Sunday, November 08, 2026
BREAKING NEWS
• ਚੰਨੀ ਹੁਣ ਮਹਿਲ ਕਲਾਂ ਅਤੇ ਜਨਾਬ ਸਦੀਕ ਜੈਤੋ ਤੋ ਅਜਮਾਉਣਗੇ ਕਿਸਮਤ! • ਭਾਜਪਾ ਆਗੂ ਮੱਖਣ ਜਿੰਦਲ ਨੇ ਰਾਮਪੁਰਾ ਫੂਲ ਤੋਂ ਭਾਜਪਾ ਦੀ ਟਿਕਟ ਲਈ ਠੋਕਿਆ ਦਾਅਵਾ • ਭਦੌੜ ਹਲਕੇ ’ਚ ਕਾਂਗਰਸ ਦੀ ਸਿਆਸਤ ’ਚ ਨਵੀਂ ਐਂਟਰੀ, ਐਡਵੋਕੇਟ ਨਰਿੰਦਰ ਸਿੰਘ ਭੱਟੀ ਹੋਣਗੇ ਪਾਰਟੀ ਉਮੀਦਵਾਰ ! • ਤਪਾ ਦੇ ਹੋਟਲ ਵਿੱਚ ਔਰਤ ਦਾ ਪ੍ਰੇਮੀ ਹੀ ਕਾਤਲ ਬਣਿਆ, ਸਰੀਰ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਹਮਲੇ ਦੇ ਨਿਸ਼ਾਨ • ਸਕੂਲਾਂ ’ਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਵਿਧਾਇਕ ਸੁਖਬੀਰ ਸਿੰਘ ਮਾਇਸਰਖਾਨਾ ਭਾਵੁਕ, ਲਾਈਵ ਹੋ ਕੇ ਆਪਣੀ ਹੀ ਸਰਕਾਰ ਖਿਲਾਫ ਕੱਢੀ ਭੜਾਸ • ਭ੍ਰਿਸ਼ਟਾਚਾਰ ਤੋਂ ਤੰਗ ਨੌਜਵਾਨ ਨੇ ਧਨੌਲਾ ਥਾਣੇ ਅੰਦਰ ਵੀਡੀਓ ਬਣਾ ਕੇ ਨਿਗਲਿਆ ਜ਼ਹਿਰ: ਪੁਲਿਸ ਤੇ ਮਾਲ ਵਿਭਾਗ ’ਤੇ ਲਾਏ ਰਿਸ਼ਵਤਖੋਰੀ ਦੇ ਗੰਭੀਰ ਦੋਸ਼, ਹਾਲਤ ਨਾਜ਼ੁਕ • ਤਪਾ ਵਿਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਵੱਡੇ ਭਾਜਪਾਈ ਲੀਡਰਾਂ ਦੇ ਨਾ ਆਉਣ ਕਾਰਨ ਫਿੱਕੀ ਜਾਪੀ, ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਅਤੇ ਤਪਾ ਮੰਡੀ ਰੈਲੀ • ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ • ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ • ‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇ

Punjab

ਚੰਨੀ ਹੁਣ ਮਹਿਲ ਕਲਾਂ ਅਤੇ ਜਨਾਬ ਸਦੀਕ ਜੈਤੋ ਤੋ ਅਜਮਾਉਣਗੇ ਕਿਸਮਤ!

November 08, 2026 01:33 PM

ਚੰਨੀ ਹੁਣ ਮਹਿਲ ਕਲਾਂ ਅਤੇ ਜਨਾਬ ਸਦੀਕ ਜੈਤੋ ਤੋ ਅਜਮਾਉਣਗੇ ਕਿਸਮਤ!

ਕਾਂਗਰਸ ਦੇ ਅੰਦਰੂਨੀ ਸਰਵੇਖਣ ਦੇ ਹਵਾਲੇ ਨਾਲ ਚੰਨੀ ਲਈ ਮਹਿਲ ਕਲਾਂ ਹਲਕਾ ਭਦੌੜ ਨਾਲੋ ਵਧੇਰੇ ਸੁਰੱਖਿਅਤ, ਮੁਹੰਮਦ ਸਦੀਕ ਨੂੰ ਜੈਤੋ ਤੋਂ ਉਤਾਰਣਾ ਹੋਵੇਗਾ ਲਾਹੇਵੰਦ

7ਡੇਅ ਨਿਊਜ ਸਰਵਿਸ, (ਲੁਭਾਸ਼ ਸਿੰਗਲਾ)

ਪੰਜਾਬ ਦੇ ਸਿਆਸੀ ਗਲਿਆਰਿਆਂ ਵਿਚ ਇਹ ਗੱਲ ਹਮੇਸ਼ਾਂ ਪਹੇਲੀ ਬਣੀ ਰਹੀ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੀ ਵਾਕਇ ਹੀ ਮੁੜ ਬਰਨਾਲਾ ਜਿਲ੍ਹੇ ਦੇ ਰਾਂਖਵੇ ਹਲਕੇ ਭਦੌੜ ਜਾਂ ਮਹਿਲ ਕਲਾਂ ਵਿਚ ਚੋਣ ਲੜਣਗੇ, ਕਿਉਕਿ ਹਲਕਾ ਭਦੌੜ ਤੋ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨ੍ਹੀ ਨੇ 2022 ਵਿਚ ਬਤੌਰ ਮੁੱਖ ਮੰਤਰੀ ਹੁੰਦਿਆਂ ਆਪਣੇ ਜੱਦੀ ਹਲਕੇ ਚਮਕੌਰ ਸਾਹਿਬ ਦੇ ਨਾਲੋ ਨਾਲ ਇਸ ਨੂੰ ਵੀ ਚੋਣ ਲੜਣ ਲਈ ਆਪਣੇ ਪਸੰਦੀਦਾ ਹਲਕੇ ਵਜੋ ਚੁਣਿਆ ਸੀ ਪਰ ਹਲਕਾ ਭਦੌੜ ਦੇ ਲੋਕਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨ੍ਹੀ ਦੀ ਥਾਂ ਆਪਣੇ ਹਲਕੇ ਦੇ ਨੌਜ਼ਵਾਨ ਲਾਭ ਸਿੰਘ ਉਗੋਕੇ ਨੂੰ ਆਪਣੇ ਪਹਿਲੀ ਪਸੰਦ ਦਰਸਾਇਆ ਸੀ ਅਤੇ ਭਾਰੀ ਬਹੁਮਤ ਨਾਲ ਇਥੋ ਜਿਤਕਾ ਕੇ ਭੇਜਿਆ। ਜਿਸ ਤੋ ਬਾਅਦ 2024 ਵਿਚ ਚੰਨੀ ਜਲੰਧਰ ਲੋਕ ਸਭਾ ਹਲਕੇ ਤੋ ਚੋਣ ਲੜੇ ਅਤੇ ਜਿੱਤ ਪ੍ਰਾਪਤ ਕਰਕੇ ਹਿੰਦੋਸਤਾਨ ਦੀ ਸਭ ਤੋ ਵੱਡੀ ਪੰਚਾਹਿਤ ਭਾਵ ਸੰਸਦ ਮੈਬਰ ਬਣੇ। ਪਰ ਪਿਛਲੇ ਕਾਫੀ ਸਮੇ ਤੋ ਸਾਬਕਾ ਮੁੱਖ ਮੰਤਰੀ ਚੰਨ੍ਹੀ ਦੇ ਹੱਕ ਵਿਚ ਕਾਂਗਰਸੀ ਵਰਕਰਾਂ ਦੀ ਉੱਠੀ ਹੂਕ ਨੂੰ ਬੇਸ਼ੱਕ ਹਾਈਕਮਾਂਡ ਨੇ ਪ੍ਰਧਾਨਗੀ ਪਦ ਲਈ ਨਾ ਚੁਣ ਕੇ ਇਕ ਵਾਰ ਰੋਕ ਤਾਂ ਲਿਆ ਸੀ, ਪਰ ਚੰਨੀ ਦੇ ਹੱਕ ਵਿਚ ਉੱਠੀ ਆਵਾਜ ਰਾਜਾ ਵੜਿੰਗ ਦੀ ਪ੍ਰਧਾਨਗੀ ਜਰੂਰ ਨਿਗਲ ਗਈ ਸੀ ਅਤੇ ਹੁਣ ਸਵਾਲ ਇਹ ਖੜਾ ਹੋ ਰਿਹਾ ਸੀ ਕਿ ਚੰਨੀ ਆਉਦੀਆ 2027 ਦੀਆ ਚੋਣਾਂ ਵਿਚ ਕੀ ਮੁੜ ਬਰਨਾਲਾ ਜਿਲ੍ਹੇ ਦੇ ਕਿਸੇ ਹਲਕੇ ਨੂੰ ਚੁਣੇਗਾ। ਪਰ ਕਾਂਗਰਸ ਦੇ ਇਕ ਆਲਾ ਆਗੂ ਨੇ 7ਡੇਅ ਨਿਊਜ ਨਾਲ ਗੱਲਬਾਤ ਕਰਦਿਆਂ ਸਪੱਸਟ ਕੀਤਾ ਕਿ ਚੰਨੀ ਇਸ ਵਾਰ ਹਲਕਾ ਚਮਕੌਰ ਸਾਹਿਬ ਦੇ ਨਾਲੋ ਨਾਲ ਮਹਿਲ ਕਲਾਂ ਤੋ ਵੀ ਚੋਣ ਲੜ ਸਕਦੇ ਹਨ ਕਿਉਕਿ ਪਾਰਟੀ ਨੇ ਆਪਣੇ ਪੱਧਰ ਤੇ ਸਰਵੈ ਕਰਵਾਇਆ ਹੈ। ਜਿਸ ਵਿਚ ਸਪੱਸਟ ਹੋ ਗਿਆ ਹੈ ਕਿ ਹਲਕਾ ਭਦੌੜ ਨਾਲੋ ਮਹਿਲ ਕਲਾਂ ਹਲਕਾ ਕਾਂਗਰਸ ਲਈ ਵਧੇਰੇ ਮਹਿਫੂਜ ਹੈ। ਜਿਸ ਕਾਰਨ ਚੰਨ੍ਹੀ ਹਲਕਾ ਮਹਿਲ ਕਲਾਂ ਤੋ ਚੋਣ ਲੜਣਗੇ। ਉਧਰ 2012 ਵਿਚ ਹਲਕਾ ਭਦੌੜ ਦੀ ਨੁੰਮਾਇਦਗੀ ਕਰ ਚੁੱਕੇ ਸਾਬਕਾ ਸੰਸਦ ਮੈਬਰ ਕਮ ਸਾਬਕਾ ਵਿਧਾਇਕ ਅਤੇ ਪ੍ਰਸਿੱਧ ਪੰਜਾਬੀ ਗਾਇਕ ਜਨਾਬ ਮੁੰਹਮਦ ਸਦੀਕ ਬਾਰੇ ਇਹ ਚਰਚਾ ਛਿੜੀ ਹੋਈ ਹੈ ਕਿ ਉਹ ਹਲਕਾ ਭਦੌੜ ਤੋ ਚੋਣ ਲੜਣਗੇ, ਪਰ ਕਾਂਗਰਸ ਦੇ ਆਲਾ ਆਗੂ ਨੇ ਇਹ ਵੀ ਸਪੱਸਟ ਕਰ ਦਿੱਤਾ ਕਿ ਜੇਕਰ ਸਦੀਕ ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੇ ਕਿਸੇ ਹਲਕੇ ਤੋ ਉਮੀਦਵਾਰ ਹੋਣਗੇ ਤਾਂ ਉਹ ਸਿਰਫ ਜੈਤੋ ਰਾਂਖਵੇ ਹਲਕੇ ਤੋ ਉਮੀਦਵਾਰ ਹੋਣਗੇ। ਜਿਕਰਯੋਗ ਹੈ ਕਿ ਜਨਾਬ ਸਦੀਕ ਨੇ 2017 ਵਿਚ ਜੈਤੋ ਹਲਕੇ ਤੋ ਚੋਣ ਲੜੀ ਸੀ ਅਤੇ ਉਹ ਉਥੌ ਮਾਸਟਰ ਬਲਦੇਵ ਸਿੰਘ ਜੋ ਉਸ ਵੇਲੇ ਆਪ ਪਾਰਟੀ ਦੇ ਉਮੀਦਵਾਰ ਸਨ ਤੋ ਚੋਣ ਹਾਰ ਗਏ ਸਨ, ਪਰ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣਨ ਕਾਰਨ ਸਦੀਕ ਹਲਕਾ ਜੈਤੋ ਦੇ ਹਲਕਾ ਇੰਚਾਰਜ ਲੱਗਣ ਦੇ ਨਾਲੋ ਨਾਲ 2019 ਵਿਚ ਫਰੀਦਕੋਟ ਸੰਸਦੀ ਹਲਕੇ ਤੋ ਪਾਰਟੀ ਉਮੀਦਵਾਰ ਬਣ ਕੇ ਚੋਣ ਜਿੱਤ ਗਏ ਸਨ, ਭਾਂਵੇ ਪਾਰਟੀ ਹਾਈਕਮਾਂਡ ਕੋਲ ਜਨਾਬ ਸਦੀਕ ਦੀ ਉਮਰ ਨੂੰ ਲੈ ਕੇ ਸੰਸੋਪਜ ਹੈ, ਪਰ ਫੇਰ ਵੀ ਇਕ ਸੈਲੀਬ੍ਰਿਟੀ ਚੇਹਰੇ ਕਾਰਨ ਉਨ੍ਹਾਂ ਨੂੰ ਪਾਰਟੀ ਅਣਦੇਖਿਆ ਨ੍ਹੀ ਕਰ ਸਕਦੀ। ਜਿਸ ਕਾਰਨ ਉਨ੍ਹਾਂ ਨੁੰ ਜੇਤੋ ਤੋ ਮੁੜ ਉਮੀਦਵਾਰ ਬਣਾਉਣ ਤੇ ਹਾਈਕਮਾਂਡ ਵਿਚਾਰ ਕਰ ਰਹੀ ਹੈ।  

Have something to say? Post your comment

More in Punjab

ਭਾਜਪਾ ਆਗੂ ਮੱਖਣ ਜਿੰਦਲ ਨੇ ਰਾਮਪੁਰਾ ਫੂਲ ਤੋਂ ਭਾਜਪਾ ਦੀ ਟਿਕਟ ਲਈ ਠੋਕਿਆ ਦਾਅਵਾ

ਭਦੌੜ ਹਲਕੇ ’ਚ ਕਾਂਗਰਸ ਦੀ ਸਿਆਸਤ ’ਚ ਨਵੀਂ ਐਂਟਰੀ, ਐਡਵੋਕੇਟ ਨਰਿੰਦਰ ਸਿੰਘ ਭੱਟੀ ਹੋਣਗੇ ਪਾਰਟੀ ਉਮੀਦਵਾਰ !

ਤਪਾ ਦੇ ਹੋਟਲ ਵਿੱਚ ਔਰਤ ਦਾ ਪ੍ਰੇਮੀ ਹੀ ਕਾਤਲ ਬਣਿਆ, ਸਰੀਰ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਹਮਲੇ ਦੇ ਨਿਸ਼ਾਨ

ਸਕੂਲਾਂ ’ਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਵਿਧਾਇਕ ਸੁਖਬੀਰ ਸਿੰਘ ਮਾਇਸਰਖਾਨਾ ਭਾਵੁਕ, ਲਾਈਵ ਹੋ ਕੇ ਆਪਣੀ ਹੀ ਸਰਕਾਰ ਖਿਲਾਫ ਕੱਢੀ ਭੜਾਸ

ਭ੍ਰਿਸ਼ਟਾਚਾਰ ਤੋਂ ਤੰਗ ਨੌਜਵਾਨ ਨੇ ਧਨੌਲਾ ਥਾਣੇ ਅੰਦਰ ਵੀਡੀਓ ਬਣਾ ਕੇ ਨਿਗਲਿਆ ਜ਼ਹਿਰ: ਪੁਲਿਸ ਤੇ ਮਾਲ ਵਿਭਾਗ ’ਤੇ ਲਾਏ ਰਿਸ਼ਵਤਖੋਰੀ ਦੇ ਗੰਭੀਰ ਦੋਸ਼, ਹਾਲਤ ਨਾਜ਼ੁਕ

ਤਪਾ ਵਿਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਵੱਡੇ ਭਾਜਪਾਈ ਲੀਡਰਾਂ ਦੇ ਨਾ ਆਉਣ ਕਾਰਨ ਫਿੱਕੀ ਜਾਪੀ, ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਅਤੇ ਤਪਾ ਮੰਡੀ ਰੈਲੀ

ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ

ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ

‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇ

ਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ