Tuesday, August 18, 2026
BREAKING NEWS
ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”, ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆਤਪਾ ਡਾਕਟਰ ਐਸੋਸੀਏਸ਼ਨ ਨੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਕੀਤਾ ਸਨਮਾਨਿਤ, ਸੇਵਾ ਭਾਵਨਾ ਨੂੰ ਮਿਲੀ ਸਰਾਹਨਾਪ੍ਰੈੱਸ ਕਲੱਬ (ਰਜਿ.) ਵੱਲੋਂ "ਧਰਤੀ, ਰੁੱਖ, ਹਵਾ ਤੇ ਪਾਣੀ ਨਾ ਸਾਂਭੇ ਤਾਂ ਖ਼ਤਮ ਕਹਾਣੀ" ਵਿਸ਼ੇ 'ਤੇ ਪ੍ਰਭਾਵਸ਼ਾਲੀ ਸੈਮੀਨਾਰਕਾਲੇ ਦੌਰ ਦੀ ਇੱਕ ਯਾਦ: ਵੀਡੀਓ ਕੈਸਟਾਂ, ਵੰਗਾਰ ਅਤੇ ਇਨਸਾਨੀਅਤ ਦਾ ਦਰਦਵੱਡੇ-ਵੱਡੇ ਸਿਆਸੀ ਧੁੰਨਤਰਾਂ ਜੋ ਨਾ ਕਰ ਸਕੇ, ਉਹ 'ਕੁੱਲੀਆਂ' 'ਚੋਂ ਉੱਠੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਰ ਵਿਖਾਇਆ; ਤਪਾ ਨਗਰ ਕੌਂਸਲ 'ਚ ਸਰਬਸੰਮਤੀ ਨਾਲ ਪ੍ਰਧਾਨਗੀ ਚੋਣ ਕਰਵਾ ਕੇ ਰਚਿਆ ਨਵਾਂ ਇਤਿਹਾਸਸਬ ਡਿਵੀਜ਼ਨਲ ਹਸਪਤਾਲ ਤਪਾ ਨੂੰ ਮਿਲੇ ਨਵੇਂ ਸੀਨੀਅਰ ਮੈਡੀਕਲ ਅਫਸਰ, ਡਾ. ਸੰਜੇ ਕੁਮਾਰ ਨੇ ਸੰਭਾਲਿਆ ਅਹੁਦਾFCI ਰਾਮਪੁਰਾ ਫੂਲ ਮੁੜ ਵਿਵਾਦ ਵਿਚ, ਅਧਿਕਾਰੀਆਂ ‘ਤੇ ਮਿੱਲਰ ਵੱਲੋਂ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼ਭਦੌੜ ਪੁਲਿਸ ਦਾ ਖੁਲਾਸਾ: ਨਸ਼ਾ ਤਸਕਰੀ ਦੇ ਦੋਸ਼ ’ਚ ਏਅਰਫੋਰਸ ਦਾ ਜਵਾਨ ਕਾਬੂ, ਬੈਗ ’ਚੋਂ ਮਿਲੀ ਲੱਖਾਂ ਦੀ ਅਫ਼ੀਮਤਪਾ ਵਿਚ ਇਸ ਵਾਰ ਕੌਸਲਰਾਂ ਦੇ ਕੋਠੇ ਨ੍ਹੀ ਬੋਲੇ ਕਾਂ, ਪ੍ਰਧਾਨਗੀ- ਲੈਣ ਦੇਣ ਨੂੰ ਕੱਖ ਨ੍ਹੀ ਚ+ਤ+ਰੋ ਚਾਹ ਧਰ ਲੈ

Punjab

ਤਪਾ ਨਗਰ ਕੋਸਲ ਚੋਣ- ਵਾਰਡ ਨੰਬਰ 6, ਟੀਡਿਆਂ ਨਾਲ ਢੋਲਕੀ ਵੱਜਣੀ ਹੋਈ ਸ਼ੁਰੂ

May 18, 2026 01:38 PM

 ਤਪਾ ਚੋਣਾਂ ਦਾ ਵਾਰਡ ਨੰਬਰ 6: 'ਭੂਰੇ' ਰੂਪੀ ਰਿੱਛ ਦੀ ਜੱਫੀ ਅਤੇ ਬਿਨਾਂ ਸੁਰ-ਤਾਲ ਦੇ ਵੱਜਦੀਆਂ ਢੋਲਕੀਆਂ

 ਸਿਆਸੀ ਜੰਗ ਵਿੱਚ ਤੋਪਾਂ ਦਾ ਰੁਖ਼: ਜਿੱਥੇ 'ਰਾਜੇ ਭੋਜ' ਨੂੰ ਨਕਾਰਨ ਵਾਲੇ ਹੁਣ 'ਫੱਤੂ ਤੇਲੀ' ਦੀ ਟੱਲੀ ਖੜਕਾਉਣ ਤੁਰੇ

7ਡੇਅ ਨਿਊਜ ਸਰਵਿਸ, 

                                                               ਤਪਾ ਨਗਰ ਕੌਂਸਲ ਚੋਣਾਂ ਦੇ ਵਾਰਡ ਨੰਬਰ ਛੇ ਵਿੱਚ ਅੰਦਰਲੀ ਸਿਆਸੀ ਜੰਗ ਨੇ ਇਸ ਵਾਰ ਅਜਿਹਾ ਰੰਗ ਵੇਖਾਇਆ ਹੈ ਕਿ ਸਿਆਸਤ ਦੀਆਂ ਤੋਪਾਂ ਨੇ ਆਪਣਾ ਮੂੰਹ ਆਮ ਲੋਕਾਂ ਅਤੇ ਤਮਾਸ਼ਬੀਨਾਂ ਵੱਲ ਕਰ ਲਿਆ ਹੈ, ਜਿਸ ਕਾਰਨ ਵਾਰਡ ਅੰਦਰ ਟੀਡਿਆਂ ਨਾਲ ਢੋਲਕੀ ਵੱਜਣੀ ਸ਼ੁਰੂ ਹੋ ਗਈ ਹੈ। ਸਥਿਤੀ ਇਹ ਬਣ ਗਈ ਹੈ ਕਿ ਵਾਰਡ ਅੰਦਰ ਸਿਆਸੀ ਘਟਨਾ ਵਾਪਰਨ ਦੀ ਖ਼ਬਰ ਕੰਨੀਂ ਪੈਂਦਿਆਂ ਸਾਰ ਹੀ ਦਰਜਨ ਭਰ ਪਤੰਦਰ ਬਿਨਾਂ ਅੱਗਾ-ਪਿੱਛਾ ਸੋਚੇ ਤਹਿਸੀਲ ਵੱਲ ਨੂੰ ਭੱਜ ਨਿਕਲੇ; ਭਲਿਓ-ਮਾਣਸੋ ਕੋਈ ਪੁੱਛਣ ਵਾਲਾ ਹੋਵੇ ਕਿ ਜਿਸ ਕੰਮ ਦੀ ਤੁਹਾਨੂੰ ਨਾ ਸੁਰ ਦਾ ਪਤਾ ਹੈ ਅਤੇ ਨਾ ਹੀ ਤਾਲ ਦਾ, ਫਿਰ ਸੰਗੀਤ ਵਾਲਾ ਬਾਜਾ ਗਲ ਵਿੱਚ ਪਾਉਣ ਲਈ ਇੰਨੀ ਵੱਡੀ ਤਿਆਰੀ ਕਿਉਂ ਵਿੱਢ ਲਈ ਹੈ? ਇਹ ਉਹੀ ਸ਼ਹਿਰੀ ਹਨ ਜਿਨ੍ਹਾਂ ਨੇ ‘ਰਾਜੇ ਭੋਜ’ ਦੇ ਨਾਂ ’ਤੇ ਵੀ ਸਹਿਮਤੀ ਨਹੀਂ ਹੋਣ ਦਿੱਤੀ, ਤਾਂ ਭਲਾ ਹੁਣ ‘ਫੱਤੂ ਤੇਲੀ ਦੀ ਟੱਲੀ’ ਵਿੱਚ ਤੇਲ ਪਾਉਣ ਕੌਣ ਆਵੇਗਾ? ਨਤੀਜਾ ਇਹ ਹੈ ਕਿ ਚੋਣ ਮੈਦਾਨ ਵਿੱਚ ਨਾਮਜ਼ਦਗੀਆਂ ਭਰਨ ਤੋਂ ਬਾਅਦ ਹੁਣ ਅੱਧੇ ਤੋਂ ਜ਼ਿਆਦਾ ਉਮੀਦਵਾਰ ਆਪਣਾ ਪੈੜਾ ਛੁਡਾਉਣ ਨੂੰ ਫਿਰਦੇ ਹਨ ਅਤੇ ਜੇ ਉਹ ਸਿਆਣੇ ਹੋਏ ਤਾਂ ਵੇਲੇ ਸਿਰ ਪਤਲੀ ਗਲੀ ਵਿੱਚੋਂ ਨਿਕਲ ਆਉਣਗੇ, ਨਹੀਂ ਤਾਂ ਫਿਰ ਇਸ ਭੋਰੀਆਂ ਵਾਲੀ ਅੰਨ੍ਹੀ ਗਰਮੀ ਵਿੱਚ ਆਪਣੀ ਪਿੱਠ ’ਤੇ ਸਿਆਸੀ ਧੱਫੜ ਉਠਾ ਬਹਿਣਗੇ, ਪਰ ਹੱਥ ਪੱਲੇ ਕੀ ਪੈਣਾ ਹੈ, ਇਹ ਤਾਂ ਸਭ ਨੂੰ ਪਹਿਲਾਂ ਹੀ ਪਤਾ ਹੈ। ਰਹੀ ਗੱਲ ਕਿਸੇ ਇੱਕ ਦੇ ਜਿੱਤਣ ਦੀ, ਤਾਂ ਹਾਲਾਤ ਹੁਣ ਵੀ ਉਹੀ ਬਣ ਗਏ ਹਨ ਕਿ ਕਈ ਲੱਖੀ ਲੱਗਣਗੇ ਕਿਉਂਕਿ ਨਾਸਮਝੀ ਵਿੱਚ ਭਰੀਆਂ ਗਈਆਂ ਇਨ੍ਹਾਂ ਨਾਮਜ਼ਦਗੀਆਂ ਨੂੰ ਵੇਖ ਕੇ ਉਹ ਪੁਰਾਣੀ ਕਹਾਵਤ ਯਾਦ ਆ ਜਾਂਦੀ ਹੈ ਕਿ ਜਦੋਂ ਲੀੜੇ-ਲੱਤੇ ਦੀ ਥੁੜ ਹੁੰਦੀ ਸੀ, ਉਸ ਵੇਲੇ ਦੋ ਲੀੜਿਆਂ ਦੀ ਥੁੜ ਜਾਂ ਲਾਲਚ ਕਾਰਨ ਦੋ ਜਣੇ ਪਾਣੀ ਦੇ ਵਗਦੇ ਸੂਏ ਕੋਲ ਖੜ੍ਹੇ ਸਨ, ਤਾਂ ਅਚਾਨਕ ਹੀ ਪਾਣੀ ਵਿੱਚ ਤਰਦਾ ਆਉਂਦਾ ਇੱਕ ਭੂਰਾ (ਕੰਬਲ) ਵਿਖਾਈ ਦਿੱਤਾ, ਤਦ ਦੋਵਾਂ ਵਿੱਚੋਂ ਇੱਕ ਨੇ ਬਿਨਾਂ ਸੋਚੇ-ਸਮਝੇ ਹੀ ਸੂਏ ਵਿੱਚ ਛਾਲ ਮਾਰ ਦਿੱਤੀ ਅਤੇ ਭੱਜ ਕੇ ਉਸ ਭੂਰੇ ਨੂੰ ਹੱਥ ਪਾ ਲਿਆ; ਪਰ ਜਦੋਂ ਉਹ ਕੁਝ ਦੇਰ ਪਾਣੀ ਵਿੱਚੋਂ ਬਾਹਰ ਨਾ ਨਿਕਲਿਆ ਤਾਂ ਪੱਤਣ ’ਤੇ ਖੜ੍ਹੇ ਦੂਜੇ ਸਾਥੀ ਨੇ ਆਵਾਜ਼ ਮਾਰ ਕੇ ਕਿਹਾ ਕਿ ‘ਆਜਾ ਬਾਹਰ ਹੁਣ’, ਤਾਂ ਪਾਣੀ ਵਿੱਚ ਡੁੱਬਦਾ-ਤਰਦਾ ਬੋਲਿਆ, ‘ਹੁਣ ਭੂਰਾ ਨਹੀਂ ਛੱਡਦਾ’, ਕਿਉਂਕਿ ਉਹ ਕੋਈ ਨਿਰਜਿੰਦ ਭੂਰਾ ਨਹੀਂ ਬਲਕਿ ਕਾਲੇ ਰੰਗ ਦਾ ਰਿੱਛ ਸੀ! ਸੋ ਭਾਈ, ਇਹ ਚੋਣਾਂ ਵੀ ਬਿਲਕੁਲ ਉਸੇ ਰਿੱਛ ਵਾਂਗ ਹੁੰਦੀਆਂ ਹਨ, ਜਿਨ੍ਹਾਂ ਨੂੰ ਅਸੀਂ ਕਿਸੇ ਲਾਲਚ, ਮਜਬੂਰੀ ਜਾਂ ਥੁੜ ਕਾਰਨ ਫੜਨ ਲਈ ਜਾਂਦੇ ਹਾਂ, ਪਰ ਅੱਗੋਂ ਇਹ ਸਾਨੂੰ ਹੀ ਅਜਿਹੀ ਜੱਫੀ ਪਾ ਲੈਂਦੀਆਂ ਹਨ ਕਿ ਛੁੱਟਣਾ ਮੁਸ਼ਕਿਲ ਹੋ ਜਾਂਦਾ ਹੈ; ਹੁਣ ਵਾਰਡ ਖਾਲੀ ਜਾਂਦਾ ਸੀ, ਆਪਸੀ ਸਹਿਮਤੀ ਬਣਦੀ ਸੀ ਜਾਂ ਨਹੀਂ, ਇਹ ਵੱਖਰੀ ਗੱਲ ਸੀ, ਪਰ ਵਾਰਡ ਨੰਬਰ ਛੇ ਦੇ ਆਮ ਲੋਕਾਂ ਨੇ ਬਿਨਾਂ ਸੋਚੇ-ਸਮਝੇ ਇਸ ਭੂਰੇ ਰੂਪੀ ਚੋਣ-ਰਿੱਛ ਨੂੰ ਹੱਥ ਪਾ ਕੇ ਆਪਣੀ ਮੁਸੀਬਤ ਆਪ ਸਹੇੜ ਲਈ ਹੈ।

Have something to say? Post your comment

More in Punjab

ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”,

ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆ

ਤਪਾ ਡਾਕਟਰ ਐਸੋਸੀਏਸ਼ਨ ਨੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਕੀਤਾ ਸਨਮਾਨਿਤ, ਸੇਵਾ ਭਾਵਨਾ ਨੂੰ ਮਿਲੀ ਸਰਾਹਨਾ

ਪ੍ਰੈੱਸ ਕਲੱਬ (ਰਜਿ.) ਵੱਲੋਂ "ਧਰਤੀ, ਰੁੱਖ, ਹਵਾ ਤੇ ਪਾਣੀ ਨਾ ਸਾਂਭੇ ਤਾਂ ਖ਼ਤਮ ਕਹਾਣੀ" ਵਿਸ਼ੇ 'ਤੇ ਪ੍ਰਭਾਵਸ਼ਾਲੀ ਸੈਮੀਨਾਰ

ਕਾਲੇ ਦੌਰ ਦੀ ਇੱਕ ਯਾਦ: ਵੀਡੀਓ ਕੈਸਟਾਂ, ਵੰਗਾਰ ਅਤੇ ਇਨਸਾਨੀਅਤ ਦਾ ਦਰਦ

ਵੱਡੇ-ਵੱਡੇ ਸਿਆਸੀ ਧੁੰਨਤਰਾਂ ਜੋ ਨਾ ਕਰ ਸਕੇ, ਉਹ 'ਕੁੱਲੀਆਂ' 'ਚੋਂ ਉੱਠੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਰ ਵਿਖਾਇਆ; ਤਪਾ ਨਗਰ ਕੌਂਸਲ 'ਚ ਸਰਬਸੰਮਤੀ ਨਾਲ ਪ੍ਰਧਾਨਗੀ ਚੋਣ ਕਰਵਾ ਕੇ ਰਚਿਆ ਨਵਾਂ ਇਤਿਹਾਸ

ਸਬ ਡਿਵੀਜ਼ਨਲ ਹਸਪਤਾਲ ਤਪਾ ਨੂੰ ਮਿਲੇ ਨਵੇਂ ਸੀਨੀਅਰ ਮੈਡੀਕਲ ਅਫਸਰ, ਡਾ. ਸੰਜੇ ਕੁਮਾਰ ਨੇ ਸੰਭਾਲਿਆ ਅਹੁਦਾ

FCI ਰਾਮਪੁਰਾ ਫੂਲ ਮੁੜ ਵਿਵਾਦ ਵਿਚ, ਅਧਿਕਾਰੀਆਂ ‘ਤੇ ਮਿੱਲਰ ਵੱਲੋਂ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼

ਭਦੌੜ ਪੁਲਿਸ ਦਾ ਖੁਲਾਸਾ: ਨਸ਼ਾ ਤਸਕਰੀ ਦੇ ਦੋਸ਼ ’ਚ ਏਅਰਫੋਰਸ ਦਾ ਜਵਾਨ ਕਾਬੂ, ਬੈਗ ’ਚੋਂ ਮਿਲੀ ਲੱਖਾਂ ਦੀ ਅਫ਼ੀਮ

ਤਪਾ ਵਿਚ ਇਸ ਵਾਰ ਕੌਸਲਰਾਂ ਦੇ ਕੋਠੇ ਨ੍ਹੀ ਬੋਲੇ ਕਾਂ, ਪ੍ਰਧਾਨਗੀ- ਲੈਣ ਦੇਣ ਨੂੰ ਕੱਖ ਨ੍ਹੀ ਚ+ਤ+ਰੋ ਚਾਹ ਧਰ ਲੈ