Sunday, July 19, 2026
BREAKING NEWS
ਪ੍ਰੈੱਸ ਕਲੱਬ (ਰਜਿ.) ਵੱਲੋਂ "ਧਰਤੀ, ਰੁੱਖ, ਹਵਾ ਤੇ ਪਾਣੀ ਨਾ ਸਾਂਭੇ ਤਾਂ ਖ਼ਤਮ ਕਹਾਣੀ" ਵਿਸ਼ੇ 'ਤੇ ਪ੍ਰਭਾਵਸ਼ਾਲੀ ਸੈਮੀਨਾਰਕਾਲੇ ਦੌਰ ਦੀ ਇੱਕ ਯਾਦ: ਵੀਡੀਓ ਕੈਸਟਾਂ, ਵੰਗਾਰ ਅਤੇ ਇਨਸਾਨੀਅਤ ਦਾ ਦਰਦਵੱਡੇ-ਵੱਡੇ ਸਿਆਸੀ ਧੁੰਨਤਰਾਂ ਜੋ ਨਾ ਕਰ ਸਕੇ, ਉਹ 'ਕੁੱਲੀਆਂ' 'ਚੋਂ ਉੱਠੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਰ ਵਿਖਾਇਆ; ਤਪਾ ਨਗਰ ਕੌਂਸਲ 'ਚ ਸਰਬਸੰਮਤੀ ਨਾਲ ਪ੍ਰਧਾਨਗੀ ਚੋਣ ਕਰਵਾ ਕੇ ਰਚਿਆ ਨਵਾਂ ਇਤਿਹਾਸਸਬ ਡਿਵੀਜ਼ਨਲ ਹਸਪਤਾਲ ਤਪਾ ਨੂੰ ਮਿਲੇ ਨਵੇਂ ਸੀਨੀਅਰ ਮੈਡੀਕਲ ਅਫਸਰ, ਡਾ. ਸੰਜੇ ਕੁਮਾਰ ਨੇ ਸੰਭਾਲਿਆ ਅਹੁਦਾFCI ਰਾਮਪੁਰਾ ਫੂਲ ਮੁੜ ਵਿਵਾਦ ਵਿਚ, ਅਧਿਕਾਰੀਆਂ ‘ਤੇ ਮਿੱਲਰ ਵੱਲੋਂ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼ਭਦੌੜ ਪੁਲਿਸ ਦਾ ਖੁਲਾਸਾ: ਨਸ਼ਾ ਤਸਕਰੀ ਦੇ ਦੋਸ਼ ’ਚ ਏਅਰਫੋਰਸ ਦਾ ਜਵਾਨ ਕਾਬੂ, ਬੈਗ ’ਚੋਂ ਮਿਲੀ ਲੱਖਾਂ ਦੀ ਅਫ਼ੀਮਤਪਾ ਵਿਚ ਇਸ ਵਾਰ ਕੌਸਲਰਾਂ ਦੇ ਕੋਠੇ ਨ੍ਹੀ ਬੋਲੇ ਕਾਂ, ਪ੍ਰਧਾਨਗੀ- ਲੈਣ ਦੇਣ ਨੂੰ ਕੱਖ ਨ੍ਹੀ ਚ+ਤ+ਰੋ ਚਾਹ ਧਰ ਲੈਪਟਿਆਲਾ ਵਿਖੇ ਮੁਲਾਜ਼ਮਾਂ ’ਤੇ ਕੀਤਾ ਜ਼ੁਲਮ ‘ਆਪ’ ਸਰਕਾਰ ਦੇ ਕਫ਼ਨ ’ਚ ਆਖਰੀ ਕਿੱਲ ਸਾਬਤ ਹੋਵੇਗਾ: ਵਿਧਾਇਕ ਢਿੱਲੋਂਕੀਤੂ ਵਿਵਾਦ: ਨਵੇਂ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਦੀਆਂ ਵਧੀਆਂ ਮੁਸ਼ਕਲਾਂ, ਅਸਤੀਫ਼ੇ ਜਾਂ ਮਾਫ਼ੀ ਦੀ ਚਰਚਾ ਤੇਜ਼ ---ਬਿੱਟੂ ਤੇ ਰਣੌਤ ਤੋਂ ਬਾਅਦ ਢਿੱਲੋਂ ਨੇ ਵੀ ਵਰਤਿਆ ਪੈਂਤੜਾ: ਚੋਣਾਂ ਸਿਰ ’ਤੇ, ਭਾਜਪਾ ਲਈ ਖੜ੍ਹੀ ਹੋਈ ਵੱਡੀ ਮੁਸੀਬਤਅਫਵਾਹਾਂ ਨੂੰ ਵਿਰਾਮ: ਡਾ. ਬਾਲ ਚੰਦ ਬਾਂਸਲ ਨੇ ਆਪ ਅਤੇ ਵਿਧਾਇਕ ਲਾਭ ਸਿੰਘ ਉਗੋਕੇ ਨਾਲ ਜਤਾਈ ਵਚਨਬੱਧਤਾ

Punjab

ਉਮੀਦਾਂ ਦੀ ਉਡਾਣ ਤੋਂ ਖੰਡਰਾਂ ਤੱਕ: ਤਪਾ ਦੀ ਧਾਗਾਂ ਮਿੱਲ ਦੀ ਚੜ੍ਹਤ ਅਤੇ ਢਹਿ ਢੇਰ ਹੋਣ ਦੀ ਕਹਾਣੀ

March 22, 2026 02:02 PM

ਉਮੀਦਾਂ ਦੀ ਉਡਾਣ ਤੋਂ ਖੰਡਰਾਂ ਤੱਕ: ਤਪਾ ਦੀ ਧਾਗਾਂ ਮਿੱਲ ਦੀ ਚੜ੍ਹਤ ਅਤੇ ਢਹਿ ਢੇਰ ਹੋਣ ਦੀ ਕਹਾਣੀ

ਤਪਾ ਦੀ ਆਰਥਿਕ ਧੜਕਣ: ’ਦੀ ਬਰਨਾਲਾ ਕੋ-ਆਪਰੇਟਿਵ ਸਪਿਨਿੰਗ ਮਿਲ ’ ਦਾ ਇਤਿਹਾਸਕ ਸਫਰ

ਖੇਤਾਂ ਤੋਂ ਫੈਕਟਰੀ ਤੱਕ: ਕਿਵੇਂ ਇੱਕ ਮਿਲ ਨੇ ਬਦਲੀ ਸੀ ਤਪਾ ਇਲਾਕੇ ਦੀ ਨੁਹਾਰ

ਬਰਨਾਲਾ/ਤਪਾ ਮੰਡੀ 22 ਮਾਰਚ (ਲੁਭਾਸ਼ ਸਿੰਗਲਾ) :- ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਸਥਿਤ “ ਦੀ ਬਰਨਾਲਾ ਕੋ-ਆਪਰੇਟਿ ਸਪਨਿੰਗ ਮਿੱਲ ਲਿਮਿਟਡ, ਤਪਾ” ਇਕ ਸਮੇਂ ਤਪਾ ਸਹਿਰ ਅਤੇ ਆਸ-ਪਾਸ ਦੇ ਇਲਾਕੇ ਦੀ ਆਰਥਿਕ ਧੜਕਣ ਮੰਨੀ ਜਾਂਦੀ ਸੀ। ਕਰੀਬ 35 ਏਕੜ ਵਿਚ ਫੈਲੀ ਇਸ ਮਿੱਲ ਦੀ ਉਸਾਰੀ 1986 ਦੇ ਆਸ-ਪਾਸ ਸਹਿਕਾਰੀ ਅਦਾਰੇ ਵੱਲੋਂ ਕੀਤੀ ਗਈ ਸੀ, ਜਿਸ ਦਾ ਮੁੱਖ ਉਦੇਸ ਸਥਾਨਕ ਕਿਸਾਨਾਂ ਦੀ ਨਰਮੇ-ਕਪਾਹ ਦੀ ਫਸਲ ਨੂੰ ਉਦਯੋਗਿਕ ਰੂਪ ਦੇ ਕੇ ਰੁਜਗਾਰ ਅਤੇ ਵਿਕਾਸ ਦੇ ਮੌਕੇ ਪੈਦਾ ਕਰਨਾ ਸੀ। ਇਹ ਮਿਲ ਨਾ ਸਿਰਫ ਉਦਯੋਗਕ ਇਕਾਈ ਸੀ, ਸਗੋਂ ਇਕ ਸਮਾਜਿਕ-ਆਰਥਿਕ ਕੇਂਦਰ ਵਜੋਂ ਵੀ ਜਾਣੀ ਜਾਂਦੀ ਸੀ। ਇਸ ਮਿਲ ਦੀ ਸਥਾਪਨਾ ਪਿੱਛੇ ਸਹਿਕਾਰੀ ਲਹਿਰ ਦੀ ਵੱਡੀ ਭੂਮਿਕਾ ਰਹੀ, ਜਿਸ ਅਧੀਨ ਲੋਕਾਂ ਦੀ ਭਾਗੀਦਾਰੀ ਨਾਲ ਅਜਿਹੇ ਉਦਯੋਗ ਖੜੇ ਕੀਤੇ ਜਾਂਦੇ ਸਨ। ਦੱਸਣਯੋਗ ਹੈ ਕਿ ਤਪਾ ਖੇਤਰ ਦੇ ਡੇਰੇਦਾਰਾਂ ਵੱਲੋਂ ਲਗਭਗ 35 ਏਕੜ ਜਮੀਨ ਕੋ-ਆਪਰੇਟਿਵ ਅਦਾਰੇ ਨੂੰ ਨਾਮਾਤਰ ਮਹਿਜ ਇਕ ਰੁਪਏ ਲੀਜ ‘ਤੇ 1964-65 ਵਿਚ ਦਿੱਤੀ ਗਈ ਸੀ। ਇਸ ਸਮਾਜਿਕ ਯੋਗਦਾਨ ਨੇ ਹੀ ਅੱਗੇ ਚਲ ਕੇ ਇਸ ਵੱਡੇ ਉਦਯੋਗ ਦੀ ਨੀਂਹ ਰੱਖੀ। ਮਿੱਲ ਦੇ ਸੁਰੂਆਤੀ ਦੌਰ ਵਿਚ ਇਸ ਦੀ ਚੜਤ ਕਾਬਿਲ-ਏ-ਗੌਰ ਸੀ। ਇੱਥੇ ਸੈਂਕੜਿਆਂ ਸਥਾਨਕ ਨੌਜਵਾਨਾਂ ਅਤੇ ਬਾਹਰੀ ਰਾਜਾਂ ਤੋਂ ਆਏ ਮਜਦੂਰਾਂ ਨੂੰ ਰੁਜਗਾਰ ਮਿਲਿਆ। ਨਰਮੇ-ਕਪਾਹ ਦੀ ਖਰੀਦ, ਪ੍ਰੋਸੈਸਿੰਗ ਅਤੇ ਧਾਗਾ ਤਿਆਰ ਕਰਨ ਦੀ ਪ੍ਰਕਿਰਿਆ ਨੇ ਇਲਾਕੇ ਦੇ ਕਿਸਾਨਾਂ ਲਈ ਸਿੱਧਾ ਲਾਭ ਦਿੱਤਾ। ਉਸ ਸਮੇਂ ਤਪਾ ਅਤੇ ਨਾਲ ਲੱਗਦੀਆਂ ਮੰਡੀਆਂ ਕਪਾਹ ਦੀ ਫਸਲ ਲਈ ਮਸਹੂਰ ਸਨ ਅਤੇ ਇਸ ਮਿਲ ਦੀ ਮੌਜੂਦਗੀ ਨੇ ਮੰਡੀਆਂ ਦੀ ਰੌਣਕ ਨੂੰ ਹੋਰ ਵਧਾਇਆ। ਸਪਿਨਿੰਗ ਮਿਲ ਦੇ ਕਾਰਜ ਵਿਚ ਮੁੱਖ ਤੌਰ ‘ਤੇ ਕਪਾਹ ਦੀ ਸਫਾਈ (ਜਿਨਿੰਗ), ਫਾਈਬਰ ਤਿਆਰ ਕਰਨਾ ਅਤੇ ਉਸ ਤੋਂ ਧਾਗਾ (ਯਾਰਨ) ਬਣਾਉਣਾ ਸਾਮਲ ਹੁੰਦਾ ਹੈ। ਇਸ ਪ੍ਰਕਿਰਿਆ ਨਾਲ ਨਾ ਸਿਰਫ ਕੱਚੇ ਮਾਲ ਦੀ ਕੀਮਤ ਵਧਦੀ ਹੈ, ਸਗੋਂ ਉਦਯੋਗਕ ਲੜੀ ਨੂੰ ਵੀ ਮਜਬੂਤੀ ਮਿਲਦੀ ਹੈ। ਕੋਆਪਰੇਟਿਵ ਮਾਡਲ ਦੇ ਤਹਿਤ ਇਸ ਦਾ ਲਾਭ ਸਿੱਧਾ ਕਿਸਾਨਾਂ ਅਤੇ ਮੈਂਬਰਾਂ ਤੱਕ ਪਹੁੰਚਦਾ ਸੀ। ਪਰ ਸਮੇਂ ਦੇ ਨਾਲ ਹਾਲਾਤ ਬਦਲਦੇ ਗਏ। ਕਪਾਹ ਦੀ ਫਸਲ ‘ਤੇ ਪੈਣ ਵਾਲੇ ਕੀੜਿਆਂ ਅਤੇ ਮੌਸਮੀ ਬਦਲਾਅ ਨੇ ਖੇਤੀਬਾੜੀ ਨੂੰ ਪ੍ਰਭਾਵਿਤ ਕੀਤਾ। ਇਸ ਦੇ ਨਾਲ ਹੀ ਮਿਲ ਅੰਦਰ ਪ੍ਰਬੰਧਕੀ ਕਮਜੋਰੀਆਂ, ਅਣਗਹਿਲੀ ਅਤੇ ਭਿ੍ਰਸਟਾਚਾਰ ਦੇ ਦੋਸ ਵੀ ਸਾਹਮਣੇ ਆਏ। ਕਿਹਾ ਜਾਂਦਾ ਹੈ ਕਿ ਕਈ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਲਾਪਰਵਾਹੀ ਅਤੇ ਨਿੱਜੀ ਲਾਭ ਲਈ ਕੀਤੇ ਗਏ ਕਦਮਾਂ ਨੇ ਇਸ ਸੰਸਥਾ ਨੂੰ ਅੰਦਰੋਂ ਖੋਖਲਾ ਕਰ ਦਿੱਤਾ। ਇਸ ਦਾ ਨਤੀਜਾ ਇਹ ਨਿਕਲਿਆ ਕਿ ਕਰੀਬ 13-14 ਸਾਲ ਲੋਕ ਸੇਵਾ ਕਰਨ ਤੋਂ ਬਾਅਦ 1998-99 ਵਿਚ ਇਹ ਮਿਲ ਬੰਦ ਹੋ ਗਈ। ਇਸ ਨਾਲ ਸੈਂਕੜੇ ਮਜਦੂਰ ਬੇਰੁਜਗਾਰ ਹੋ ਗਏ ਅਤੇ ਤਪਾ ਦੀ ਆਰਥਿਕਤਾ ਨੂੰ ਵੀ ਵੱਡਾ ਝਟਕਾ ਲੱਗਾ ਜਦਕਿ ਮਿੱਲ ਅੰਦਰ ਪੱਕੇ ਸਰਕਾਰੀ ਕਰਮਚਾਰੀਆਂ ਦੀ ਤਾਇਨਾਤੀ ਸਰਕਾਰ ਵੱਲੋ ਕੋ-ਆਪਰੇਟਿਵ ਦੇ ਹੋਰਨਾਂ ਅਦਾਰਿਆਂ ਵਿਚ ਕਰ ਦਿੱਤੀ ਗਈ ਸੀ। ਮਿੱਲ ਦੇ ਬੰਦ ਹੋਣ ਦਾ ਸਹਿਰ ਦੇ ਵਪਾਰ ‘ਤੇ ਵੀ ਨਕਾਰਾਤਮਕ ਅਸਰ ਪਿਆ ਕਿਉਂਕਿ ਮਿੱਲ ਦੇ ਕਰਮਚਾਰੀਆਂ ਦੀ ਖਰੀਦ-ਫਰੋਖਤ ਨਾਲ ਹੀ ਬਜਾਰ ਦੀ ਗਤੀ ਚੱਲਦੀ ਸੀ। ਬਾਅਦ ਵਿਚ ਕੋਆਪਰੇਟਿਵ ਵਿਭਾਗ ਵੱਲੋਂ ਇਸ ਮਿੱਲ ਨੂੰ ਮੁੜ ਚਾਲੂ ਕਰਨ ਲਈ ਲੀਜ ‘ਤੇ ’ ਸ਼ਿਵਾ ਸਪੈਸ਼ਲਿਸਟੀ ਯਾਰਨਜ ਲਿਮਿਟਡ ‘ ਨਾਂਅ ਦੀ ਕੰਪਨੀ ਨੂੰ ਦੇਣ ਦੇ ਨਾਲ ਇਸ ਦੀ ਮਸ਼ੀਨਰੀ ਨੂੰ ਵੇਚ ਦਿੱਤਾ ਗਿਆ ਜੋ ਕਿ ਵਿਦੇਸ਼ੀ ਮਸ਼ੀਨਰੀ ਵਜੋ ਆਪਣੇ ਸਮੇਂ ਵਿਚ ਬੇਹੱਦ ਕਾਰਖਾਨੇਦਾਰਾਂ ਵਿਚ ਮਕਬੂਲ ਸੀ। “ਸ਼ਿਵਾ ਸਪੈਸ਼ਲਿਸਟੀ ਯਾਰਨਜ ਲਿਮਿਟਡ” ਦੇ ਨਾਮ ਹੇਠ ਇਹ ਇਕਾਈ ਦੁਬਾਰਾ ਚੱਲਣੀ ਸੁਰੂ ਹੋਈ ਭਾਵੇਂ ਇਹ ਪਹਿਲਾਂ ਵਾਂਗ ਤਰੱਕੀ ਨਹੀਂ ਕਰ ਸਕੀ ਸੀ, ਪਰ ਫਿਰ ਵੀ ਕੁਝ ਹੱਦ ਤੱਕ ਢੀਚਕ-2 ਚਲਦੀ ਮਿੱਲ ਅੰਦਰ ਰੁਜਗਾਰ ਦੇ ਮੌਕੇ ਬਣੇ ਰਹੇ ਅਤੇ ਉਦਯੋਗਕ ਗਤੀਵਿਧੀਆਂ ਜਾਰੀ ਰਹੀਆਂ। ਇਸ ਦੇ ਬਾਵਜੂਦ, ਖੇਤੀਬਾੜੀ ਦੇ ਰੁਝਾਨਾਂ ਵਿਚ ਆਏ ਵੱਡੇ ਬਦਲਾਅ, ਖਾਸ ਕਰਕੇ ਨਰਮੇ-ਕਪਾਹ ਦੀ ਥਾਂ ਝੋਨੇ ਦੀ ਫਸਲ ਵੱਲ ਕਿਸਾਨਾਂ ਦੇ ਰੁਝਾਨ ਨੇ ਇਸ ਮਿੱਲ ਦੀ ਮੂਲ ਜਰੂਰਤ ਨੂੰ ਹੀ ਘਟਾ ਦਿੱਤਾ।

ਕੱਚੇ ਮਾਲ ਦੀ ਘਾਟ ਕਾਰਨ ਮਿਲ ਦੀ ਕਾਰਗੁਜਾਰੀ ਲਗਾਤਾਰ ਪ੍ਰਭਾਵਿਤ ਹੋਈ ਅਤੇ ਆਖਿਰਕਾਰ ਇਹ ਇਕਾਈ ਮੁੜ ਬੰਦ ਹੋ ਗਈ। ਮੌਜੂਦਾ ਸਮੇਂ ਵਿਚ ਇਸ ਮਿੱਲ ਦੀ ਜਮੀਨ ਅਤੇ ਸੰਪਤੀ ਨੂੰ ਲੈ ਕੇ ਵੱਖ-ਵੱਖ ਪ੍ਰਕਿਰਿਆਵਾਂ ਤੇਜੀ ਨਾਲ ਚਲ ਰਹੀਆਂ ਹਨ। ਇਲਾਕੇ ਦੇ ਲੋਕਾਂ ਵਿਚ ਇਹ ਚਰਚਾ ਹੈ ਕਿ ਕੀ ਇਸ ਜਗ੍ਹਾ ‘ਤੇ ਕੋਈ ਨਵਾਂ ਉਦਯੋਗ ਲੱਗੇਗਾ ਜਾਂ ਇਸਦੀ ਵਰਤੋਂ ਕਿਸੇ ਹੋਰ ਉਦੇਸ ਲਈ ਕੀਤੀ ਜਾਵੇਗੀ। ਪਰ ਇਹ ਗੱਲ ਪੱਕੀ ਹੈ ਕਿ ਇਹ ਮਿਲ ਤਪਾ ਦੇ ਇਤਿਹਾਸ ਦਾ ਇਕ ਅਹਿਮ ਹਿੱਸਾ ਰਹੀ ਹੈ। “ਦੀ ਬਰਨਾਲਾ ਕੋ-ਆਪਰੇਟਿਵ ਸਪਿਨਿੰਗ ਮਿਲਜ” ਦੀ ਕਹਾਣੀ ਸਹਿਕਾਰੀ ਅਦਾਰਿਆਂ ਦੀ ਸੰਭਾਵਨਾ ਅਤੇ ਚੁਣੌਤੀਆਂ ਦੋਹਾਂ ਨੂੰ ਦਰਸਾਉਂਦੀ ਹੈ। ਜਿੱਥੇ ਇਕ ਪਾਸੇ ਇਹ ਮਾਡਲ ਲੋਕਾਂ ਨੂੰ ਜੋੜ ਕੇ ਵੱਡੇ ਉਦਯੋਗ ਖੜੇ ਕਰ ਸਕਦਾ ਹੈ, ਉੱਥੇ ਹੀ ਪ੍ਰਬੰਧਕੀ ਕਮਜੋਰੀਆਂ ਅਤੇ ਬਦਲਦੇ ਹਾਲਾਤ ਇਸ ਨੂੰ ਡੇਗ ਵੀ ਸਕਦੇ ਹਨ। ਅੰਤ ਵਿਚ ਕਿਹਾ ਜਾ ਸਕਦਾ ਹੈ ਕਿ ਇਹ ਮਿੱਲ ਸਿਰਫ ਇਕ ਉਦਯੋਗ ਨਹੀਂ ਸੀ, ਸਗੋਂ ਤਪਾ ਅਤੇ ਆਸ-ਪਾਸ ਦੇ ਇਲਾਕੇ ਦੀ ਆਰਥਿਕ ਅਤੇ ਸਮਾਜਿਕ ਪਹਿਚਾਣ ਦਾ ਅਟੁੱਟ ਹਿੱਸਾ ਸੀ। ਇਸ ਦੀ ਚੜਤ ਅਤੇ ਪਤਨ ਦੋਹਾਂ ਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਸਿੱਖਣ ਯੋਗ ਕਹਾਣੀ ਹਨ।

 

Have something to say? Post your comment

More in Punjab

ਪ੍ਰੈੱਸ ਕਲੱਬ (ਰਜਿ.) ਵੱਲੋਂ "ਧਰਤੀ, ਰੁੱਖ, ਹਵਾ ਤੇ ਪਾਣੀ ਨਾ ਸਾਂਭੇ ਤਾਂ ਖ਼ਤਮ ਕਹਾਣੀ" ਵਿਸ਼ੇ 'ਤੇ ਪ੍ਰਭਾਵਸ਼ਾਲੀ ਸੈਮੀਨਾਰ

ਕਾਲੇ ਦੌਰ ਦੀ ਇੱਕ ਯਾਦ: ਵੀਡੀਓ ਕੈਸਟਾਂ, ਵੰਗਾਰ ਅਤੇ ਇਨਸਾਨੀਅਤ ਦਾ ਦਰਦ

ਵੱਡੇ-ਵੱਡੇ ਸਿਆਸੀ ਧੁੰਨਤਰਾਂ ਜੋ ਨਾ ਕਰ ਸਕੇ, ਉਹ 'ਕੁੱਲੀਆਂ' 'ਚੋਂ ਉੱਠੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਰ ਵਿਖਾਇਆ; ਤਪਾ ਨਗਰ ਕੌਂਸਲ 'ਚ ਸਰਬਸੰਮਤੀ ਨਾਲ ਪ੍ਰਧਾਨਗੀ ਚੋਣ ਕਰਵਾ ਕੇ ਰਚਿਆ ਨਵਾਂ ਇਤਿਹਾਸ

ਸਬ ਡਿਵੀਜ਼ਨਲ ਹਸਪਤਾਲ ਤਪਾ ਨੂੰ ਮਿਲੇ ਨਵੇਂ ਸੀਨੀਅਰ ਮੈਡੀਕਲ ਅਫਸਰ, ਡਾ. ਸੰਜੇ ਕੁਮਾਰ ਨੇ ਸੰਭਾਲਿਆ ਅਹੁਦਾ

FCI ਰਾਮਪੁਰਾ ਫੂਲ ਮੁੜ ਵਿਵਾਦ ਵਿਚ, ਅਧਿਕਾਰੀਆਂ ‘ਤੇ ਮਿੱਲਰ ਵੱਲੋਂ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼

ਭਦੌੜ ਪੁਲਿਸ ਦਾ ਖੁਲਾਸਾ: ਨਸ਼ਾ ਤਸਕਰੀ ਦੇ ਦੋਸ਼ ’ਚ ਏਅਰਫੋਰਸ ਦਾ ਜਵਾਨ ਕਾਬੂ, ਬੈਗ ’ਚੋਂ ਮਿਲੀ ਲੱਖਾਂ ਦੀ ਅਫ਼ੀਮ

ਤਪਾ ਵਿਚ ਇਸ ਵਾਰ ਕੌਸਲਰਾਂ ਦੇ ਕੋਠੇ ਨ੍ਹੀ ਬੋਲੇ ਕਾਂ, ਪ੍ਰਧਾਨਗੀ- ਲੈਣ ਦੇਣ ਨੂੰ ਕੱਖ ਨ੍ਹੀ ਚ+ਤ+ਰੋ ਚਾਹ ਧਰ ਲੈ

ਪਟਿਆਲਾ ਵਿਖੇ ਮੁਲਾਜ਼ਮਾਂ ’ਤੇ ਕੀਤਾ ਜ਼ੁਲਮ ‘ਆਪ’ ਸਰਕਾਰ ਦੇ ਕਫ਼ਨ ’ਚ ਆਖਰੀ ਕਿੱਲ ਸਾਬਤ ਹੋਵੇਗਾ: ਵਿਧਾਇਕ ਢਿੱਲੋਂ

ਕੀਤੂ ਵਿਵਾਦ: ਨਵੇਂ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਦੀਆਂ ਵਧੀਆਂ ਮੁਸ਼ਕਲਾਂ, ਅਸਤੀਫ਼ੇ ਜਾਂ ਮਾਫ਼ੀ ਦੀ ਚਰਚਾ ਤੇਜ਼ ---ਬਿੱਟੂ ਤੇ ਰਣੌਤ ਤੋਂ ਬਾਅਦ ਢਿੱਲੋਂ ਨੇ ਵੀ ਵਰਤਿਆ ਪੈਂਤੜਾ: ਚੋਣਾਂ ਸਿਰ ’ਤੇ, ਭਾਜਪਾ ਲਈ ਖੜ੍ਹੀ ਹੋਈ ਵੱਡੀ ਮੁਸੀਬਤ

ਅਫਵਾਹਾਂ ਨੂੰ ਵਿਰਾਮ: ਡਾ. ਬਾਲ ਚੰਦ ਬਾਂਸਲ ਨੇ ਆਪ ਅਤੇ ਵਿਧਾਇਕ ਲਾਭ ਸਿੰਘ ਉਗੋਕੇ ਨਾਲ ਜਤਾਈ ਵਚਨਬੱਧਤਾ