Sunday, October 04, 2026
BREAKING NEWS
• ਸਕੂਲਾਂ ’ਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਵਿਧਾਇਕ ਸੁਖਬੀਰ ਸਿੰਘ ਮਾਇਸਰਖਾਨਾ ਭਾਵੁਕ, ਲਾਈਵ ਹੋ ਕੇ ਆਪਣੀ ਹੀ ਸਰਕਾਰ ਖਿਲਾਫ ਕੱਢੀ ਭੜਾਸ • ਭ੍ਰਿਸ਼ਟਾਚਾਰ ਤੋਂ ਤੰਗ ਨੌਜਵਾਨ ਨੇ ਧਨੌਲਾ ਥਾਣੇ ਅੰਦਰ ਵੀਡੀਓ ਬਣਾ ਕੇ ਨਿਗਲਿਆ ਜ਼ਹਿਰ: ਪੁਲਿਸ ਤੇ ਮਾਲ ਵਿਭਾਗ ’ਤੇ ਲਾਏ ਰਿਸ਼ਵਤਖੋਰੀ ਦੇ ਗੰਭੀਰ ਦੋਸ਼, ਹਾਲਤ ਨਾਜ਼ੁਕ • ਤਪਾ ਵਿਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਵੱਡੇ ਭਾਜਪਾਈ ਲੀਡਰਾਂ ਦੇ ਨਾ ਆਉਣ ਕਾਰਨ ਫਿੱਕੀ ਜਾਪੀ, ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਅਤੇ ਤਪਾ ਮੰਡੀ ਰੈਲੀ • ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ • ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ • ‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇ • ਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ • ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”, • ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆ • ਤਪਾ ਡਾਕਟਰ ਐਸੋਸੀਏਸ਼ਨ ਨੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਕੀਤਾ ਸਨਮਾਨਿਤ, ਸੇਵਾ ਭਾਵਨਾ ਨੂੰ ਮਿਲੀ ਸਰਾਹਨਾ

Punjab

ਸਕੂਲਾਂ ’ਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਵਿਧਾਇਕ ਸੁਖਬੀਰ ਸਿੰਘ ਮਾਇਸਰਖਾਨਾ ਭਾਵੁਕ, ਲਾਈਵ ਹੋ ਕੇ ਆਪਣੀ ਹੀ ਸਰਕਾਰ ਖਿਲਾਫ ਕੱਢੀ ਭੜਾਸ

October 03, 2026 04:34 PM

ਸਕੂਲਾਂ ’ਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਵਿਧਾਇਕ ਸੁਖਬੀਰ ਸਿੰਘ ਮਾਇਸਰਖਾਨਾ ਭਾਵੁਕ, ਲਾਈਵ ਹੋ ਕੇ ਕੱਢੀ ਭੜਾਸ

ਮੌੜ ਦੇ ਵਿਧਾਇਕ ਨੇ ਕਿਹਾ—‘ਮੈਂ ਵਾਰ-ਵਾਰ ਕਹਿ ਕੇ ਥੱਕ ਗਿਆ, ਬੱਚਿਆਂ ਲਈ ਅਧਿਆਪਕ ਪੂਰੇ ਕਰੋ’, ਫੇਰ ਅਜਿਹੀ ਸਿੱਖਿਆਂ ਕ੍ਰਾਂਤੀ ਕਿਸ ਕੰਮ ਦੀ


ਬਠਿੰਡਾ/ਮੌੜ, 3 ਅਕਤੂਬਰ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) — ਵਿਧਾਨ ਸਭਾ ਹਲਕਾ ਮੌੜ ਦੇ ਵਿਧਾਇਕ ਅਤੇ ਆਪ ਪਾਰਟੀ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਮਾਇਸਰਖਾਨਾ ਨੇ ਅੱਜ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਆਪਣੇ ਹਲਕੇ ਦੇ ਸਰਕਾਰੀ ਸਕੂਲਾਂ ਸਣੇ ਆਪਣੇ ਬੱਚੇ ਦੇ ਸਕੂਲ ਆਫ ਐਮੀਨੈਸ ਵਿੱਚ ਅਧਿਆਪਕਾਂ ਦੀ ਘਾਟ ਸਮੇਤ ਸਿੱਖਿਆ ਨਾਲ ਜੁੜੇ ਮਸਲਿਆਂ ਨੂੰ ਲੈ ਕੇ ਭਾਵੁਕ ਹੁੰਦਿਆਂ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਇਸ ਦੌਰਾਨ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਆਪਣੀ ਗੱਲ ਪਹੁੰਚਾਉਂਦਿਆਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਪੂਰੀਆਂ ਕਰਨ ਦੀ ਮੰਗ ਕਰ ਰਹੇ ਹਨ। ਵਿਧਾਇਕ ਮਾਇਸਰਖਾਨਾ ਨੇ ਕਿਹਾ ਕਿ ਬੁਰਜ ਸੇਮਾ ਵਾਲੇ ਸਰਕਾਰੀ ਸਕੂਲ ਸਮੇਤ ਕਈ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਹੈ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਨੂੰ ਵਾਰ-ਵਾਰ ਅਪੀਲ ਕਰ ਚੁੱਕੇ ਹਨ ਕਿ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਸਕੂਲਾਂ ਵਿੱਚ ਅਧਿਆਪਕ ਪੂਰੇ ਕੀਤੇ ਜਾਣ। ਲਾਈਵ ਦੌਰਾਨ ਭਾਵੁਕ ਹੋਏ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਦੇ ਆਪਣੇ ਬੱਚੇ ਵੀ ਸਰਕਾਰੀ ਸਕੂਲ ਵਿੱਚ ਪੜ੍ਹਦੇ ਹਨ ਅਤੇ ਜਦੋਂ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹੋਣ ਤਾਂ ਇਸ ਦਾ ਸਿੱਧਾ ਅਸਰ ਬੱਚਿਆਂ ਦੀ ਪੜ੍ਹਾਈ ’ਤੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਆਪਣੇ ਬੱਚਿਆਂ ਲਈ ਨਹੀਂ, ਸਗੋਂ ਸਾਰੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਲਈ ਆਵਾਜ਼ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਵਿਧਾਇਕ ਹੋਣ ਦੇ ਨਾਤੇ ਜੇ ਉਹ ਆਪਣੇ ਹਲਕੇ ਦੇ ਲੋਕਾਂ ਅਤੇ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਅੱਗੇ ਨਹੀਂ ਰੱਖਣਗੇ ਤਾਂ ਫਿਰ ਲੋਕਾਂ ਕੋਲੋਂ ਵੋਟਾਂ ਲੈਣ ਦਾ ਕੀ ਅਰਥ ਰਹਿ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਉਨ੍ਹਾਂ ’ਤੇ ਭਰੋਸਾ ਕਰਕੇ ਨੁਮਾਇੰਦਗੀ ਦਿੱਤੀ ਹੈ ਅਤੇ ਉਹ ਆਪਣੇ ਫਰਜ਼ ਤੋਂ ਪਿੱਛੇ ਨਹੀਂ ਹਟਣਗੇ। ਸੁਖਬੀਰ ਸਿੰਘ ਮਾਇਸਰਖਾਨਾ ਨੇ ਪਾਰਟੀ ਨਾਲ ਆਪਣੀ ਵਫ਼ਾਦਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਲਈ ਹਰ ਮੁਸ਼ਕਲ ਸਮੇਂ ਵਿੱਚ ਡਟ ਕੇ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਮੌਕਿਆਂ ’ਤੇ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਉਹ ਚੁੱਪ ਰਹੇ। ਉਨ੍ਹਾਂ ਕਿਹਾ ਕਿ ਹੁਣ ਵੀ ਉਨ੍ਹਾਂ ਦੀ ਲੜਾਈ ਕਿਸੇ ਨਿੱਜੀ ਲਾਭ ਲਈ ਨਹੀਂ, ਬਲਕਿ ਸਕੂਲਾਂ ਅਤੇ ਬੱਚਿਆਂ ਦੇ ਭਵਿੱਖ ਲਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਈ ਵਾਰ ਆਪਣੇ ਹੀ ਬੱਚਿਆਂ ਦੀ ਪੜ੍ਹਾਈ ਨਾਲ ਸਬੰਧਤ ਮਸਲਿਆਂ ਨੂੰ ਲੈ ਕੇ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਵੀ ਦਬਾਅ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਅਤੇ ਅਧਿਆਪਕਾਂ ਦੀ ਉਪਲਬਧਤਾ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ। ਵਿਧਾਇਕ ਨੇ ਕਿਹਾ ਕਿ ਉਹ ਸਿੱਖਿਆ ਦੇ ਮਸਲੇ ’ਤੇ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ ਅਤੇ ਸਰਕਾਰ ਤੋਂ ਮੰਗ ਕਰਦੇ ਹਨ ਕਿ ਜਿੱਥੇ ਵੀ ਅਧਿਆਪਕਾਂ ਦੀ ਕਮੀ ਹੈ, ਉੱਥੇ ਤੁਰੰਤ ਅਸਾਮੀਆਂ ਭਰੀਆਂ ਜਾਣ, ਤਾਂ ਜੋ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ। ਜਿਕਰਯੋਗ ਹੈ ਕਿ ਵਿਧਾਇਕ ਮਾਇਸਰਖਾਨਾ ਦੇ ਹਲਕਾ ਮੋੜ ਅੰਦਰ ਇਸ ਵੇਲੇ ਆਪ ਪਾਰਟੀ ਦੇ ਅੱਧੀ ਦਰਜਣ ਦੇ ਕਰੀਬ ਆਗੂਆਂ ਵੱਲੋ ਟਿਕਟ ਦੀ ਦਾਅਵੇਦਾਰੀ ਜਤਾਈ ਜਾ ਰਹੀ ਹੈ। ਜਿਸ ਤੋ ਬਾਅਦ ਅਜਿਹੇ ਹਾਲਾਤ ਪੈਦਾ ਹੋਏ ਹਨ।

Have something to say? Post your comment

More in Punjab

ਭ੍ਰਿਸ਼ਟਾਚਾਰ ਤੋਂ ਤੰਗ ਨੌਜਵਾਨ ਨੇ ਧਨੌਲਾ ਥਾਣੇ ਅੰਦਰ ਵੀਡੀਓ ਬਣਾ ਕੇ ਨਿਗਲਿਆ ਜ਼ਹਿਰ: ਪੁਲਿਸ ਤੇ ਮਾਲ ਵਿਭਾਗ ’ਤੇ ਲਾਏ ਰਿਸ਼ਵਤਖੋਰੀ ਦੇ ਗੰਭੀਰ ਦੋਸ਼, ਹਾਲਤ ਨਾਜ਼ੁਕ

ਤਪਾ ਵਿਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਵੱਡੇ ਭਾਜਪਾਈ ਲੀਡਰਾਂ ਦੇ ਨਾ ਆਉਣ ਕਾਰਨ ਫਿੱਕੀ ਜਾਪੀ, ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਅਤੇ ਤਪਾ ਮੰਡੀ ਰੈਲੀ

ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ

ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ

‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇ

ਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ

ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”,

ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆ

ਤਪਾ ਡਾਕਟਰ ਐਸੋਸੀਏਸ਼ਨ ਨੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਕੀਤਾ ਸਨਮਾਨਿਤ, ਸੇਵਾ ਭਾਵਨਾ ਨੂੰ ਮਿਲੀ ਸਰਾਹਨਾ

ਪ੍ਰੈੱਸ ਕਲੱਬ (ਰਜਿ.) ਵੱਲੋਂ "ਧਰਤੀ, ਰੁੱਖ, ਹਵਾ ਤੇ ਪਾਣੀ ਨਾ ਸਾਂਭੇ ਤਾਂ ਖ਼ਤਮ ਕਹਾਣੀ" ਵਿਸ਼ੇ 'ਤੇ ਪ੍ਰਭਾਵਸ਼ਾਲੀ ਸੈਮੀਨਾਰ