Wednesday, September 03, 2025
BREAKING NEWS
पर्यूषण पर्व : श्वेताम्बर जैन समाज का आत्मशुद्धि महापर्व 20 अगस्त से शुरूਵਿਧਾਨ ਸਭਾ ਹਲਕਾ ਬਰਨਾਲਾ ਅੰਦਰ ਭਾਜਪਾ ਪੈਦਾ ਨਾ ਕਰ ਸਕੀ ਪ੍ਰਭਾਵਸ਼ਾਲੀ ਹਿੰਦੂੁ ਚੇਹਰਾ, ਕਈਆ ਨੇ ਮਾਰੀ ਆਪਣੇ ਪੈਰ ਕੁਹਾੜੀ, ਕਈ ਬਗੈਰ ਰਸੂਖੇਡੇਰਾ ਵੀਰ ਗਿਰ ਰਾਜ ਜੀ ਆਸ਼ਰਮ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ 16 ਅਗਸਤ ਨੂੰ - ਸੰਤ ਰਾਜਗਿਰੀ ਜੀ2027 ਵਿਧਾਨ ਸਭਾ ਸਰਵੇ :- ਕੀ ਬਠਿੰਡਾ ਲੋਕ ਸਭਾ ਹਲਕੇ ਅੰਦਰੋ ਸੱਤਾਧਾਰੀ ਧਿਰ ਦੇ ਅੱਧੀ ਦਰਜਣ ਵਿਧਾਇਕਾਂ ਦੀ ਟਿਕਟ ’ਤੇ ਤਲਵਾਰ ਲਟਕੀ ਗਈ ? ਹਨੀ ਟਰੈਪ- ਜਦ 8 ਲੱਖ ਲੈਣ ਆਏ ਕੁੜੀ ਦੇ ਪਰਿਵਾਰਿਕ ਮੈਂਬਰ ਪੁਲਿਸ ਦੇ ਅੜਿੱਕੇ ਆ ਗਏਹਲਕਾ ਭਦੌੜ ਵਿਚ ਪੜੇ ਲਿਖੇ ਸ਼ੀਤਲ ਪਰਿਵਾਰ ਦਾ ਫਰਜੰਦ ’ ਰਾਜਵਿੰਦਰ ਸਿੰਘ ਸ਼ੀਤਲ ‘ ਖੁੱਲ ਕੇ ਨਿੱਤਰਿਆ ਸਿਆਸੀ ਪਿੜ੍ਹ ’ਚਆੜ੍ਹਤੀਆ ਐਸੋਸੀਏਸ਼ਨ ਭਦੌੜ ਵੱਲੋਂ ਡਾਕਟਰ ਲੋਕੇਸ਼ ਸਿੰਗਲਾ ਸਨਮਾਨਿਤਜਨਾਬ ਮੁੰਹਮਦ ਸਦੀਕ ਮੁੜ ਖੜਕਾਉਣਗੇ ਹਲਕਾ ਭਦੌੜ ਅੰਦਰ ਸਿਆਸੀ ਤੂੰਬੀ !ਹਲਕਾ ਭਦੌੜ ਨੂੰ ਵਿਕਾਸ ਪੱਖ ਤੋ ਨਮੂੁਨੇ ਦੇ ਹਲਕੇ ਵਜੋ ਜਾਣਿਆ ਜਾਵੇਗਾ-ਵਿਧਾਇਕ ਉਗੋਕੇ, ਤਪਾ ਵਿਖੇ ਬਹੁ-ਕਰੋੜੀ ਬਣਨ ਜਾ ਰਹੇ ਅਧੁਨਿਕ ਖੇਡ ਸਟੇਡੀਅਮ ’ਤੇ ਪਾਇਆ ਚਾਨਣਾਪਰਿਵਾਰ ਨੂੰ ਇਕ ਮਾਲਾ ਵਿਚ ਪਰੋ ਕੇ ਰੱਖਣ ਵਾਲੀ ਸ਼ਖਸ਼ੀਅਤ ਸਨ-ਸ੍ਰੀਮਤੀ ਉਸ਼ਾ ਰਾਣੀ ਗਰਗ

Life Style

ਜੀਓ ਅਤੇ ਬੱਸ ਰੱਜ ਕੇ ਜੀਓ, ਤੁਹਾਡਾ ਰੱਜ ਕੇ ਜਿਉਣ ਦਾ ਹੱਕ ਬਣਦਾ ਹੈ।

September 12, 2021 06:33 PM

         ਜੀਓ ਅਤੇ ਬੱਸ ਰੱਜ ਕੇ ਜੀਓ, ਤੁਹਾਡਾ ਰੱਜ ਕੇ ਜਿਉਣ ਦਾ ਹੱਕ ਬਣਦਾ ਹੈ।

 

ਪ੍ਰਭਜੋਤ ਸਿੰਘ ਸੰਧੂ ਸਿਡਨੀ (ਆਸਟਰੇਲੀਆ)

 

ਜੇ ਤੁਸੀਂ 50 ਨੂੰ ਟੱਪ ਗਏ ਹੋ ਤਾਂ ਯਕੀਨਨ ਉਮਰ ਦੇ ਆਖਰੀ ਪੜਾਅ ਵੱਲ ਵਧ ਰਹੇ ਹੋ। ਏਸ ਉਮਰ ਵਿੱਚ ਪਹੁੰਚੇ ਹੋਏ ਭੈਣ ਭਰਾਵਾਂ ਲਈ ਆਹ ਦੇਸੀ ਘਿਉ ਜਿਹੇ ਸੁਝਾਅ ਹਨ।ਪੜ੍ਹੋ 'ਤੇ ਅਮਲ ਕਰੋ।50 ਸਾਲ ਦੀ ਉਮਰ ਤੱਕ ਰੱਜਵੀਂ ਕਮਾਈ ਕਰਨ ਬਾਅਦ ਤੁਹਾਡਾ ਹੱਕ ਬਣਦਾ ਹੈ ਕਿ ਤੁਸੀਂ ਹੁਣ ਗੱਡੀ ਗੇਅਰ ਵਿੱਚੋਂ ਕੱਢ ਦਿਓ ਅਤੇ ਬਾਕੀ ਰਹਿੰਦੀ ਜ਼ਿੰਦਗੀ ਨੂੰ ਰੱਜ ਕੇ ਮਾਣੋ।

1. ਹੁਣ ਮੌਕਾ ਹੈ ਆਪਣੀ ਜਮ੍ਹਾ ਕੀਤੀ ਕਮਾਈ ਨੂੰ ਵਰਤਣ ਦਾ, ਏਸ ਨੂੰ ਖ਼ਰਚੋ ਅਤੇ ਜੀਵਨ ਦਾ ਆਨੰਦ ਲਓ।ਆਪਣੀ ਕਮਾਈ ਨੂੰ ਉਨ੍ਹਾਂ ਲਈ ਨਾਂ ਸਾਂਭੋ ਜਿੰਨ੍ਹਾਂ ਨੂੰ ਏਸ ਗੱਲ ਦਾ ਭੋਰਾ ਵੀ ਅਹਿਸਾਸ ਨਹੀਂ ਕਿ ਤੁਸੀਂ ਏਹ ਕਮਾਈ ਕਰਨ ਲਈ ਕਿਸ ਤਰ੍ਹਾਂ ਦੀ ਘਾਲਣਾ ਘਾਲੀ ਹੈ। ਯਾਦ ਰੱਖੋ ਸਭ ਤੋਂ ਖ਼ਤਰਨਾਕ ਹੁੰਦੀਆਂ ਤੁਹਾਡੇ ਧੀਆਂ/ਪੁੱਤਰਾਂ ਅਤੇ ਨੂੰਹਾਂ/ਜਵਾਈਆਂ ਦੀਆਂ ਘੜੀਆਂ ਜਾਂਦੀਆਂ ਉਹ ਸਕੀਮਾਂ ਜਿਸ ਰਾਹੀਂ ਤੁਹਾਡੀ ਜਮ੍ਹਾਂ ਪੂੰਜੀ ਨੂੰ ਨਿਵੇਸ਼ ਕਰਕੇ ਸਥਾਪਤ ਆਮਦਨ ਦੇ ਸਬਜ਼-ਬਾਗ਼ ਵਿਖਾਏ ਜਾਂਦੇ ਹਨ। ਨਿਵੇਸ਼ ਕਰਨ ਲਈ ਏਹ ਬਿਲਕੁਲ ਵੀ ਯੋਗ ਮੌਕਾ ਨਹੀਂ, ਭਾਵੇਂ ਨਿਵੇਸ਼ ਕਿੰਨਾ ਵੀ ਸੁਰੱਖਿਅਤ ਅਤੇ ਲੁਭਾਵਣਾ ਹੋਵੇ। ਏਹ ਸਮਾਂ ਤੁਹਾਡੇ ਸ਼ਾਤੀ ਨਾਲ ਜੀਵਨ ਦਾ ਆਨੰਦ ਮਾਨਣ ਦਾ ਹੈ।

2. ਆਪਣੇ ਬੱਚਿਆਂ ਦੇ ਵਿੱਤੀ ਹਾਲਾਤ ਬਾਰੇ ਸੋਚਣਾ ਬਿਲਕੁਲ ਬੰਦ ਕਰ ਦਿਓ ਅਤੇ ਆਪਣੇ ਆਪ 'ਤੇ ਖ਼ਰਚ ਕਰਨ ਲੱਗਿਆਂ ਬਿਲਕੁਲ ਵੀ ਬੁਰਾ ਮਹਿਸੂਸ ਨਾਂ ਕਰੋ। ਤੁਸੀਂ ਆਪਣੀ ਔਲਾਦ ਦੀ ਬਹੁਤ ਸਾਲਾਂ ਤੱਕ ਸ਼ਾਨਦਾਰ ਦੇਖ਼-ਭਾਲ ਕੀਤੀ ਹੈ ਅਤੇ ਤੁਸੀਂ ਆਪਣੇ ਵੱਲੋਂ ਉਨ੍ਹਾਂ ਨੂੰ ਬੇਹਤਰੀਨ ਵਿਦਿਆ ਅਤੇ ਜੀਵਨ ਜਾਚ ਸਿਖਾਈ ਹੈ। ਤੁਸੀਂ ਉਨ੍ਹਾਂ ਨੂੰ ਬੇਹਤਰੀਨ ਰਹਿਣ-ਸਹਿਣ, ਵਿਦਿਆ, ਖਾਣ-ਪੀਣ ਅਤੇ ਰਹਿਣ ਲਈ ਛੱਤ ਬਣਾ ਕੇ ਦਿੱਤੀ ਹੈ, ਏਹ ਹੁਣ ਉਨ੍ਹਾਂ ਦੀ ਜੁੰਮੇਵਾਰੀ ਹੈ ਕਿ ਉਹ ਆਪਣੇ ਲਈ ਕਮਾਈ ਕਰਨ।

3. ਬਹੁਤੀ ਦੌੜ-ਭੱਜ ਛੱਡ ਕੇ ਆਪਣੀ ਸੇਹਤ ਨੂੰ ਪਹਿਲ ਦਿਓ। ਰੋਜ਼ਾਨਾ ਸੈਰ ਕਰੋ, ਥੋੜ੍ਹੀ ਬਹੁਤ ਕਸਰਤ ਕਰੋ, ਸੰਤੁਲਿਤ ਭੋਜਨ ਖਾਓ ਅਤੇ ਰੱਜ ਕੇ ਸੌਂਵੋ। ਏਸ ਉਮਰ ਵਿੱਚ ਬਿਮਾਰ ਹੋਣ ਦੀ ਸੰਭਾਵਨਾ ਵੱਧ ਰਹਿੰਦੀ ਹੈ ਅਤੇ ਇੱਕ ਵਾਰ ਬਿਮਾਰ ਹੋਣ ਬਾਅਦ ਸੇਹਤਯਾਬ ਹੋਣਾ ਮੁਸ਼ਕਲ ਹੋ ਸਕਦਾ ਹੈ, ਇਸੇ ਕਰਕੇ ਆਪਣੀਆਂ ਸਰੀਰਕ ਲੋੜਾਂ ਅਤੇ ਦਵਾਈ-ਬੂਟੀ ਦਾ ਧਿਆਨ ਰੱਖੋ। ਸਮੇਂ ਸਿਰ ਆਪਣਾ ਮੈਡੀਕਲ ਚੈੱਕਅਪ ਕਰਾਉਂਦੇ ਰਹੋ ਅਤੇ ਸਿਹਤ ਦੀ ਲਗਾਤਾਰ ਨਿਗਰਾਨੀ ਰੱਖੋ।

4. ਆਪਣੀ ਲੋੜ ਲਈ ਹਮੇਸ਼ਾਂ ਵਧੀਆ ਅਤੇ ਖ਼ੂਬਸੂਰਤ ਚੀਜ਼ਾਂ ਖ੍ਰੀਦੋ, ਤੁਹਾਡਾ ਮੁੱਖ ਨਿਸ਼ਾਨਾ ਆਪਣੇ ਸਰਮਾਏ ਨੂੰ ਆਪਣੇ ਜੀਵਨ ਸਾਥੀ ਨਾਲ ਮਿਲ ਕੇ ਬੇਹਤਰੀਨ ਜ਼ਿੰਦਗੀ ਜਿਉਣਾ ਹੈ। ਇੱਕ ਦਿਨ ਤੁਸੀਂ ਇੱਕ ਦੂਜੇ ਦੇ ਸਾਥ ਦੀ ਘਾਟ ਮਹਿਸੂਸ ਕਰੋਗੇ, ਓਦੋਂ ਤੁਹਾਡੇ ਸਰਮਾਏ ਨੇ ਤੁਹਾਡੇ ਕਿਸੇ ਕੰਮ ਨਹੀਂ ਆਉਣਾ, ਏਸ ਲਈ ਇੱਕ ਦੂਜੇ ਦੇ ਸਾਥ ਨੂੰ ਬੇਹਤਰੀਨ ਢੰਗ ਨਾਲ ਮਾਣੋ।

5. ਨਿੱਕੀਆਂ-ਨਿੱਕੀਆਂ ਗੱਲਾਂ 'ਤੇ ਤਣਾਓ ਵਿੱਚ ਨਾਂ ਆਓ, ਤੁਸੀਂ ਪਹਿਲਾਂ ਹੀ ਜੀਵਨ ਵਿੱਚ ਬਹੁਤ ਤਣਾਅ ਹੰਢਾ ਚੁੱਕੇ ਹੋ। ਯਾਦ ਰੱਖੋ, ਤੁਹਾਡੇ ਕੋਲ ਚੰਗੀਆਂ-ਮਾੜੀਆਂ ਯਾਦਾਂ ਹਨ, ਜੋ ਮਹੱਤਵਪੂਰਣ ਹੈ, ਉਹ ਤੁਹਾਡਾ ਵਰਤਮਾਨ ਹੈ। ਆਪਣੇ ਬੀਤੇ ਨੂੰ ਆਪਣੇ 'ਤੇ ਹਾਵੀ ਨਾਂ ਹੋਣ ਦਿਓ ਅਤੇ ਭਵਿੱਖ ਤੋਂ ਭੈਅ-ਭੀਤ ਨਾ ਹੋਵੋ, ਬੱਸ ਅੱਜ ਨੂੰ ਰੱਜ ਕੇ ਜੀਓ।

6. ਆਪਣੀ ਵਧਦੀ ਉਮਰ ਨੂੰ ਭੁੱਲ ਕੇ ਪਿਆਰ-ਮੁਹੱਬਤ ਕਾਇਮ ਰੱਖੋ, ਆਪਣੇ ਜੀਵਨ ਸਾਥੀ ਨੂੰ, ਆਪਣੇ ਪਰਵਾਰ ਨੂੰ, ਆਂਢ-ਗੁਆਂਢ ਅਤੇ ਦੋਸਤਾਂ ਮਿੱਤਰਾਂ ਨੂੰ ਰੱਜ ਕੇ ਪਿਆਰ ਕਰੋ,ਯਾਦ ਰੱਖੋ ਜਦੋਂ ਤੱਕ ਤੁਹਾਡਾ ਬਿਬੇਕ ਅਤੇ ਪਿਆਰ ਕਾਇਮ ਹੈ, ਤੁਸੀਂ ਤੰਦਰੁਸਤ ਅਤੇ ਜਵਾਨ ਰਹਿੰਦੇ ਹੋ।

7. ਆਪਣੇ ਆਪ 'ਤੇ ਸਦਾ ਮਾਣ ਕਰੋ, ਸਜ-ਧਜ ਕੇ ਰਹੋ, ਇਤਰ-ਫ਼ੁਲੇਲ ਲਗਾ ਕੇ ਰੱਖੋ ਅਤੇ ਯਾਦ ਰੱਖੋ ਜਦੋਂ ਤੁਸੀਂ ਆਪਣੇ ਆਪ ਨਾਲ ਪਿਆਰ ਕਰਦੇ ਹੋ ਅਤੇ ਰੂਹਦਾਰੀ ਨਾਲ ਤਿਆਰ-ਸ਼ਿਆਰ ਹੋ ਕੇ ਰਹਿੰਦੇ ਹੋ ਤਾਂ ਖੁਦ ਨੂੰ ਸਦਾ ਮਾਣ-ਮੱਤਾ, ਤੰਦਰੁਸਤ ਅਤੇ ਰਿਸਟ-ਪੁਸ਼ਟ ਮਹਿਸੂਸ ਕਰਦੇ ਹੋ।

8. ਅਖ਼ਬਾਰਾਂ ਪੜ੍ਹੋ, ਟੀ.ਵੀ ਵੇਖੋ, ਖ਼ਬਰਾਂ ਸੁਣੋ ਅਤੇ ਆਪਣੇ ਆਪ ਨੂੰ ਅੱਜ ਨਾਲ ਜੋੜ ਕੇ ਰੱਖੋ। ਸੋਸ਼ਲ ਮੀਡੀਆ ਨੂੰ ਸੂਝ ਨਾਲ ਵਰਤੋ, ਵਾਧੂ ਦੀ ਬਹਿਸਬਾਜ਼ੀ ਵਿੱਚ ਖੁਦ ਨੂੰ ਨਾਂ ਉਲਝਾਓ, ਬੱਸ ਜੋ ਵੀ ਆਲੇ-ਦੁਆਲੇ ਹੋ ਰਿਹਾ ਹੈ, ਉਸਦਾ ਆਨੰਦ ਲਓ। ਜੋ ਕੁਝ ਵੀ ਦੇਸ਼ ਦੁਨੀਆਂ ਵਿੱਚ ਵਾਪਰ ਰਿਹਾ ਹੈ, ਉਸਦੀ ਜਾਣਕਾਰੀ ਰੱਖੋ, ਆਨ-ਲਾਈਨ 'ਤੇ ਆਪਣੀ ਰੁਚੀ ਮੁਤਾਬਿਕ ਲੇਖ ਆਦਿ ਪੜ੍ਹੋ ਅਤੇ ਜ਼ਿੰਦਗੀ ਦਾ ਹਰ ਤਰ੍ਹਾਂ ਨਾਲ ਲੁਤਫ਼ ਉਠਾਓ।

9. ਪਰਵਾਰ ਅਤੇ ਆਲੇ-ਦੁਆਲੇ ਵਿਚਰ ਰਹੀ ਨਵੀਂ ਪੀੜ੍ਹੀ ਦੇ ਨੌਜਵਾਨਾਂ ਅਤੇ ਬੱਚਿਆਂ ਦੇ ਵਿਚਾਰਾਂ ਦਾ ਸਤਿਕਾਰ ਕਰੋ ਅਤੇ ਉਨ੍ਹਾਂ ਦੀ ਰਾਇ ਦੀ ਕਦਰ ਕਰੋ, ਬੇਮਤਲਬ ਉਨ੍ਹਾਂ ਨਾਲ ਉਲਝ ਕੇ ਆਪਣੇ ਸਮਿਆਂ ਦੀ ਬੇਲੋੜੀ ਪ੍ਰਸੰਸਾ ਨਾਂ ਕਰੀ ਜਾਓ, ਤੁਸੀਂ ਵੀ ਅੱਜ ਵਾਲੇ ਸਮੇਂ ਦਾ ਹਿੱਸਾ ਹੋ ਅਤੇ ਜਿਵੇਂ ਦਾ ਵੀ ਸਮਾਂ ਚੱਲ ਰਿਹਾ ਹੈ, ਉਸਦੀ ਕਦਰ ਕਰੋ, ਉਸਦਾ ਲੁਤਫ਼ ਉਠਾਓ। ਕਦੇ ਏਹ ਨਾਂ ਕਹੋ ਕਿ ਸਾਡੇ ਸਮਿਆਂ ਵਿੱਚ ਇੰਝ ਹੁੰਦਾ ਸੀ, ਅੱਜ ਵੀ ਤੁਹਾਡਾ ਸਮਾਂ ਹੈ, ਬੱਸ ਵਰਤਮਾਨ ਵਿੱਚ ਮਜ਼ੇ ਲੁੱਟੋ ਅਤੇ ਇਸੇ ਨੂੰ ਬੇਹਤਰੀਨ ਸਮਝੋ।

10. ਕੌੜੇ ਕੁਸੈਲੇ ਲੋਕਾਂ ਨਾਲ ਬਹਿਸ ਵਿੱਚ ਆਪਣਾ ਸਮਾਂ ਨਸ਼ਟ ਨਾਂ ਕਰੋ, ਅਜਿਹੇ ਲੋਕਾਂ ਵਿੱਚ ਜ਼ਾਇਆ ਕੀਤਾ ਸਮਾਂ ਤੁਹਾਨੂੰ ਸਮੇਂ ਪਹਿਲਾਂ ਨਾਲੋਂ ਬੁੱਢਾ ਕਰ ਦੇਵੇਗਾ। ਸਾਕਾਰਤਮਕ ਅਤੇ ਹੱਸਮੁੱਖ ਲੋਕਾਂ ਦਾ ਸੰਗ ਕਰੋ, ਵੇਖਿਓ ਜ਼ਿੰਦਗੀ ਤੁਹਾਡੇ ਨਾਲ ਕਿੱਦਾਂ ਖਿੜ-ਖਿੜ ਹੱਸਦੀ ਹੈ।

11. ਆਪਣੀਆਂ ਖਾਹਿਸ਼ਾਂ ਨੂੰ ਬੱਚਿਆਂ ਦੀਆਂ ਲੋੜਾਂ ਅੱਗੇ ਕੁਰਬਾਨ ਨਾਂ ਕਰੋ। ਆਪਣੇ ਬੱਚਿਆਂ ਦੀ ਨਿੱਜਤਾ ਦਾ ਸਤਿਕਾਰ ਕਰੋ ਅਤੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਫ਼ਜ਼ੂਲ ਦੀ ਦਖ਼ਲਅੰਦਾਜ਼ੀ ਨਾਂ ਕਰੋ, ਉਨ੍ਹਾਂ ਦੇ ਫ਼ੈਸਲਿਆਂ ਦੀ ਮੌਕੇ ਮੁਤਾਬਿਕ ਸ਼ਲਾਘਾ ਕਰੋ ਅਤੇ ਉਨ੍ਹਾਂ ਨਾਲ ਸਦਾ ਖ਼ੁਸਮਿਜ਼ਾਜ਼ੀ ਨਾਲ ਪੇਸ਼ ਆਓ।

12. ਆਪਣੇ ਸ਼ੌਕ ਨਾਂ ਮਰਨ ਦਿਉ। ਜੇ ਤੁਹਾਨੂੰ ਨੱਚਣਾ ਪਸੰਦ ਹੈ ਤਾਂ ਨੱਚੋ, ਜੇ ਖੇਡਣਾ ਪਸੰਦ ਹੈ ਤਾਂ ਖੇਡੋ, ਜੇ ਸਫ਼ਰ ਕਰਨਾ ਪਸੰਦ ਕਰਦੇ ਹੋ ਤਾਂ ਆਪਣੀਆਂ ਪਸੰਦੀਦਾ ਥਾਵਾਂ 'ਤੇ ਜਾਓ, ਤਾਸ਼ ਜਾਂ ਗੌਲਫ਼ ਜੋ ਵੀ ਪਸੰਦ ਹੈ, ਖੇਡੋ, ਬੱਸ ਆਪਣੇ ਜੀਵਨ ਦਾ ਹਰ ਸ਼ੌਕ ਪੁਗ਼ਾਉਣ ਦਾ ਹੁਣ ਸੁਨਹਿਰੀ ਮੌਕਾ ਹੈ।

13. ਆਪਣੇ ਆਲੇ-ਦੁਆਲੇ ਵਿਚਰਦਿਆਂ ਸੰਗੀ ਸਾਥੀਆਂ ਦੀ ਗੱਲਬਾਤ ਵੱਧ ਸੁਣੋ, ਆਪ ਘੱਟ ਬੋਲੋ। ਜੇ ਕਿਤੇ ਬੋਲਣ ਦੀ ਲੋੜ ਹੈ ਤਾਂ ਆਪਣੀ ਗੱਲ ਸੰਖੇਪ ਵਿੱਚ ਮੁਕਾਓ, ਤੁਹਾਡੀ ਲੰਬੀ ਗੱਲਬਾਤ ਦੂਜਿਆਂ ਨੂੰ ਅਕਾ ਦਿੰਦੀ ਹੈ ਅਤੇ ਉਹ ਤੁਹਾਡੇ ਤੋਂ ਦੂਰੀ ਬਣਾਉਣ ਲੱਗ ਪੈਂਦੇ ਹਨ। ਗੱਲਬਾਤ ਦੌਰਾਨ ਦੂਜਿਆਂ ਦੀ ਰਾਇ ਨਾਲ ਸਹਿਮਤੀ ਬਣਾਉਣ ਦੀ ਆਦਤ ਪਾਓ, ਇੰਝ ਤੁਸੀਂ ਉਨ੍ਹਾਂ ਦੇ ਸਤਿਕਾਰ ਦੇ ਪਾਤਰ ਬਣ ਸਕਦੇ ਹੋ। ਜੇ ਕਿਸੇ ਕਾਰਨ ਸਹਿਮਤ ਨਹੀਂ ਵੀ ਹੋ ਤਾਂ ਆਪਣੀ ਅਸਹਿਮਤੀ ਦਿੰਦਿਆਂ ਅਦਬ ਨਾਲ ਮੁਸਕੁਰਾਉਣਾ ਨਾਂ ਭੁੱਲੋ।

14. ਜੇ ਤੁਹਾਨੂੰ ਕਿਸੇ ਦੀ ਕੋਈ ਗੱਲ ਬੁਰੀ ਲੱਗੀ ਹੈ ਤਾਂ ਉਸਨੂੰ ਅਣਗੌਲਿਆਂ ਕਰ ਦਿਓ ਅਤੇ ਅਪਮਾਨਜਨਕ ਟਿੱਪਣੀ ਕਰਨ ਵਾਲੇ ਨੂੰ ਮੁਆਫ਼ ਕਰ ਦਿਓ। ਇਸੇ ਤਰ੍ਹਾਂ ਜੇ ਕਦੇ ਤੁਹਾਡੇ ਕੋਲੋਂ ਜਾਣੇ-ਅਣਜਾਣੇ ਵਿੱਚ ਕਿਸੇ ਲਈ ਅਪਮਾਨਜਨਕ ਭਾਸ਼ਾ ਜਾਂ ਟਿੱਪਣੀ ਕੀਤੀ ਗਈ ਹੋਵੇ, ਝੱਟ ਮੁਆਫ਼ੀ ਮੰਗ ਲਓ। ਕਿਸੇ ਵੀ ਮਸਲੇ ਨੂੰ ਬੇਲੋੜਾ ਨਾਂ ਖਿੱਚੋ। ਕਿਸੇ ਪ੍ਰਤੀ ਵੀ ਜ਼ਹਿਰ ਦਿਲ ਵਿੱਚ ਨਾਂ ਰੱਖੋ, ਏਹ ਜ਼ਹਿਰ ਦੂਜੇ ਦਾ ਕੋਈ ਨੁਕਸਾਨ ਨਹੀਂ ਕਰੇਗਾ ਸਗੋਂ ਤੁਹਾਨੂੰ ਹੀ ਮਾਰ ਮੁਕਾਵੇਗਾ।

15. ਹੱਸੋ ਅਤੇ ਖ਼ੂਬ ਹੱਸੋ, ਹੱਸਣ ਦਾ ਕੋਈ ਮੌਕਾ ਅਜਾਈਂ ਨਾਂ ਜਾਣ ਦਿਓ। ਜਿੱਥੇ ਵੀ ਜਾਂਦੇ ਹੋ ਖੁਸ਼ੀਆਂ ਖੇੜੇ ਵੰਡੋ, ਤੁਹਾਡਾ ਗੱਲਬਾਤ ਦਾ ਲਹਿਜ਼ਾ ਐਸਾ ਹੋਵੇ ਕਿ ਮਹਿਫ਼ਲ ਵਿੱਚ ਹਾਸਿਆਂ ਦੀਆਂ ਫ਼ੁਹਾਰਾਂ ਛੁੱਟਦੀਆਂ ਰਹਿਣ ਅਤੇ ਲੋਕ ਤੁਹਾਨੂੰ ਅਗਲੀ ਮਹਿਫ਼ਲ ਲਈ ਉਡੀਕਦੇ ਰਹਿਣ।

16. ਦੂਜੇ ਤੁਹਾਡੇ ਬਾਰੇ ਕੀ ਕਹਿੰਦੇ ਹਨ, ਇਸ ਦੀ ਬਿਲਕੁਲ ਵੀ ਚਿੰਤਾ ਨਾਂ ਕਰੋ। ਇਸੇ ਤਰ੍ਹਾਂ ਕਦੇ ਏਹ ਚਿੰਤਾ ਨਾਂ ਕਰੋ ਕਿ ਲੋਕ ਤੁਹਾਡੇ ਬਾਰੇ ਕੀ ਸੋਚਦੇ ਹੋਣਗੇ, ਬੱਸ ਆਪਣੇ ਵੱਲੋਂ ਸਾਕਾਰਤਮਕ ਜੀਵਨ ਜੀਓ। ਜੋ ਕੁਝ ਤੁਸੀਂ ਜ਼ਿੰਦਗੀ ਵਿੱਚ ਹਾਸਲ ਕੀਤਾ ਹੈ, ਉਸਤੇ ਰਸ਼ਕ ਕਰੋ। 

                                                                          ਜੀਓ ਅਤੇ ਬੱਸ ਰੱਜ ਕੇ ਜੀਓ

                                                            ਪ੍ਰਭਜੋਤ ਸਿੰਘ ਸੰਧੂ ਸਿਡਨੀ (ਆਸਟਰੇਲੀਆ)

 

Have something to say? Post your comment