੇ ਹਨ।
ਅੰਕੜਿਆਂ ਦੀ ਗੱਲ ਕਰੀਏ ਤਾਂ
2022 ਦੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਸੀ, ਕੁੱਲ 117 ਸੀਟਾਂ ਵਿਚੋਂ ਸਿਰਫ 18 ਸੀਟਾਂ ਹਾਸਲ
ਵੋਟ ਸੇਅਰ ਲਗਭਗ 23 ਫੀਸਦੀ ਦੇ ਆਸ-ਪਾਸ ਰਹਿ ਗਈ ਸੀ, ਭਾਵੇਂ ਉਸ ਵੇਲੇ ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਦੀ ਵਾਂਗਡੇੋਰ ਸੰਭਾਲੀ ਹੋਈ ਸੀ। ਜਿਸ ਤੋ ਕੁਝ ਸੇਂ ਬਾਅਦ ਹੀ ਸਿੱਘੂ ਨੂੰ ਲਾਂਭੇਂ ਕਰ ਦਿਤਾ ਗਿਆ।
ਚੰਨੀ ਅਤੇ ਬਾਜਵਾ ਦੀ ਭੂਮਿਕਾ 
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਾਲਾਂਕਿ ਖੁਦ ਪ੍ਰਧਾਨਗੀ ਦੀ ਦੌੜ ਵਿਚ ਨਹੀਂ ਹਨ, ਪਰ ਉਹ ਨਵੇਂ ਚਿਹਰੇ ਨੂੰ ਅੱਗੇ ਲਿਆਉਣ ਦੇ ਹੱਕ ਵਿਚ ਮੰਨੇ ਜਾ ਰਹੇ ਹਨ, ਕਿਉਕਿ ਇਕ ਵੱਡਾ ਕਾਂਗਰਸ ਧੜਾ ਚੰਨੀ ਦੀ ਪਿੱਠ ’ਤੇ ਹੈ। ਜਿਸ ਵਿਚ ਪ੍ਰਤਾਪ ਸਿੰਘ ਬਾਜਵਾ ਵੀ ਸ਼ਾਮਿਲ ਦੱਸੇ ਜਾ ਰਹੇ ਹਨ। ਜਿਨ੍ਹਾਂ ਨੇ ਜਨਤਕ ਤੌਰ ’ੇ ਕਾਂਗਰਸੀਆਂ ਨੂੰ ਪਾਰਟੀ ਦੀ ਜਿੱਤ ਲਈ ਇਕਜੁੱਟ ਕਰਨਾ ਦਾ ਹੋਕਾ ਦਿੱਤਾ ਹੋਇਆ ਹੈ।
ਹਾਈਕਮਾਂਡ ਦਾ ਫਾਰਮੂਲਾ
ਕਾਂਗਰਸੀਆਂ ਅਨੁਸਾਰ ਦਿੱਲੀ ਵਿਚ ਹੋ ਰਹੀਆਂ ਮੀਟਿੰਗਾਂ ਵਿਚ ਹਾਈਕਮਾਂਡ ਵੱਲੋਂ ਨਵਾਂ ਫਾਰਮੂਲਾ ਵੀ ਤਿਆਰ ਕੀਤਾ ਜਾ ਰਿਹਾ ਹੈ :
ਇਕ ਤਜਰਬੇਕਾਰ ਪ੍ਰਧਾਨ, 2/3 ਵਰਕਿੰਗ ਪ੍ਰਧਾਨ, ਨੌਜਵਾਨਾਂ ਨੂੰ ਵੱਧ ਤਰਜੀਹ, ਤਾਂ ਜੋ ਵਰਕਰਾਂ ਦੀ ਨਾਰਾਜਗੀ ਨੂੰ ਦੂਰ ਕੀਤਾ ਜਾ ਸਕੇ ਕਿਉਕਿ ਪੰਜਾਬ ਦੇ ਕਈ ਜਿਲ੍ਹਿਆਂ ਵਿਚ ਕਾਂਗਰਸ ਵਰਕਰ ਨਾਰਾਜ ਨਜਰ ਆ ਰਹੇ ਹਨ, ਬਲਾਕ ਪੱਧਰ ’ਤੇ ਮੀਟਿੰਗਾਂ ਦੀ ਘਾਟ, ਪ੍ਰੋਗਰਾਮਾਂ ਦੀ ਕਮੀ ਅਤੇ ਅੰਦਰੂਨੀ ਟਕਰਾਅ ਮੁੱਖ ਕਾਰਨ ਦੱਸੇ ਜਾ ਰਹੇ ਹਨ।
ਕੀ ਹੋ ਸਕਦਾ ਹੈ ਅਗਲਾ ਕਦਮ?
ਸੂਤਰਾਂ ਮੁਤਾਬਕ ਅਗਲੇ ਕੁਝ ਹਫਤਿਆਂ ਵਿਚ ਵੱਡਾ ਐਲਾਨ ਹੋ ਸਕਦਾ ਹੈ, ਨਵਾਂ ਪ੍ਰਧਾਨ, ਨਵੀਂ ਟੀਮ ਅਤੇ ਜਿਲ੍ਹਾ ਪੱਧਰ ’ਤੇ ਤਬਦੀਲੀਆਂ।
ਸਿਆਸੀ ਪ੍ਰਭਾਵ :- ਜੇਕਰ ਇਹ ਫੇਰਬਦਲ ਹੁੰਦਾ ਹੈ ਤਾਂ ਕਾਂਗਰਸ ਨੂੰ ਨਵੀਂ ਤਾਜਗੀ ਮਿਲ ਸਕਦੀ ਹੈ ਅਤੇ 2027 ਚੋਣਾਂ ਲਈ ਨਵਾਂ ਮੰਚ ਤਿਆਰ ਹੋ ਸਕਦਾ ਹੈ।

ਵਿਜੈਇੰਦਰ ਸਿੰਗਲਾ ਨੂੰ ਹਾਲ ਹੀ ਵਿਚ ਦਿੱਲੀ ਕਾਂਗਰਸ ਦਾ ਅਬਜਰਵਰ ਨਿਯੁਕਤ ਕੀਤਾ ਗਿਆ ਹੈ, ਜੋ ਉਨ੍ਹਾਂ ਦੀ ਪਾਰਟੀ ਅੰਦਰ ਵਧ ਰਹੀ ਮਹੱਤਤਾ ਦਾ ਸਪੱਸਟ ਸੰਕੇਤ ਹੈ। ਸਿੰਗਲਾ ਪਹਿਲਾਂ ਪੰਜਾਬ ਸਰਕਾਰ ਵਿਚ ਕੈਬਿਨੇਟ ਮੰਤਰੀ ਰਹਿ ਚੁੱਕੇ ਹਨ ਅਤੇ ਸੰਗਠਨ ਵਿਚ ਉਨ੍ਹਾਂ ਦੀ ਮਜਬੂਤ ਪਕੜ ਮੰਨੀ ਜਾਂਦੀ ਹੈ। ਹਾਈਕਮਾਂਡ ਨਾਲ ਉਨ੍ਹਾਂ ਦੀ ਸਿੱਧੀ ਕਮਿਊਨੀਕੇਸਨ ਅਤੇ ਪ੍ਰਸਾਸਕੀ ਤਜਰਬਾ ਉਨ੍ਹਾਂ ਨੂੰ ਇਕ ਕਾਬਲ ਰਣਨੀਤਿਕਾਰ ਬਣਾਉਂਦਾ ਹੈ। ਦਿੱਲੀ ਵਰਗੇ ਮਹੱਤਵਪੂਰਨ ਕੇਂਦਰ ਵਿਚ ਇਹ ਜੁੰਮੇਵਾਰੀ ਮਿਲਣਾ ਦਰਸਾਉਂਦਾ ਹੈ ਕਿ ਪਾਰਟੀ ਉਨ੍ਹਾਂ ’ਤੇ ਭਰੋਸਾ ਕਰ ਰਹੀ ਹੈ ਅਤੇ ਭਵਿੱਖ ਵਿਚ ਉਹ ਹੋਰ ਵੱਡੀਆਂ ਭੂਮਿਕਾਵਾਂ ਵਿਚ ਵੀ ਨਜਰ ਆ ਸਕਦੇ ਹਨ।

Have something to say? Post your comment

More in Punjab

ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ

ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ

‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇ

ਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ

ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”,

ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆ

ਤਪਾ ਡਾਕਟਰ ਐਸੋਸੀਏਸ਼ਨ ਨੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਕੀਤਾ ਸਨਮਾਨਿਤ, ਸੇਵਾ ਭਾਵਨਾ ਨੂੰ ਮਿਲੀ ਸਰਾਹਨਾ

ਪ੍ਰੈੱਸ ਕਲੱਬ (ਰਜਿ.) ਵੱਲੋਂ "ਧਰਤੀ, ਰੁੱਖ, ਹਵਾ ਤੇ ਪਾਣੀ ਨਾ ਸਾਂਭੇ ਤਾਂ ਖ਼ਤਮ ਕਹਾਣੀ" ਵਿਸ਼ੇ 'ਤੇ ਪ੍ਰਭਾਵਸ਼ਾਲੀ ਸੈਮੀਨਾਰ

ਕਾਲੇ ਦੌਰ ਦੀ ਇੱਕ ਯਾਦ: ਵੀਡੀਓ ਕੈਸਟਾਂ, ਵੰਗਾਰ ਅਤੇ ਇਨਸਾਨੀਅਤ ਦਾ ਦਰਦ

ਵੱਡੇ-ਵੱਡੇ ਸਿਆਸੀ ਧੁੰਨਤਰਾਂ ਜੋ ਨਾ ਕਰ ਸਕੇ, ਉਹ 'ਕੁੱਲੀਆਂ' 'ਚੋਂ ਉੱਠੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਰ ਵਿਖਾਇਆ; ਤਪਾ ਨਗਰ ਕੌਂਸਲ 'ਚ ਸਰਬਸੰਮਤੀ ਨਾਲ ਪ੍ਰਧਾਨਗੀ ਚੋਣ ਕਰਵਾ ਕੇ ਰਚਿਆ ਨਵਾਂ ਇਤਿਹਾਸ