Tuesday, August 04, 2026
BREAKING NEWS
ਤਪਾ ਡਾਕਟਰ ਐਸੋਸੀਏਸ਼ਨ ਨੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਕੀਤਾ ਸਨਮਾਨਿਤ, ਸੇਵਾ ਭਾਵਨਾ ਨੂੰ ਮਿਲੀ ਸਰਾਹਨਾਪ੍ਰੈੱਸ ਕਲੱਬ (ਰਜਿ.) ਵੱਲੋਂ "ਧਰਤੀ, ਰੁੱਖ, ਹਵਾ ਤੇ ਪਾਣੀ ਨਾ ਸਾਂਭੇ ਤਾਂ ਖ਼ਤਮ ਕਹਾਣੀ" ਵਿਸ਼ੇ 'ਤੇ ਪ੍ਰਭਾਵਸ਼ਾਲੀ ਸੈਮੀਨਾਰਕਾਲੇ ਦੌਰ ਦੀ ਇੱਕ ਯਾਦ: ਵੀਡੀਓ ਕੈਸਟਾਂ, ਵੰਗਾਰ ਅਤੇ ਇਨਸਾਨੀਅਤ ਦਾ ਦਰਦਵੱਡੇ-ਵੱਡੇ ਸਿਆਸੀ ਧੁੰਨਤਰਾਂ ਜੋ ਨਾ ਕਰ ਸਕੇ, ਉਹ 'ਕੁੱਲੀਆਂ' 'ਚੋਂ ਉੱਠੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਰ ਵਿਖਾਇਆ; ਤਪਾ ਨਗਰ ਕੌਂਸਲ 'ਚ ਸਰਬਸੰਮਤੀ ਨਾਲ ਪ੍ਰਧਾਨਗੀ ਚੋਣ ਕਰਵਾ ਕੇ ਰਚਿਆ ਨਵਾਂ ਇਤਿਹਾਸਸਬ ਡਿਵੀਜ਼ਨਲ ਹਸਪਤਾਲ ਤਪਾ ਨੂੰ ਮਿਲੇ ਨਵੇਂ ਸੀਨੀਅਰ ਮੈਡੀਕਲ ਅਫਸਰ, ਡਾ. ਸੰਜੇ ਕੁਮਾਰ ਨੇ ਸੰਭਾਲਿਆ ਅਹੁਦਾFCI ਰਾਮਪੁਰਾ ਫੂਲ ਮੁੜ ਵਿਵਾਦ ਵਿਚ, ਅਧਿਕਾਰੀਆਂ ‘ਤੇ ਮਿੱਲਰ ਵੱਲੋਂ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼ਭਦੌੜ ਪੁਲਿਸ ਦਾ ਖੁਲਾਸਾ: ਨਸ਼ਾ ਤਸਕਰੀ ਦੇ ਦੋਸ਼ ’ਚ ਏਅਰਫੋਰਸ ਦਾ ਜਵਾਨ ਕਾਬੂ, ਬੈਗ ’ਚੋਂ ਮਿਲੀ ਲੱਖਾਂ ਦੀ ਅਫ਼ੀਮਤਪਾ ਵਿਚ ਇਸ ਵਾਰ ਕੌਸਲਰਾਂ ਦੇ ਕੋਠੇ ਨ੍ਹੀ ਬੋਲੇ ਕਾਂ, ਪ੍ਰਧਾਨਗੀ- ਲੈਣ ਦੇਣ ਨੂੰ ਕੱਖ ਨ੍ਹੀ ਚ+ਤ+ਰੋ ਚਾਹ ਧਰ ਲੈਪਟਿਆਲਾ ਵਿਖੇ ਮੁਲਾਜ਼ਮਾਂ ’ਤੇ ਕੀਤਾ ਜ਼ੁਲਮ ‘ਆਪ’ ਸਰਕਾਰ ਦੇ ਕਫ਼ਨ ’ਚ ਆਖਰੀ ਕਿੱਲ ਸਾਬਤ ਹੋਵੇਗਾ: ਵਿਧਾਇਕ ਢਿੱਲੋਂਕੀਤੂ ਵਿਵਾਦ: ਨਵੇਂ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਦੀਆਂ ਵਧੀਆਂ ਮੁਸ਼ਕਲਾਂ, ਅਸਤੀਫ਼ੇ ਜਾਂ ਮਾਫ਼ੀ ਦੀ ਚਰਚਾ ਤੇਜ਼ ---ਬਿੱਟੂ ਤੇ ਰਣੌਤ ਤੋਂ ਬਾਅਦ ਢਿੱਲੋਂ ਨੇ ਵੀ ਵਰਤਿਆ ਪੈਂਤੜਾ: ਚੋਣਾਂ ਸਿਰ ’ਤੇ, ਭਾਜਪਾ ਲਈ ਖੜ੍ਹੀ ਹੋਈ ਵੱਡੀ ਮੁਸੀਬਤ

Punjab

ਕਹਿਰ ਬਣ ਕੇ ਆਇਆ ਤੇਜ਼ ਰਫ਼ਤਾਰ ਟਰੱਕ: ਸਕੂਟੀ ਸਵਾਰ ਮਹਿਲਾ ਦੀ ਦਰਦਨਾਕ ਮੌਤ, ਸਹੁਰਾ ਹਸਪਤਾਲ `ਚ ਜ਼ੇਰੇ ਇਲਾਜ

April 21, 2026 05:09 PM

ਕਹਿਰ ਬਣ ਕੇ ਆਇਆ ਤੇਜ਼ ਰਫ਼ਤਾਰ ਟਰੱਕ: ਸਕੂਟੀ ਸਵਾਰ ਮਹਿਲਾ ਦੀ ਦਰਦਨਾਕ ਮੌਤ, ਸਹੁਰਾ ਹਸਪਤਾਲ `ਚ ਜ਼ੇਰੇ ਇਲਾਜ
---ਤਪਾ-ਢਿਲਵਾਂ ਰੋਡ `ਤੇ ਰੂਹ ਕੰਬਾਊ ਹਾਦਸਾ: ਦੋ ਮਾਸੂਮ ਬੱਚੀਆਂ ਦੇ ਸਿਰੋਂ ਉੱਠਿਆ ਮਾਂ ਦਾ ਸਾਇਆ
ਤਪਾ ਮੰਡੀ, 21 ਅਪ੍ਰੈਲ ((ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ)–: ਤਪਾ-ਢਿਲਵਾਂ ਰੋਡ `ਤੇ ਇਕ ਅਤਿ ਦੁਖਦਾਈ ਘਟਨਾ ਵਾਪਰੀ। ਜਿਥੇ ਇਕ ਬੇਕਾਬੂ ਟਰੱਕ ਦੀ ਲਪੇਟ ’ਚ ਆਉਣ ਨਾਲ ਸਕੂਟੀ ਸਵਾਰ ਮਹਿਲਾ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੇਖਣ ਵਾਲਿਆਂ ਦੀਆਂ ਰੂਹਾਂ ਕੰਬ ਗਈਆਂ। ਜਾਣਕਾਰੀ ਅਨੁਸਾਰ ਪਿੰਡ ਢਿਲਵਾਂ ਦੀ ਨਿਵਾਸੀ ਸਿਮਰਨਜੀਤ ਕੌਰ ਪਤਨੀ ਹਰਦੇਵ ਸਿੰਘ ਆਪਣੇ ਸਹੁਰੇ ਗੁਰਮੇਲ ਸਿੰਘ ਨਾਲ ਸਕੂਟੀ ’ਤੇ ਸਵਾਰ ਹੋ ਕੇ ਤਪਾ ਸੁਵਿਧਾ ਕੇਂਦਰ ਤੋਂ ਕਿਸੇ ਜ਼ਰੂਰੀ ਕੰਮ ਤੋਂ ਵਾਪਸ ਆਪਣੇ ਪਿੰਡ ਜਾ ਰਹੀ ਸੀ। ਜਦੋਂ ਉਹ ਤਪਾ-ਢਿਲਵਾਂ ਮਾਰਗ `ਤੇ ਸਥਿਤ ਗੈਸ ਏਜੰਸੀ ਦੇ ਕੋਲ ਪਹੁੰਚੇ ਤਾਂ ਪਿੱਛੋਂ ਆ ਰਹੇ ਇਕ ਟਰੱਕ ਚਾਲਕ ਨੇ ਅਚਾਨਕ ਬ੍ਰੇਕ ਮਾਰ ਦਿੱਤੀ। ਟਰੱਕ ਦੀ ਅਚਾਨਕ ਹਰਕਤ ਕਾਰਨ ਸਕੂਟੀ ਦਾ ਸੰਤੁਲਨ ਵਿਗੜ ਗਿਆ ਤੇ ਸਿਮਰਨਜੀਤ ਕੌਰ ਸੜਕ `ਤੇ ਡਿੱਗ ਗਈ। ਚਸ਼ਮਦੀਦਾਂ ਮੁਤਾਬਕ ਸੜਕ `ਤੇ ਡਿੱਗਦੇ ਸਾਰ ਹੀ ਸਿਮਰਨਜੀਤ ਕੌਰ ਟਰੱਕ ਦੇ ਪਿਛਲੇ ਟਾਇਰ ਦੀ ਲਪੇਟ ’ਚ ਆ ਗਈ। ਟਰੱਕ ਨੇ ਮਹਿਲਾ ਦੇ ਸਿਰ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਜਿਸ ਕਾਰਨ ਉਸ ਦੀ ਮੌਕੇ `ਤੇ ਹੀ ਮੌਤ ਹੋ ਗਈ। ਇਸ ਹਾਦਸੇ ’ਚ ਉਸ ਦਾ ਸਹੁਰਾ ਗੁਰਮੇਲ ਸਿੰਘ ਵੀ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਤੁਰੰਤ ਸਿਵਲ ਹਸਪਤਾਲ ਤਪਾ ਪਹੁੰਚਾਇਆ ਗਿਆ।
---ਫਰਾਰ ਟਰੱਕ ਡਰਾਈਵਰ ਨੂੰ ਘੇਰਿਆ
ਹਾਦਸੇ ਤੋਂ ਬਾਅਦ ਟਰੱਕ ਚਾਲਕ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਸੀ। ਪਰ ਮੌਜੂਦ ਲੋਕਾਂ ਦੀ ਮੁਸਤੈਦੀ ਸਦਕਾ ਟਰੱਕ ਨੂੰ ਅੱਗੇ ਜਾ ਕੇ ਘੇਰ ਲਿਆ ਗਿਆ। ਸੂਚਨਾ ਮਿਲਦੇ ਹੀ ਪੁਲਿਸ ਚੌਕੀ ਦੇ ਇੰਚਾਰਜ ਬਲਜੀਤ ਸਿੰਘ ਢਿਲੋਂ ਪੁਲਿਸ ਫੋਰਸ ਸਮੇਤ ਮੌਕੇ `ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਬਰਨਾਲਾ ਮੋਰਚਰੀ ਭੇਜ ਦਿੱਤਾ ਹੈ ਤੇ ਟਰੱਕ ਚਾਲਕ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
---ਪਰਿਵਾਰ `ਤੇ ਟੁੱਟਿਆ ਮੁਸੀਬਤਾਂ ਦਾ ਪਹਾੜ
ਮ੍ਰਿਤਕਾ ਸਿਮਰਨਜੀਤ ਕੌਰ ਆਪਣੇ ਪਿੱਛੇ ਦੋ ਮਾਸੂਮ ਬੇਟੀਆਂ ਛੱਡ ਗਈ ਹੈ। ਇਸ ਹਾਦਸੇ ਨੇ ਹੱਸਦੇ-ਵੱਸਦੇ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਹੈ। ਮਹਿਲਾ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਢਿਲਵਾਂ ’ਚ ਮਾਤਮ ਪਸਰ ਗਿਆ ਤੇ ਵੱਡੀ ਗਿਣਤੀ ’ਚ ਪਿੰਡ ਵਾਸੀ ਹਸਪਤਾਲ ਤੇ ਘਟਨਾ ਵਾਲੀ ਥਾਂ `ਤੇ ਇਕੱਠੇ ਹੋ ਗਏ।

Have something to say? Post your comment

More in Punjab

ਤਪਾ ਡਾਕਟਰ ਐਸੋਸੀਏਸ਼ਨ ਨੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਕੀਤਾ ਸਨਮਾਨਿਤ, ਸੇਵਾ ਭਾਵਨਾ ਨੂੰ ਮਿਲੀ ਸਰਾਹਨਾ

ਪ੍ਰੈੱਸ ਕਲੱਬ (ਰਜਿ.) ਵੱਲੋਂ "ਧਰਤੀ, ਰੁੱਖ, ਹਵਾ ਤੇ ਪਾਣੀ ਨਾ ਸਾਂਭੇ ਤਾਂ ਖ਼ਤਮ ਕਹਾਣੀ" ਵਿਸ਼ੇ 'ਤੇ ਪ੍ਰਭਾਵਸ਼ਾਲੀ ਸੈਮੀਨਾਰ

ਕਾਲੇ ਦੌਰ ਦੀ ਇੱਕ ਯਾਦ: ਵੀਡੀਓ ਕੈਸਟਾਂ, ਵੰਗਾਰ ਅਤੇ ਇਨਸਾਨੀਅਤ ਦਾ ਦਰਦ

ਵੱਡੇ-ਵੱਡੇ ਸਿਆਸੀ ਧੁੰਨਤਰਾਂ ਜੋ ਨਾ ਕਰ ਸਕੇ, ਉਹ 'ਕੁੱਲੀਆਂ' 'ਚੋਂ ਉੱਠੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਰ ਵਿਖਾਇਆ; ਤਪਾ ਨਗਰ ਕੌਂਸਲ 'ਚ ਸਰਬਸੰਮਤੀ ਨਾਲ ਪ੍ਰਧਾਨਗੀ ਚੋਣ ਕਰਵਾ ਕੇ ਰਚਿਆ ਨਵਾਂ ਇਤਿਹਾਸ

ਸਬ ਡਿਵੀਜ਼ਨਲ ਹਸਪਤਾਲ ਤਪਾ ਨੂੰ ਮਿਲੇ ਨਵੇਂ ਸੀਨੀਅਰ ਮੈਡੀਕਲ ਅਫਸਰ, ਡਾ. ਸੰਜੇ ਕੁਮਾਰ ਨੇ ਸੰਭਾਲਿਆ ਅਹੁਦਾ

FCI ਰਾਮਪੁਰਾ ਫੂਲ ਮੁੜ ਵਿਵਾਦ ਵਿਚ, ਅਧਿਕਾਰੀਆਂ ‘ਤੇ ਮਿੱਲਰ ਵੱਲੋਂ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼

ਭਦੌੜ ਪੁਲਿਸ ਦਾ ਖੁਲਾਸਾ: ਨਸ਼ਾ ਤਸਕਰੀ ਦੇ ਦੋਸ਼ ’ਚ ਏਅਰਫੋਰਸ ਦਾ ਜਵਾਨ ਕਾਬੂ, ਬੈਗ ’ਚੋਂ ਮਿਲੀ ਲੱਖਾਂ ਦੀ ਅਫ਼ੀਮ

ਤਪਾ ਵਿਚ ਇਸ ਵਾਰ ਕੌਸਲਰਾਂ ਦੇ ਕੋਠੇ ਨ੍ਹੀ ਬੋਲੇ ਕਾਂ, ਪ੍ਰਧਾਨਗੀ- ਲੈਣ ਦੇਣ ਨੂੰ ਕੱਖ ਨ੍ਹੀ ਚ+ਤ+ਰੋ ਚਾਹ ਧਰ ਲੈ

ਪਟਿਆਲਾ ਵਿਖੇ ਮੁਲਾਜ਼ਮਾਂ ’ਤੇ ਕੀਤਾ ਜ਼ੁਲਮ ‘ਆਪ’ ਸਰਕਾਰ ਦੇ ਕਫ਼ਨ ’ਚ ਆਖਰੀ ਕਿੱਲ ਸਾਬਤ ਹੋਵੇਗਾ: ਵਿਧਾਇਕ ਢਿੱਲੋਂ

ਕੀਤੂ ਵਿਵਾਦ: ਨਵੇਂ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਦੀਆਂ ਵਧੀਆਂ ਮੁਸ਼ਕਲਾਂ, ਅਸਤੀਫ਼ੇ ਜਾਂ ਮਾਫ਼ੀ ਦੀ ਚਰਚਾ ਤੇਜ਼ ---ਬਿੱਟੂ ਤੇ ਰਣੌਤ ਤੋਂ ਬਾਅਦ ਢਿੱਲੋਂ ਨੇ ਵੀ ਵਰਤਿਆ ਪੈਂਤੜਾ: ਚੋਣਾਂ ਸਿਰ ’ਤੇ, ਭਾਜਪਾ ਲਈ ਖੜ੍ਹੀ ਹੋਈ ਵੱਡੀ ਮੁਸੀਬਤ