Saturday, June 07, 2025
BREAKING NEWS
ਹਲਕਾ ਭਦੌੜ ਵਿਚ ਪੜੇ ਲਿਖੇ ਸ਼ੀਤਲ ਪਰਿਵਾਰ ਦਾ ਫਰਜੰਦ ’ ਰਾਜਵਿੰਦਰ ਸਿੰਘ ਸ਼ੀਤਲ ‘ ਖੁੱਲ ਕੇ ਨਿੱਤਰਿਆ ਸਿਆਸੀ ਪਿੜ੍ਹ ’ਚਆੜ੍ਹਤੀਆ ਐਸੋਸੀਏਸ਼ਨ ਭਦੌੜ ਵੱਲੋਂ ਡਾਕਟਰ ਲੋਕੇਸ਼ ਸਿੰਗਲਾ ਸਨਮਾਨਿਤਜਨਾਬ ਮੁੰਹਮਦ ਸਦੀਕ ਮੁੜ ਖੜਕਾਉਣਗੇ ਹਲਕਾ ਭਦੌੜ ਅੰਦਰ ਸਿਆਸੀ ਤੂੰਬੀ !ਹਲਕਾ ਭਦੌੜ ਨੂੰ ਵਿਕਾਸ ਪੱਖ ਤੋ ਨਮੂੁਨੇ ਦੇ ਹਲਕੇ ਵਜੋ ਜਾਣਿਆ ਜਾਵੇਗਾ-ਵਿਧਾਇਕ ਉਗੋਕੇ, ਤਪਾ ਵਿਖੇ ਬਹੁ-ਕਰੋੜੀ ਬਣਨ ਜਾ ਰਹੇ ਅਧੁਨਿਕ ਖੇਡ ਸਟੇਡੀਅਮ ’ਤੇ ਪਾਇਆ ਚਾਨਣਾਪਰਿਵਾਰ ਨੂੰ ਇਕ ਮਾਲਾ ਵਿਚ ਪਰੋ ਕੇ ਰੱਖਣ ਵਾਲੀ ਸ਼ਖਸ਼ੀਅਤ ਸਨ-ਸ੍ਰੀਮਤੀ ਉਸ਼ਾ ਰਾਣੀ ਗਰਗਸਨਮਾਨ ਸਮਾਰੋਹ, ਲੇਡੀਜ ਪਾਰਕ ਵਿਖੇ ਨਗਰ ਕੌਸਲ ਪ੍ਰਧਾਨ ਸ੍ਰੀਮਤੀ ਬਾਂਸਲ ਨੂੰ ਪ੍ਰਬੰਧਕ ਕਮੇਟੀ ਨੇ ਕੀਤਾ ਸਨਮਾਨਿਤ, ਸ਼ਹਿਰ ਲਈ ਬਿਹਤਰ ਸੋਚ ਰੱਖਣ ਵਾਲਾ ਹਰੇਕ ਇਨਸਾਨ ਸਾਡਾ ਆਪਣਾ-ਡਾ ਬਾਂਸਲਡੀ. ਐੱਮ. ਸਕੂਲ ਕਰਾੜਵਾਲਾ ਦੇ ਬਾਰ੍ਹਵੀਂ ਕਲਾਸ (ਸਾਇੰਸ ਗਰੁੱਪ) ਦੇ ਵਿਦਿਆਰਥੀ ਨੇ ਜਿਲ੍ਹੇਂ ਬਠਿੰਡੇ ਵਿਚੋ ਕੀਤਾ ਪਹਿਲਾ ਸਥਾਨ ਹਾਸਿਲ’ ਭੋਲੇ ‘ ਹੋਏ ਰਾਮਪੁਰਾ ਟਰੱਕ ਯੂਨੀਅਨ ’ਤੇ ਕਾਬਜ, ਭੋਲੇ ਭਾਲੇ ਅਪ੍ਰੇਟਰਾਂ ਦੀਆ ਵੀ ਆਸਾਂ ਜਾਗੀਆਸਾਧੂ ਚਲਦੇ ਭਲੇ, ਨਗਰੀ ਵਸਦੀ ਭਲੀ, ਟਰੱਕ ਯੂਨੀਅਨ ਰਾਮਪੁਰਾ ਵਿਚੋ ਪ੍ਰਧਾਨ ਪੰਮਾਂ ਦੀ ਹੋਈ ਰਵਾਨਗੀਬਿਰਧ ਆਸ਼ਰਮ ਵਿਚਲੀ ਹੂਕ, ਪਾਲ ਪਲੋਸ ਕੇ ਪੈਰਾਂ ਸਿਰ ਕਰ ਦਿੱਤੇ, ਜਦ ਸਾਂਭਣ ਦੀ ਵਾਰੀ ਆਈ ਤਾਂ ਪਾਸਾ ਵਟ ਗਏ

Life Style

ਤਪਾ ਵਿਚ ਮਾਂ ਪੁੱਤ ਦੀ ਮੋਤ, ਪੁੱਤ ਨੇ ਫਾਹਾ ਲਿਆ, ਮਾਂ ਦੀ ਇਲਾਜ ਦੋਰਾਨ ਮੋਤ

March 20, 2020 12:50 PM

 7ਡੇਅ ਨਿੳੂਜ ਸਰਵਿਸ

ਸਥਾਨਕ ਸ਼ਹਿਰ ਦੀ ਤਾਜੋ ਰੋਡ ’ਤੇ ਸਥਿਤ ਢਿਲੋ ਬਸਤੀ ਦੇ ਇਕ ਨੌਜਵਾਨ ਪੁੱਤ ਨੇ ਪਟਿਆਲਾ ਵਿਖੇ ਹਸਪਤਾਲ ਅੰਦਰ ਜੇਰੇ ਇਲਾਜ ਆਪਣੀ ਮਾਂ ਦੇ ਇਲਾਜ ’ਤੇ ਹੋ ਰਹੇ ਖਰਚ ਲਈ ਆਪਣੀ ਆਰਥਿਕਤਾ ਦੇ ਆੜੇ ਆਉਣ ’ਤੇ ਬੀਤੀ ਰਾਤ ਫਾਹਾ ਲੈ ਕੇ ਖੁਦਕਸ਼ੀ ਕਰ ਲੈਣ ਦੀ ਦੁਖਦਾਇਕ ਖਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਤਾਜੋਕੇ ਰੋਡ ’ਤੇ ਸਥਿਤ ਢਿਲੋ ਬਸਤੀ ਦੇ ਵਸਿੰਦੇ ਦਲਿਤ ਵਰਗ ਦੇ ਨੌਜਵਾਨ ਅਮਨਦੀਪ ਸਿੰਘ ਉਰਫ ਰਾਜੂ ਪੁੱਤਰ ਭੋਲਾ ਸਿੰਘ ਦੀ ਮਾਂ ਪਰਮਜੀਤ ਕੌਰ ਪਿਛਲੇ ਸਮੇਂ ਤੋ ਰਾਜਿੰਦਰਾ ਹਸਪਤਾਲ ਪਟਿਆਲਾ ਅੰਦਰ ਜੇਰੇ ਇਲਾਜ ਸੀ, ਜਿੱਥੇ ਅਮਨਦੀਪ ਸਿੰਘ ਅਤੇ ਉਸ ਦੀ ਪਤਨੀ ਆਪਣੀ ਮਾਂ ਦੀ ਦੇਖਭਾਲ ਲਈ ਕਈ ਦਿਨ ਲਗਾ ਕੇ ਆਏ ਸਨ ਪਰ ਲਗਾਤਾਰ ਹੋ ਰਹੇ ਖਰਚ ਅਤੇ ਆਰਥਿਕ ਪੱਖੋ ਕਿਤੇ ਵੀ ਹੱਥ ਨਾ ਪੈਣ ਕਾਰਨ ਮਾਨਸਿਕ ਤੋਰ ‘ਤੇ ਪ੍ਰੇਸ਼ਾਨ ਨੋਜਵਾਨ ਬੀਤੀ ਰਾਤ ਘਰ ਤੋ ਅਣਦੱਸੇ ਕਿਸੇ ਪਾਸੇ ਚਲਾ ਗਿਆ ਪਰ ਕਾਫੀ ਸਮਾਂ ਨਾ ਆਉਣ ’ਤੇ ਜਦ ਪਰਿਵਾਰ ਨੇ ਭਾਲ ਕੀਤੀ ਤਦ ਉਹ ਤਾਜੋਕੇ ਅਨਾਜ ਮੰਡੀ ਤੋ ਥੋੜਾ ਅੱਗੇ ਸੁੰਨਸਾਨ ਜਗਾਂ ਉਪਰ ਆਪਣੇ ਗਲ ਵਿਚ ਪਾਏ ਕੱਪੜੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰੀ ਬੈਠਾ ਸੀ। ਮਾਮਲੇ ਦੇ ਪੜਤਾਲੀਆ ਅਧਿਕਾਰੀ ਸਹਾਇਕ ਥਾਣੇਦਾਰ ਪ੍ਰਦੀਪ ਕੁਮਾਰ ਨੇ ਦੱਸਿਆਂ ਕਿ ਮਿ੍ਰਤਕ ਦੇ ਭਰਾ ਬਲਜਿੰਦਰ ਸਿੰਘ ਪੁੱਤਰ ਭੋਲਾ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਪੀੜਿਤ ਪਰਿਵਾਰ ਅਨੁਸਾਰ ਨੋਜਵਾਨ ਆਪਣੀ ਮਾਂ ਦੀ ਬਿਮਾਰੀ ਤੋ ਕਾਫੀ ਪ੍ਰੇਸ਼ਾਨ ਸੀ। ਜਿਸ ਦੇ ਚਲਦਿਆਂ ਹੀ ਉਸ ਨੇ ਉਕਤ ਕਦਮ ਚੁੱਕਿਆ ਹੈ। ਉਧਰ ਸਹਾਇਕ ਥਾਣੇਦਾਰ ਪ੍ਰਦੀਪ ਸਿੰਘ ਨੇ ਇਹ ਵੀ ਦੱਸਿਆਂ ਕਿ ਨੌਜਵਾਨ ਪੁੱਤ ਦੇ ਫਾਹੇ ਲੈਣ ਦੀ ਦੁਖਦਾਇਕ ਖਬਰ ਦੇ ਨਾਲ ਉਧਰ ਮਿ੍ਰਤਕ ਦੀ ਮਾਂ ਪਰਮਜੀਤ ਕੌਰ ਵੀ ਅਕਾਲ ਚਲਾਣਾ ਕਰ ਗਏ ਹਨ। ਮਾਂ ਪੁੱਤ ਦੀ ਇਸ ਮੋਤ ’ਤੇ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਰਾਜਸੀ ਜੱਥੇਬੰਦੀਆਂ ਦੇ ਨੁੰਮਾਇਦਿਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਿਕਰਯੋਗ ਇਹ ਵੀ ਹੈ ਕਿ ਤਿੰਨ ਦਿਨਾਂ ਅੰਦਰ ਮਾਂ ਪੁੱਤ ਦੀ ਮੋਤ ਦੀ ਇਹ ਦੂਜੀ ਘਟਨਾ ਹੈ। 

Have something to say? Post your comment