Saturday, June 20, 2026
BREAKING NEWS
FCI ਰਾਮਪੁਰਾ ਫੂਲ ਮੁੜ ਵਿਵਾਦ ਵਿਚ, ਅਧਿਕਾਰੀਆਂ ‘ਤੇ ਮਿੱਲਰ ਵੱਲੋਂ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼ਭਦੌੜ ਪੁਲਿਸ ਦਾ ਖੁਲਾਸਾ: ਨਸ਼ਾ ਤਸਕਰੀ ਦੇ ਦੋਸ਼ ’ਚ ਏਅਰਫੋਰਸ ਦਾ ਜਵਾਨ ਕਾਬੂ, ਬੈਗ ’ਚੋਂ ਮਿਲੀ ਲੱਖਾਂ ਦੀ ਅਫ਼ੀਮਤਪਾ ਵਿਚ ਇਸ ਵਾਰ ਕੌਸਲਰਾਂ ਦੇ ਕੋਠੇ ਨ੍ਹੀ ਬੋਲੇ ਕਾਂ, ਪ੍ਰਧਾਨਗੀ- ਲੈਣ ਦੇਣ ਨੂੰ ਕੱਖ ਨ੍ਹੀ ਚ+ਤ+ਰੋ ਚਾਹ ਧਰ ਲੈਪਟਿਆਲਾ ਵਿਖੇ ਮੁਲਾਜ਼ਮਾਂ ’ਤੇ ਕੀਤਾ ਜ਼ੁਲਮ ‘ਆਪ’ ਸਰਕਾਰ ਦੇ ਕਫ਼ਨ ’ਚ ਆਖਰੀ ਕਿੱਲ ਸਾਬਤ ਹੋਵੇਗਾ: ਵਿਧਾਇਕ ਢਿੱਲੋਂਕੀਤੂ ਵਿਵਾਦ: ਨਵੇਂ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਦੀਆਂ ਵਧੀਆਂ ਮੁਸ਼ਕਲਾਂ, ਅਸਤੀਫ਼ੇ ਜਾਂ ਮਾਫ਼ੀ ਦੀ ਚਰਚਾ ਤੇਜ਼ ---ਬਿੱਟੂ ਤੇ ਰਣੌਤ ਤੋਂ ਬਾਅਦ ਢਿੱਲੋਂ ਨੇ ਵੀ ਵਰਤਿਆ ਪੈਂਤੜਾ: ਚੋਣਾਂ ਸਿਰ ’ਤੇ, ਭਾਜਪਾ ਲਈ ਖੜ੍ਹੀ ਹੋਈ ਵੱਡੀ ਮੁਸੀਬਤਅਫਵਾਹਾਂ ਨੂੰ ਵਿਰਾਮ: ਡਾ. ਬਾਲ ਚੰਦ ਬਾਂਸਲ ਨੇ ਆਪ ਅਤੇ ਵਿਧਾਇਕ ਲਾਭ ਸਿੰਘ ਉਗੋਕੇ ਨਾਲ ਜਤਾਈ ਵਚਨਬੱਧਤਾਭਦੌੜ 'ਚ ਗਰਗ ਪਰਿਵਾਰ ਦੀ ਨੂੰਹ ਨੇ ਰਚਿਆ ਲੋਕਤੰਤਰ ਦਾ ਨਵਾਂ ਅਧਿਆਇ: ਜ਼ਿਲ੍ਹਾ ਬਰਨਾਲਾ ਵਿੱਚ ਸਭ ਤੋਂ ਵੱਧ ਵੋਟ ਪ੍ਰਤੀਸ਼ਤ ਨਾਲ ਜਿੱਤ ਕੇ ਸ਼੍ਰੀਮਤੀ ਸਿਰਾਜ ਗਰਗ ਨੇ ਬਣਾਇਆ ਰਿਕਾਰਡ, ਜਿੱਥੇ ਲੋਕਾਂ ਦਾ ਪਿਆਰ, ਉੱਥੇ ਜਿੱਤ ਦੀ ਬਹਾਰ” — ਸ਼੍ਰੀਮਤੀ ਗਰਗ ਦੀ ਇਤਿਹਾਸਕ ਫਤਹਿ ਨੇ ਵਿਰੋਧੀਆਂ ਨੂੰ ਕੀਤਾ ਚਿੱਤ,ਟਾਂਡਾ ਨਗਰ ਕੌਸਲ ਚੋਣ ਦਾ ਵੱਖਰਾ ਵਿਵਾਦ: FIR ਤੋ ਬਗੈਰ ਹੀ ਨੌਜਵਾਨ ਨੂੰ ਜੇਲ੍ਹ ਭੇਜਣ 'ਤੇ ਕਾਨੂੰਨੀ ਬਹਿਸ ਛਿੜੀਕੇਵਲ ਢਿੱਲੋਂ ਨੂੰ ਭਾਜਪਾ ਪ੍ਰਧਾਨ ਬਣਾਉਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਿੱਖਾ ਤਨਜ਼: ਸੁਨੀਲ ਜਾਖੜ ਨਾਲ ਜਤਾਈ ਹਮਦਰਦੀ, ਕਿਹਾ- ਪਾਰਟੀ ਦੇ ਟਕਸਾਲੀ ਨੇਤਾ ਇਹ ‘ਜਿੱਲਤ’ ਝੱਲਣ ਲਈ ਮਜਬੂਰਨਗਰ ਕੌਂਸਲ ਚੋਣਾਂ ਲਈ ਹਫ਼ਤਾ ਭਰ ਚੱਲੇ ਤਿੱਖੇ ਚੋਣ ਪ੍ਰਚਾਰ ਮਗਰੋਂ ਵੋਟਾਂ ਵਾਲੇ ਦਿਨ ਦੀ ਪਹਿਲੀ ਰਾਤ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਲਈ ਇਕ ਅਜਿਹੀ ਰਾਤ ਬਣੀ, ਜਿੱਥੇ ਥਕਾਵਟ, ਚਿੰਤਾ, ਉਮੀਦਾਂ ਅਤੇ ਚਰਚਾਵਾਂ ਸਭ ਕੁਝ ਇਕੱਠੇ ਨਜ਼ਰ ਆਇਆ। ਹਫਤੇ ਭਰ ਤੋਂ ਦੇਰ ਰਾਤ ਤੱਕ ਵੋਟਰਾਂ ਦੇ ਦਰਵਾਜ਼ਿਆਂ ‘ਤੇ ਜਾ ਕੇ “ ਧੂੜ ਫੱਕਣ” ਵਾਲੇ

Punjab

FCI ਰਾਮਪੁਰਾ ਫੂਲ ਮੁੜ ਵਿਵਾਦ ਵਿਚ, ਅਧਿਕਾਰੀਆਂ ‘ਤੇ ਮਿੱਲਰ ਵੱਲੋਂ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼

June 19, 2026 05:07 PM

FCI ਰਾਮਪੁਰਾ ਫੂਲ ਮੁੜ ਵਿਵਾਦ ਵਿਚ, ਅਧਿਕਾਰੀਆਂ ‘ਤੇ ਮਿੱਲਰ ਵੱਲੋਂ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼

ਰਿਸ਼ਵਤ ਨਾ ਦੇਣ ਕਾਰਨ ਦੋ ਸੈਲਰ 15 ਦਿਨ ਲਈ ਬੰਦ ਕਰਨ ਦਾ ਦੋਸ਼, ਵਿਜੀਲੈਂਸ ਜਾਂਚ ਦੀ ਮੰਗ

ਰਾਮਪੁਰਾ ਫੂਲ, 19 ਜੂਨ, ਸੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ, ਅਕਸਰ ਵਿਵਾਦਾਂ ਵਿੱਚ ਘਿਰਿਆ ਰਹਿਣ ਵਾਲਾ ਐਫਸੀਆਈ ਰਾਮਪੁਰਾ ਫੂਲ ਡੀਪੂ ਇੱਕ ਵਾਰ ਫਿਰ ਚਰਚਾ ਦਾ ਕੇਂਦਰ ਬਣ ਗਿਆ ਹੈਇਸ ਵਾਰ ਰਾਮਪੁਰਾ ਫੂਲ ਦੀ ਮਿੱਲ ਗੋਬਿੰਦ ਦਾਸ ਰਾਈਸ ਮਿੱਲ ਦੇ ਮਾਲਕ ਨੇ ਐਫਸੀਆਈ ਦੇ ਕੁਝ ਅਧਿਕਾਰੀਆਂ ‘ਤੇ ਕਥਿਤ ਤੌਰ ‘ਤੇ ਜਬਰੀ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼ ਲਗਾਏ ਹਨਮਿੱਲ ਮਾਲਕ ਦਾ ਕਹਿਣਾ ਹੈ ਕਿ ਮੰਗੀ ਗਈ ਰਕਮ ਨਾ ਦੇਣ ਕਾਰਨ ਉਨ੍ਹਾਂ ਦੇ ਦੋਵੇਂ ਸੈਲਰਾਂ ਨੂੰ 15 ਦਿਨਾਂ ਲਈ ਆਰਜ਼ੀ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ ਗੋਬਿੰਦ ਦਾਸ ਰਾਈਸ ਮਿੱਲ ਦੇ ਮਾਲਕ ਧੰਨਾ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਨੈਣੇਵਾਲ, ਤਹਿਸੀਲ ਤਪਾ, ਜ਼ਿਲ੍ਹਾ ਬਰਨਾਲਾ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਰਾਮਪੁਰਾ ਫੂਲ ਵਿਖੇ ਦੋ ਰਾਈਸ ਮਿੱਲਾਂ ਚਲਾ ਰਹੇ ਹਨਉਨ੍ਹਾਂ ਅਨੁਸਾਰ ਖਰੀਫ ਸੀਜ਼ਨ 2025-26 ਦੌਰਾਨ ਉਨ੍ਹਾਂ ਦੀ ਮਿੱਲ ਵਿੱਚ 42/43 ਲਾਟ ਝੋਨਾ ਲੱਗਿਆ ਹੋਇਆ ਹੈ, ਜਿਸ ਦੀ ਛੜਾਈ ਕਰਕੇ ਕੇਂਦਰੀ ਪੂਲ ਨੂੰ ਚੌਲ ਵਾਪਸ ਦੇਣਾ ਹੈ ਧੰਨਾ ਸਿੰਘ ਨੇ ਦੋਸ਼ ਲਗਾਇਆ ਕਿ ਉਨ੍ਹਾਂ ਵੱਲੋਂ ਤਿਆਰ ਕੀਤਾ ਗਿਆ ਚੌਲ ਸਰਕਾਰੀ ਮਾਪਦੰਡਾਂ ਅਨੁਸਾਰ ਹੋਣ ਦੇ ਬਾਵਜੂਦ ਐਫਸੀਆਈ ਰਾਮਪੁਰਾ ਫੂਲ ਦੇ ਏਐਮ ਕੁਆਲਿਟੀ ਅਤੇ ਏਐਮ ਡੀਪੂ ਵੱਲੋਂ ਉਨ੍ਹਾਂ ‘ਤੇ ਕਥਿਤ ਤੌਰ ‘ਤੇ ਲੱਖਾਂ ਰੁਪਏ ਦੀ ਮੰਗ ਲਈ ਦਬਾਅ ਬਣਾਇਆ ਜਾ ਰਿਹਾ ਸੀਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹ ਅਜਿਹੇ ਦਬਾਅ ਹੇਠ ਕਾਫ਼ੀ ਰਕਮ ਦੇ ਚੁੱਕੇ ਹਨ, ਪਰ ਇਸ ਵਾਰ ਮੰਗੀ ਗਈ ਰਕਮ ਉਨ੍ਹਾਂ ਦੀ ਸਮਰੱਥਾ ਤੋਂ ਕਿਤੇ ਵੱਧ ਸੀ ਪੀੜਤ ਮਿੱਲ ਮਾਲਕ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਕਥਿਤ ਤੌਰ ‘ਤੇ ਮੰਗੀ ਗਈ ਰਕਮ ਦੇਣ ਤੋਂ ਅਸਮਰੱਥਤਾ ਜਤਾਈ ਤਾਂ ਉਨ੍ਹਾਂ ਨੂੰ ਇੱਕ ਲਿਖਤੀ ਨੋਟਿਸ ਜਾਰੀ ਕਰ ਦਿੱਤਾ ਗਿਆ, ਜਿਸ ਤਹਿਤ ਅਗਲੇ 15 ਦਿਨਾਂ ਤੱਕ ਉਨ੍ਹਾਂ ਦੀਆਂ ਦੋਵੇਂ ਮਿੱਲਾਂ ਵੱਲੋਂ ਕੋਈ ਵੀ ਚੌਲ ਐਫਸੀਆਈ ਡੀਪੂ ਵਿੱਚ ਡੰਪ ਨਹੀਂ ਕੀਤਾ ਜਾ ਸਕੇਗਾਉਨ੍ਹਾਂ ਦਾ ਦਾਅਵਾ ਹੈ ਕਿ ਹਾਲੇ ਵੀ ਉਨ੍ਹਾਂ ਦੀ ਮਿੱਲ ਦੀ ਪ੍ਰੋਸੈਸਿੰਗ ਸਮਰੱਥਾ ਦਾ ਵੱਡਾ ਹਿੱਸਾ ਬਾਕੀ ਹੈ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਧੰਨਾ ਸਿੰਘ ਨੇ ਕੇਂਦਰੀ ਖੁਰਾਕ ਮੰਤਰੀ, ਐਸਆਰਐਮ ਅਤੇ ਵਿਜੀਲੈਂਸ ਵਿਭਾਗ ਨੂੰ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈਉਨ੍ਹਾਂ ਮੰਗ ਕੀਤੀ ਕਿ ਸਬੰਧਤ ਅਧਿਕਾਰੀਆਂ ਦੀ ਵਿਭਾਗੀ ਕਾਰਗੁਜ਼ਾਰੀ ਦੇ ਨਾਲ-ਨਾਲ ਉਨ੍ਹਾਂ ਦੀ ਜਾਇਦਾਦ ਦੀ ਵੀ ਜਾਂਚ ਕੀਤੀ ਜਾਵੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ ਦੂਜੇ ਪਾਸੇ ਜਦੋਂ ਇਸ ਮਾਮਲੇ ਸਬੰਧੀ ਏਐਮ ਕੁਆਲਿਟੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆਜਦਕਿ ਏਐਮ ਡੀਪੂ ਮਿਸਟਰ ਰਾਠੌਰ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸੈਲਰਾਂ ਸਬੰਧੀ ਕਾਰਵਾਈ ਦੇ ਹੁਕਮ ਜ਼ਿਲ੍ਹਾ ਪੱਧਰ ਤੋਂ ਜਾਰੀ ਹੋਏ ਹਨ ਅਤੇ ਉਨ੍ਹਾਂ ਦਾ ਇਸ ਨਾਲ ਕੋਈ ਨਿੱਜੀ ਲੈਣਾ-ਦੇਣਾ ਨਹੀਂ ਹੈ ਫਿਲਹਾਲ ਇਸ ਮਾਮਲੇ ਨੇ ਇਲਾਕੇ ਦੇ ਮਿੱਲਰਾਂ ਅਤੇ ਖੁਰਾਕ ਵਿਭਾਗ ਦੇ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈਹੁਣ ਸਭ ਦੀਆਂ ਨਜ਼ਰਾਂ ਉੱਚ ਅਧਿਕਾਰੀਆਂ ਵੱਲੋਂ ਕੀਤੀ ਜਾਣ ਵਾਲੀ ਸੰਭਾਵਿਤ ਜਾਂਚ ਅਤੇ ਉਸ ਦੇ ਨਤੀਜਿਆਂ ‘ਤੇ ਟਿਕੀਆਂ ਹੋਈਆਂ ਹਨ

Have something to say? Post your comment

More in Punjab

ਭਦੌੜ ਪੁਲਿਸ ਦਾ ਖੁਲਾਸਾ: ਨਸ਼ਾ ਤਸਕਰੀ ਦੇ ਦੋਸ਼ ’ਚ ਏਅਰਫੋਰਸ ਦਾ ਜਵਾਨ ਕਾਬੂ, ਬੈਗ ’ਚੋਂ ਮਿਲੀ ਲੱਖਾਂ ਦੀ ਅਫ਼ੀਮ

ਤਪਾ ਵਿਚ ਇਸ ਵਾਰ ਕੌਸਲਰਾਂ ਦੇ ਕੋਠੇ ਨ੍ਹੀ ਬੋਲੇ ਕਾਂ, ਪ੍ਰਧਾਨਗੀ- ਲੈਣ ਦੇਣ ਨੂੰ ਕੱਖ ਨ੍ਹੀ ਚ+ਤ+ਰੋ ਚਾਹ ਧਰ ਲੈ

ਪਟਿਆਲਾ ਵਿਖੇ ਮੁਲਾਜ਼ਮਾਂ ’ਤੇ ਕੀਤਾ ਜ਼ੁਲਮ ‘ਆਪ’ ਸਰਕਾਰ ਦੇ ਕਫ਼ਨ ’ਚ ਆਖਰੀ ਕਿੱਲ ਸਾਬਤ ਹੋਵੇਗਾ: ਵਿਧਾਇਕ ਢਿੱਲੋਂ

ਕੀਤੂ ਵਿਵਾਦ: ਨਵੇਂ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਦੀਆਂ ਵਧੀਆਂ ਮੁਸ਼ਕਲਾਂ, ਅਸਤੀਫ਼ੇ ਜਾਂ ਮਾਫ਼ੀ ਦੀ ਚਰਚਾ ਤੇਜ਼ ---ਬਿੱਟੂ ਤੇ ਰਣੌਤ ਤੋਂ ਬਾਅਦ ਢਿੱਲੋਂ ਨੇ ਵੀ ਵਰਤਿਆ ਪੈਂਤੜਾ: ਚੋਣਾਂ ਸਿਰ ’ਤੇ, ਭਾਜਪਾ ਲਈ ਖੜ੍ਹੀ ਹੋਈ ਵੱਡੀ ਮੁਸੀਬਤ

ਅਫਵਾਹਾਂ ਨੂੰ ਵਿਰਾਮ: ਡਾ. ਬਾਲ ਚੰਦ ਬਾਂਸਲ ਨੇ ਆਪ ਅਤੇ ਵਿਧਾਇਕ ਲਾਭ ਸਿੰਘ ਉਗੋਕੇ ਨਾਲ ਜਤਾਈ ਵਚਨਬੱਧਤਾ

ਭਦੌੜ 'ਚ ਗਰਗ ਪਰਿਵਾਰ ਦੀ ਨੂੰਹ ਨੇ ਰਚਿਆ ਲੋਕਤੰਤਰ ਦਾ ਨਵਾਂ ਅਧਿਆਇ: ਜ਼ਿਲ੍ਹਾ ਬਰਨਾਲਾ ਵਿੱਚ ਸਭ ਤੋਂ ਵੱਧ ਵੋਟ ਪ੍ਰਤੀਸ਼ਤ ਨਾਲ ਜਿੱਤ ਕੇ ਸ਼੍ਰੀਮਤੀ ਸਿਰਾਜ ਗਰਗ ਨੇ ਬਣਾਇਆ ਰਿਕਾਰਡ, ਜਿੱਥੇ ਲੋਕਾਂ ਦਾ ਪਿਆਰ, ਉੱਥੇ ਜਿੱਤ ਦੀ ਬਹਾਰ” — ਸ਼੍ਰੀਮਤੀ ਗਰਗ ਦੀ ਇਤਿਹਾਸਕ ਫਤਹਿ ਨੇ ਵਿਰੋਧੀਆਂ ਨੂੰ ਕੀਤਾ ਚਿੱਤ,

ਟਾਂਡਾ ਨਗਰ ਕੌਸਲ ਚੋਣ ਦਾ ਵੱਖਰਾ ਵਿਵਾਦ: FIR ਤੋ ਬਗੈਰ ਹੀ ਨੌਜਵਾਨ ਨੂੰ ਜੇਲ੍ਹ ਭੇਜਣ 'ਤੇ ਕਾਨੂੰਨੀ ਬਹਿਸ ਛਿੜੀ

ਕੇਵਲ ਢਿੱਲੋਂ ਨੂੰ ਭਾਜਪਾ ਪ੍ਰਧਾਨ ਬਣਾਉਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਿੱਖਾ ਤਨਜ਼: ਸੁਨੀਲ ਜਾਖੜ ਨਾਲ ਜਤਾਈ ਹਮਦਰਦੀ, ਕਿਹਾ- ਪਾਰਟੀ ਦੇ ਟਕਸਾਲੀ ਨੇਤਾ ਇਹ ‘ਜਿੱਲਤ’ ਝੱਲਣ ਲਈ ਮਜਬੂਰ

ਨਗਰ ਕੌਂਸਲ ਚੋਣਾਂ ਲਈ ਹਫ਼ਤਾ ਭਰ ਚੱਲੇ ਤਿੱਖੇ ਚੋਣ ਪ੍ਰਚਾਰ ਮਗਰੋਂ ਵੋਟਾਂ ਵਾਲੇ ਦਿਨ ਦੀ ਪਹਿਲੀ ਰਾਤ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਲਈ ਇਕ ਅਜਿਹੀ ਰਾਤ ਬਣੀ, ਜਿੱਥੇ ਥਕਾਵਟ, ਚਿੰਤਾ, ਉਮੀਦਾਂ ਅਤੇ ਚਰਚਾਵਾਂ ਸਭ ਕੁਝ ਇਕੱਠੇ ਨਜ਼ਰ ਆਇਆ। ਹਫਤੇ ਭਰ ਤੋਂ ਦੇਰ ਰਾਤ ਤੱਕ ਵੋਟਰਾਂ ਦੇ ਦਰਵਾਜ਼ਿਆਂ ‘ਤੇ ਜਾ ਕੇ “ ਧੂੜ ਫੱਕਣ” ਵਾਲੇ

ਚੋਣ ਦੰਗਲ ਤਪਾ, ਵਾਰਡ ਨੰਬਰ 6 ‘ਚ ਭਾਜਪਾ ਦਾ ਸ਼ਕਤੀ ਪ੍ਰਦਰਸ਼ਨ, ਪੰਡਿਤ ਸੋਮਨਾਥ ਸ਼ਰਮਾ ਦੇ ਚੋਣ ਦਫਤਰ ਖੁੱਲ੍ਹਣ ‘ਤੇ ਉਮੜਿਆ ਲੋਕਾਂ ਦਾ ਸੈਲਾਬ