Thursday, March 05, 2026
BREAKING NEWS
ਮਾਲਵੇ ਦੀ ਸਿਆਸਤ ਵਿਚ ਨਵਾਂ ਮੋੜ? 2027 ਲਈ ਮੌੜ ਮੰਡੀ ਹਲਕੇ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਭਾਵਿਤ ਉਮੀਦਵਾਰ ਹੋਣ ਦੀਆ ਚਰਚਾਵਾਂ ਨੇ ਜੋਰ ਫੜਿਆਕੁਰਸੀ ਦੀ ਖੁਸ਼ਬੂ ਤੇ ਕਾਗਜ਼ੀ ਵਾਅਦੇ..!* ਮਾਲਵੇ ਦੀ ਸਿਆਸਤ ਵਿਚ ਵੱਡੀ ਤਬਦੀਲੀ : ਕੈਪਟਨ ਤੋਂ ਬਾਅਦ ਚੰਨੀ ਬਣੇ ਕਾਂਗਰਸੀਆਂ ਦੀ ਪਹਿਲੀ ਪਸੰਦਭੈਣ ਵੱਲੋਂ ਦਾਇਰ ਚੈੱਕ ਬਾਊਂਸ ਮਾਮਲਿਆਂ ਵਿੱਚ ਭਰਾ ਬਰੀ; ਅਦਾਲਤ, ਬਚਾਅ ਪੱਖ ਵਕੀਲ ਲੁਕੇਸ਼ ਗਰਗ ਦੀਆਂ ਦਲੀਲਾਂ ਨਾਲ ਸਹਿਮਤ, ਸ਼ਿਕਾਇਤਾਂ ਖਾਰਜ,ਭਰਾ ਬਰੀਤਪਾ ਪੁਲਿਸ ਨੇ ਵੇਅਰਹਾੳੂਸ ਦੇ ਗੁਦਾਮ ਵਿਚਲੇ ਸਰਕਾਰੀ ਚੋਲ ਚੋਰੀ ਕਰਨ ਵਾਲੇ ਪ੍ਰਵਾਸੀ ਨੋਜਵਾਨਾਂ ਨੂੰ ਦਬੋਚਿਆ, ਮਾਮਲਾ ਦਰਜਬਰਨਾਲਾ ਸਿਆਸਤ ਚ ਵੱਡਾ ਧਮਾਕਾ: ਗੁਰਦੀਪ ਬਾਠ ਦੀ `ਨੀਲੀ ਦਸਤਾਰ ਨੇ ਉਡਾਈ ਵਿਰੋਧੀਆਂ ਦੀ ਨੀਂਦ, ਕੀਤੂ ਦੇ ਕਿਲ੍ਹੇ ਨੂੰ ਖ਼ਤਰਾ?ਕੁਦਰਤ ਦੀ ਕਰੋਪੀ: ਤਾਸ ਦੇ ਪਤਿਆਂ ਵਾਂਗ ਢੇਰੀ ਹੋਈ ਅਧਿਆਪਕ ਦੀ ਕਰੋੜਾਂ ਦੀ ਕੋਠੀ, ਪਲਾਂ ਵਿਚ ਮਿਟੀ `ਚ ਮਿਲੀ ਜ਼ਿੰਦਗੀ ਭਰ ਦੀ ਕਮਾਈਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਵੱਲੋਂ ਡੀ ਸੀ ਬਰਨਾਲਾ ਨਾਲ ਕੀਤੀ ਮੁਲਾਕਾਤਭਦੌੜ ਵਿਖੇ 77ਵਾਂ ਗਣਤੰਤਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ: ਨਗਰ ਕੌਂਸਲ ਪ੍ਰਧਾਨ ਮਨੀਸ਼ ਗਰਗ ਨੇ ਲਹਿਰਾਇਆ ਤਿਰੰਗਾਨਗਰ ਕੌਂਸਲ ਚੋਣਾਂ: ਕੌਂਸਲਰ ਬਣਨ ਲਈ 'ਤਰਲੋ ਮੱਛੀ' ਹੋਏ ਉਮੀਦਵਾਰ; ਨਵੀਂ ਵਾਰਡਬੰਦੀ ਨੇ ਬਦਲੇ ਸਿਆਸੀ ਸਮੀਕਰਨ ਵਾਰਡਾਂ ਦੀ ਰਾਖਵਾਂਕਰਨ ਸੂਚੀ ਜਾਰੀ: ਟਾਕਰੇ ਦੀ ਤਿਆਰੀ, ਪਰ ਕੁਦਰਤ ਨੇ 'ਵਿਰੋਧੀਆਂ ਨੂੰ ਠੋਕਣ' ਵਾਲਿਆਂ ਦੀਆਂ ਯੋਜਨਾਵਾਂ 'ਤੇ ਫੇਰਿਆ ਪਾਣੀ

Politics

ਤਾਜੋਕੇ ਗ੍ਰਾਮ ਪੰਚਾਇਤ ਦੀ ਸਿਆਸੀ ਬਾਜੀ ਸਰਪੰਚ ਗੁਰਮੀਤ ਸਿੰਘ ਨੇ ਜਿੱਤੀ

July 17, 2019 06:28 PM

ਵਿਭਾਗ ਨੇ ਸਰਪੰਚ ਨੂੰ ਬਤੋਰ ਪ੍ਰਬੰਧਕ ਨਿਯੁਕਤ ਕੀਤਾ

ਤਪਾ ਮੰਡੀ  (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ/ਵਿਸ਼ਵਜੀਤ ਸ਼ਰਮਾਂ) :- ਨੇੜਲੇ ਪਿੰਡ ਤਾਜੋਕੇ ਵਿਖੇ ਗ੍ਰਾਮ ਪੰਚਾਇਤ ਦੇ ਮੋਜੂਦਾ ਸਰਪੰਚ ਅਤੇ ਚੋਣ ਹਾਰਨ ਵਾਲੇ ਧੜੇ ਦੀ ਛਤਰੀ ਹੇਠ ਆਏ ਪੰਚਾਂ ਵਿਚਕਾਰ ਚਲ ਰਹੇ ਸਿਆਸੀ ਰੇੜਕੇ ਵਿਚ ਸਰਪੰਚ ਧੜੇ ਨੇ ਜਿੱਤ ਹਾਸਿਲ ਕਰ ਲਈ ਹੈ ਕਿਉਕਿ ਪ੍ਰਸਾਸਨ ਵੱਲੋ ਸਰਪੰਚ ਨੂੰ ਪਿੰਡ ਅੰਦਰਲੇ ਵਿਕਾਸ ਕਾਰਜਾਂ ਵਿਚਲੀ ਖੜੋਤ ਨੂੰ ਖਤਮ ਕਰਨ ਲਈ ਪ੍ਰਬੰਧਕ ਨਿਸੁਕਤ ਕਰ ਦਿੱਤਾ ਹੈ। ਸਰਪੰਚ ਗੁਰਮੀਤ ਸਿੰਘ ਤਾਜੋਕੇ ਨੇ ਦੱਸਿਆਂ ਕਿ ਲੰਘੀਆ ਪੰਚਾਇਤੀ ਚੋਣਾਂ ਦੋਰਾਨ ਉਨਾਂ ਨੇ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਇਤਿਹਾਸਿਕ ਜਿੱਤ ਦਰਜ ਕੀਤੀ ਸੀ ਜਦਕਿ ਅਪਣੇ ਵਾਅਦੇ ਅਨੁਸਾਰ ਸਮੁੱਚੇ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਪਿੰਡ ਦਾ ਵਿਕਾਸ ਕਰਵਾਉਣ ਦੇ ਟੀਚੇ ਨੂੰ ਸਰ ਕਰਨ ਦਾ ਬੀੜਾ ਚੁੱਕ ਲਿਆ ਸੀ ਪਰ ਪਿੰਡ ਵਿਚਲੀ ਸਿਆਸੀ ਧੱੜੇਬੰਦੀ ਅਤੇ ਵਿਕਾਸ ਕਾਰਜਾਂ ਵਿਚ ਅੜਿੱਕਾ ਬਣਨ ਦੇ ਮੰਤਵ ਤਹਿਤ ਕੁਝ ਪੰਚਾਂ ਨੂੰ ਗ੍ਰਾਮ ਪੰਚਾਇਤ ਦੇ ਉਲਟ ਭੁਗਤਣ ਲਈ ਲਗਾਤਾਰ ਦਬਾਅ ਬਣਾਇਆ ਗਿਆ ਪਰ ਹੁਣ ਵਿਭਾਗ ਵੱਲੋ ਉਨਾਂ ਨੂੰ ਬਤੋਰ ਪ੍ਰਬੰਧਕ ਨਿਯੁਕਤ ਕਰਕੇ ਪਿੰਡ ਅੰਦਰ ਵਿਕਾਸ ਕਾਰਜਾਂ ਵਿਚ ਤੇਜੀ ਲਿਆਉਣ ਲਈ ਕਿਹਾ ਗਿਆ ਹੈ। ਜਿਸ ਉਪਰ ਡੱਟ ਕੇ ਪਹਿਰਾ ਦੇਣ ਦੇ ਨਾਲ ਸਭ ਨੂੰ ਨਾਲ ਲੈ ਕੇ ਚੱਲਣ ਦੇ ਵਾਅਦੇ ਅਤੇ ਦਾਅਵੇ ਨੂੰ ਬਰਕਰਾਰ ਰੱਖਿਆ ਜਾਵੇਗਾ। ਸਰਪੰਚ ਗੁਰਮੀਤ ਸਿੰਘ ਨੂੰ ਪ੍ਰਬੰਧਕ ਨਿਯੁਕਤ ਕਰਨ ’ਤੇ ਮੰਦਰ ਸਿੰਘ ਭੁੱਲਰ, ਨਾਹਰ ਸਿੰਘ ਸਾਬਕਾ ਸਰਪੰਚ, ਸੋਹਣ ਸਿੰਘ ਸਾਬਕਾ ਪੰਚ, ਰਵਿੰਦਰ ਸਿੰਘ, ਹਰਮੇਲ ਸਿੰਘ,  ਕਰਮਜੀਤ ਸਿੰਘ, ਮੱਖਣ ਸਿੰਘ, ਪਾਲ ਸਿੰਘ, ਬੁੱਧ ਸਿੰਘ, ਮੁਖਤਿਆਰ ਸਿੰਘ ਸਾਬਕਾ ਸਰਪੰਚ, ਭੂਰਾ ਸਿੰਘ ਸਾਬਕਾ ਪੰਚ, ਜਗਸੀਰ ਸਿੰਘ ਭੁੱਲਰ, ਇੰਦਰਜੀਤ ਸਿੰਘ ਪੰਚ, ਚਰਨਜੀਤ ਕੌਰ ਪੰਚ, ਰਾਜਵਿੰਦਰ ਸਿੰਘ ਪੰਚ, ਨਸੀਬ ਕੁਮਾਰ, ਪਰਮਜੀਤ ਸਿੰਘ ਟੀਟੂ, ਸੰਦੀਪ ਸਿੰਘ ਸੇਖੋ ਸਣੇ ਸਮੁੱਚੀ ਰਵੀਦਾਸ ਧਰਮਸ਼ਾਲਾ ਕਮੇਟੀ ਵੱਲੋ ਵਿਭਾਗ ਦਾ ਧੰਨਵਾਦ ਕੀਤਾ ਗਿਆ ਹੈ। ਜਿਨਾਂ ਨੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣ ਅਤੇ ਭਾਈਚਾਰਕ ਸਾਝ ਸਣੇ ਲੋਕਤੰਤਰ ਵਿਧੀ ਨਾਲ ਜਿੱਤੇ ਨੁੰਮਾਇੰਦੇ ਦੀ ਪਦਵੀ ਨੂੰ ਬਰਕਰਾਰ ਰੱਖਿਆ ਹੈ। ਜਿਕਰਯੋਗ ਹੈ ਕਿ ਸਰਪੰਚ ਗੁਰਮੀਤ ਸਿੰਘ ਤਾਜੋਕੇ ਦੀ ਸਿਆਸੀ ਜਿੱਤ ਵਿਚ ਪਿੰਡ ਦੇ ਇਕ ਨਾਮਵਾਰ ਸਮਾਜ ਸੇਵੀ ਵਿਅਕਤੀ ਦਾ ਵੱਡਾ ਯੋਗਦਾਨ ਹੈ। 

Have something to say? Post your comment

More in Politics

पूर्व मुख्यमंत्री शिवराज चौहान की दूसरी राजनीतिक पारी की शुरुआत को लेकर बीजेपी में खुशी की लहर

ਸਿਆਸੀ ਪੱਖ ਤੋ ਯਤੀਮ ਹਲਕਾ ਭਦੌੜ ਦੀਆ ਮਾਰਕੀਟ ਕਮੇਟੀਆਂ ਦੀ ਕਿਸੇ ਨੂੰ ਨਾ ਫੜਾਈ ਗਈ ਬਾਂਹ

ਬਰਨਾਲਾ ਵਾਲਿਆਂ ਨੇ ਕੈਬਨਿਟ ਰੈਂਕ ਨੂੰ ਬਦਲਿਆ ਜਿਲਾ ਚੇਅਰਮੈਨੀ ’ਚ

ਪੰਜਾਬ ਅੰਦਰਲੀਆ ਜਿਮਣੀ ਚੋਣਾਂ ਕਾਰਨ ਵਿਕਾਸ ਠੱਪ ਅਤੇ ਦੂਸ਼ਣਬਾਜੀ ਦਾ ਦੋਰ ਸ਼ੁਰੂ

7.27 ਕਰੋੜ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਬਾਬਾ ਫੂਲ ਸਰਕਾਰੀ ਬਿਰਧ ਘਰ ਦਾ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਨੇ ਰੱਖਿਆ ਨੀਂਹ ਪੱਥਰ

ਸਿਆਸੀ ਪੱਖੋ ਕਮਜੋਰ ਹੋਏ ਹਲਕੇ ਭਦੌੜ ਦਾ ਕੋਈ ਨਹੀ ਵਾਰਿਸ, ਸੱਤਾਧਾਰੀ ਧਿਰ ਦੇ ਰਾਹ ’ਤੇ ਤੁਰਿਆ ਵਿਰੋਧੀ ਧਿਰ ਵੀ

ਪੰਚਾਇਤ ਸੰਮਤੀ ਰਾਮਪੁਰਾ ਦੀ ਚੇਅਰਮੈਨੀ ਲਈ ਜੋੜ ਤੋੜ ਸ਼ੁਰੂ- ਗਿੱਲ ਅਤੇ ਗਾਹਲੇ ਪਰਿਵਾਰ ਵਿਚਲੀ ਬੀਬੀ ਦੇ ਸਿਰ ’ਤੇ ਤਾਜ ਸਜਣਾ ਤੈਅ

ਮੀਂਹ ਦੇ ਪਾਣੀ ਨਾਲ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਸਬੰਧੀ ਗਿਰਦਾਵਰੀ ਕਰਵਾਕੇ ਦਿੱਤਾ ਜਾਵੇਗਾ ਯੋਗ ਮੁਆਵਜ਼ਾ : ਗੁਰਪ੍ਰੀਤ ਕਾਂਗੜ

ਕੈਬਨਿਟ ਮੰਤਰੀ ਕਾਂਗੜ ਹੁਣ ਮਾਲ ਅਤੇ ਮੁੜ ਵਸੇਬਾ ਵਿਭਾਗ ਵੇਖਣਗੇ

ਹਲਕਾ ਭਦੌੜ ਦੇ ਲੋਕਾਂ ਨੇ ਮੇਰੀ ਫਰੀਦਕੋਟ ਚੋਣ ਦੀ ਸਫਲਤਾ ਵਿਚ ਵੀ ਯੋਗਦਾਨ ਪਾਇਆ- ਸਦੀਕ